ਨਵੀਂ ਦਿੱਲ਼ੀ — ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਅੱਜ ਜ਼ੋਰਦਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅੱਜ ਸੋਨੇ ਦੀ ਕੀਮਤ 57,000 ਰੁਪਏ ਨੂੰ ਪਾਰ ਕਰ ਗਈ ਹੈ। ਫਿਲਹਾਲ ਸੋਨਾ 154 ਰੁਪਏ ਜਾਂ 0.27 ਫੀਸਦੀ ਦੇ ਵਾਧੇ ਤੋਂ ਬਾਅਦ 57126 ਰੁਪਏ ਪ੍ਰਤੀ 10 ਗ੍ਰਾਮ 'ਤੇ ਨਜ਼ਰ ਆ ਰਿਹਾ ਹੈ। ਅੱਜ ਸੋਨਾ 56994 ਰੁਪਏ ਦੇ ਹੇਠਲੇ ਪੱਧਰ 'ਤੇ ਅਤੇ ਉਪਰਲੇ ਪੱਧਰ 'ਤੇ 57134 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਹ ਸੋਨੇ ਦੀਆਂ ਕੀਮਤਾਂ ਇਸਦੇ ਅਪ੍ਰੈਲ ਫਿਊਚਰਜ਼ ਲਈ ਹਨ।
ਇਹ ਵੀ ਪੜ੍ਹੋ : ਭਾਰਤ ਦੀ ਸਭ ਤੋਂ ਵੱਡੀ ਡੀਲ! ਮੁੰਬਈ 'ਚ 1200 ਕਰੋੜ 'ਚ ਵੇਚੇ ਗਏ 23 ਫਲੈਟ
ਚਾਂਦੀ ਦੀ ਕੀਮਤ
ਚਾਂਦੀ ਦੀ ਚਮਕ ਅੱਜ ਫਿਰ ਵਧ ਗਈ ਜਾਪਦੀ ਹੈ। MCX 'ਤੇ ਚਾਂਦੀ 'ਚ 200 ਰੁਪਏ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ 0.30 ਫੀਸਦੀ ਵਧ ਕੇ 67650 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਹੈ। ਅੱਜ ਚਾਂਦੀ ਦਾ ਕਾਰੋਬਾਰ 67399 ਰੁਪਏ 'ਤੇ ਸ਼ੁਰੂ ਹੋਇਆ ਅਤੇ ਇਹ ਅੱਜ 67479 ਰੁਪਏ ਤੱਕ ਹੇਠਾਂ ਚਲਾ ਗਿਆ। ਚਾਂਦੀ ਦੀ ਕੀਮਤ ਅੱਜ 67599 ਰੁਪਏ ਪ੍ਰਤੀ ਕਿਲੋ ਦੇ ਉਪਰਲੇ ਪੱਧਰ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਜਲਦ ਕਰੋ ਪੈਨ-ਆਧਾਰ ਲਿੰਕ, 31 ਮਾਰਚ ਤੱਕ ਅਜਿਹਾ ਨਾ ਕਰਨ 'ਤੇ ਹੋ ਸਕਦੈ ਭਾਰੀ ਨੁਕਸਾਨ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ
ਜੇਕਰ ਅਸੀਂ ਅੱਜ ਕੋਮੈਕਸ 'ਤੇ ਸੋਨੇ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਇਹ 1,886.60 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਹੈ। ਸੋਨੇ ਦੀ ਕੀਮਤ 'ਚ ਅੱਜ 7.25 ਡਾਲਰ ਪ੍ਰਤੀ ਔਂਸ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ ਵੀ ਵਾਧਾ ਦੇਖਿਆ ਜਾ ਰਿਹਾ ਹੈ। ਕੋਮੈਕਸ 'ਤੇ ਅੱਜ ਚਾਂਦੀ ਲਗਭਗ 0.45 ਫੀਸਦੀ ਦੀ ਮਜ਼ਬੂਤੀ ਨਾਲ 22.328 ਡਾਲਰ ਪ੍ਰਤੀ ਔਂਸ ਦੀ ਦਰ ਨਾਲ ਕਾਰੋਬਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਅਡਾਨੀ ਤੋਂ ਬਾਅਦ ਬਾਬਾ ਰਾਮਦੇਵ ਦੀ ਕੰਪਨੀ ਨੂੰ ਝਟਕਾ, ਨਿਵੇਸ਼ਕਾਂ ਦੇ ਡੁੱਬੇ 7000 ਕਰੋੜ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਵਾਂ ਸਾਲ ਆਟੋ ਸੈਕਟਰ ਲਈ ਸ਼ੁੱਭ, 14 ਫੀਸਦੀ ਦਾ ਉਛਾਲ, 18,26,669 ਗੱਡੀਆਂ ਦੀ ਹੋਈ ਵਿਕਰੀ
NEXT STORY