ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਬੀਤੇ 9 ਸਾਲਾਂ ’ਚ ਰਿਕਾਰਡ 17 ਕਰੋੜ ਨਵੇਂ ਐੱਲ. ਪੀ. ਜੀ. (ਰਸੋਈ ਗੈਸ) ਕਨੈਕਸ਼ਨ ਦਿੱਤੇ ਗਏ ਹਨ। ਇਸ ਦੇ ਨਾਲ ਹੀ ਦੇਸ਼ ’ਚ ਰਸੋਈ ਗੈਸ ਖਪਤਕਾਰਾਂ ਦੀ ਗਿਣਤੀ ਦੁੱਗਣੀ ਹੋ ਕੇ 31.26 ਕਰੋੜ ਹੋ ਗਈ ਹੈ। ਹੁਣ ਦੇਸ਼ ਦੇ ਲੱਖਾਂ ਪਰਿਵਾਰਾਂ ’ਚ ਸਵੱਛ ਈਂਧਨ ਦੀ ਵਰਤੋਂ ਹੋਣ ਲੱਗੀ ਹੈ।
ਅਧਿਕਾਰਕ ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਸਰਗਰਮ ਘਰੇਲੂ ਐੱਲ. ਪੀ. ਜੀ. ਖਪਤਕਾਰਾਂ ਦੀ ਗਿਣਤੀ ਅਪ੍ਰੈਲ 2014 ’ਚ 14.52 ਕਰੋੜ ਸੀ ਜੋ ਮਾਰਚ 2023 ’ਚ ਵਧ ਕੇ 31.36 ਹੋ ਗਈ। ਖਪਤਕਾਰਾਂ ਦੀ ਗਿਣਤੀ ’ਚ ਇਹ ਜ਼ਿਕਰਯੋਗ ਵਾਧਾ ਮੁੱਖ ਤੌਰ ’ਤੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀ. ਐੱਮ. ਯੂ. ਵਾਈ.) ਕਾਰਣ ਹੈ। ਇਸ ਯੋਜਨਾ ਕਾਰਣ ਐੱਲ. ਪੀ. ਜੀ. ਦਾ ਘੇਰਾ 2016 ਦੇ 62 ਫੀਸਦੀ ਤੋਂ ਵਧ ਕੇ 2022 ’ਚ 104.1 ਫੀਸਦੀ ਹੋ ਗਿਆ। PMUY ਤਹਿਤ 30 ਜਨਵਰੀ, 2023 ਤੱਕ ਕੁੱਲ 9.58 ਕਰੋੜ ਗੈਸ ਕੁਨੈਕਸ਼ਨ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ
ਪਹਿਲਾਂ ਮਿਲਦਾ ਸੀ ਸਿਰਫ਼ 14.2 ਕਿਲੋ ਦਾ ਸਿਲੰਡਰ
- ਪਹਿਲਾਂ ਸਿਰਫ 14.2 ਕਿਲੋ ਦਾ ਸਿਲੰਡਰ ਸੀ। ਪਰ ਹੁਣ ਤੇਲ ਮਾਰਕੀਟਿੰਗ ਕੰਪਨੀਆਂ ਵੀ 5 ਕਿਲੋ ਦੇ ਸਿਲੰਡਰ ਦੀ ਪੇਸ਼ਕਸ਼ ਕਰ ਰਹੀਆਂ ਹਨ ਕਿਉਂਕਿ ਕੁਝ ਗਾਹਕ ਘੱਟ ਵਰਤੋਂ ਕਾਰਨ ਛੋਟੇ ਸਿਲੰਡਰ ਨੂੰ ਤਰਜੀਹ ਦਿੰਦੇ ਹਨ।
- ਪਹਿਲਾਂ ਐਲਪੀਜੀ ਸਿਲੰਡਰ ਲਈ ਕਈ ਦਿਨ ਭਾਵ ਲਗਭਗ 10-20 ਦਿਨਾਂ ਦੀ ਉਡੀਕ ਕਰਨੀ ਪੈਂਦੀ ਸੀ। ਇਹ ਹੁਣ ਮੰਗ 'ਤੇ ਉਪਲਬਧ ਹੈ ਅਤੇ 24 ਘੰਟਿਆਂ ਵਿੱਚ ਸਿਲੰਡਰ ਦੀ ਡਿਲਵਰੀ ਹੋ ਜਾਂਦੀ ਹੈ।
- ਕੇਂਦਰੀ ਮੰਤਰੀ ਮੰਡਲ ਨੇ PMUY ਗਾਹਕਾਂ ਨੂੰ ਸਬਸਿਡੀ ਦੀ ਦਿੱਤੀ ਮਨਜ਼ੂਰੀ
- 24 ਮਾਰਚ, 2023 ਨੂੰ, ਕੇਂਦਰੀ ਮੰਤਰੀ ਮੰਡਲ ਨੇ PMUY ਗਾਹਕਾਂ ਨੂੰ 14.2 ਕਿਲੋਗ੍ਰਾਮ ਸਿਲੰਡਰ 'ਤੇ 200 ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ। ਇਹ ਸਬਸਿਡੀ ਇਕ ਸਾਲ 'ਚ 12 ਸਿਲੰਡਰਾਂ 'ਤੇ ਮਿਲਦੀ ਹੈ। ਇਸ ਸਕੀਮ ਵਿੱਚ ਕੋਈ ਜਮ੍ਹਾਂ ਰਕਮ ਦੀ ਲੋੜ ਨਹੀਂ ਹੈ। ਪਹਿਲੀ ਐਲਪੀਜੀ ਰੀਫਿਲ ਦੇ ਨਾਲ ਗੈਸ ਚੁੱਲ੍ਹਾ ਮੁਫਤ ਮਿਲਦਾ ਹੈ।
ਇਹ ਵੀ ਪੜ੍ਹੋ : ਪੀ. ਚਿਦੰਬਰਮ ਨੇ PM ਮੁਦਰਾ ਯੋਜਨਾ 'ਤੇ ਚੁੱਕੇ ਸਵਾਲ, ਕਿਹਾ- ਇੰਨੀ ਘੱਟ ਰਕਮ 'ਚ ਕਿਹੜਾ ਕਾਰੋਬਾਰ ਹੋ ਸਕੇਗਾ
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀਆਂ ਖ਼ਾਸ ਗੱਲਾਂ
- ਗਰੀਬੀ ਰੇਖਾ ਤੋਂ ਹੇਠਾਂ 8 ਕਰੋੜ ਔਰਤਾਂ ਨੂੰ ਇਹ ਕੁਨੈਕਸ਼ਨ ਪ੍ਰਦਾਨ ਕੀਤੇ ਗਏ
- ਉੱਜਵਲਾ-2.0 ਨੂੰ 10 ਅਗਸਤ, 2021 ਨੂੰ ਲਾਂਚ ਕੀਤਾ ਗਿਆ ਸੀ ਅਤੇ ਫਿਰ 31 ਜਨਵਰੀ, 2022 ਤੱਕ ਇੱਕ ਕਰੋੜ ਹੋਰ ਗੈਸ ਕੁਨੈਕਸ਼ਨ ਪ੍ਰਦਾਨ ਕੀਤੇ ਗਏ।
- ਜ਼ਿਆਦਾ ਅਰਜ਼ੀਆਂ ਮਿਲਣ 'ਤੇ ਸਰਕਾਰ ਨੇ ਇਕ ਵਾਰ ਫਿਰ ਇਸ ਸਕੀਮ ਨੂੰ ਵਧਾ ਕੇ 60 ਲੱਖ ਹੋਰ ਕੁਨੈਕਸ਼ਨ ਦੇਣ ਦਾ ਟੀਚਾ ਰੱਖਿਆ ਹੈ।
- ਕੋਰੋਨਾ ਦੀ ਸ਼ੁਰੂਆਤ ਵਿੱਚ, ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ PMUY ਦੇ ਤਹਿਤ ਉੱਤਰ ਪ੍ਰਦੇਸ਼ ਵਿਚ ਪੀ. ਬੰਗਾਲ, ਰਾਜਸਥਾਨ, ਮੱਧ ਪ੍ਰਦੇਸ਼ ਦੀਆਂ ਔਰਤਾਂ ਨੂੰ 14 ਕਰੋੜ ਤੋਂ ਵੱਧ ਮੁਫਤ LPG ਰੀਫਿਲ ਦਿੱਤੇ ਗਏ ਹਨ।
ਇਹ ਵੀ ਪੜ੍ਹੋ : AirIndia ਦੀ ਫਲਾਈਟ 'ਚ ਯਾਤਰੀ ਵਲੋਂ ਹੰਗਾਮਾ, ਕਰੂ ਮੈਂਬਰ ਦੇ ਖਿੱਚੇ ਵਾਲ, ਵਾਪਸ ਦਿੱਲੀ ਉੱਤਰਿਆ ਜਹਾਜ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Nifty-50 'ਚ ਘਟਿਆ IT ਸੈਕਟਰ ਦਾ ਵੇਟੇਜ, ਪੰਜ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚਿਆ
NEXT STORY