ਨਵੀਂ ਦਿੱਲੀ : ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਜਾਰੀ ਹੈ। ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਬਾਅਦ ਪਿਛਲੇ 20 ਦਿਨਾਂ 'ਚ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰਾਂ 'ਚ 35 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆ ਚੁੱਕੀ ਹੈ। ਇਸ ਹਲਚਲ ਦਰਮਿਆਨ ਇਕ ਅਜਿਹਾ ਸ਼ੇਅਰ ਹੈ ਜਿਸ 'ਤੇ ਅਜੇ ਤੱਕ ਕਿਸੇ ਦਾ ਧਿਆਨ ਨਹੀਂ ਗਿਆ। ਯੋਗ ਗੁਰੂ ਸਵਾਮੀ ਰਾਮਦੇਵ ਦੀ ਪਤੰਜਲੀ ਫੂਡਜ਼ ਦੇ ਸ਼ੇਅਰਾਂ 'ਚ ਪਿਛਲੇ ਦੋ ਹਫਤਿਆਂ 'ਚ 16 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੰਪਨੀ ਦਾ ਸਟਾਕ ਅਜੇ ਵੀ ਵਿਕਰੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।
ਇਹ ਵੀ ਪੜ੍ਹੋ : ਚੀਨੀ ਨਾਗਰਿਕ ਨਹੀਂ ਕਰ ਸਕਣਗੇ ਨੇਪਾਲ ਦੀ ਯਾਤਰਾ, ਨੇਪਾਲੀ ਸੈਰ-ਸਪਾਟਾ ਪੇਸ਼ੇਵਰਾਂ ਦੀ ਵਧੀ ਚਿੰਤਾ
ਇੱਕ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਕੰਪਨੀ ਦਾ ਸਟਾਕ 700 ਰੁਪਏ ਦੇ ਕਰੀਬ ਸੀ। ਹਾਲਾਂਕਿ ਇਸ ਤੋਂ ਬਾਅਦ ਇਸ 'ਚ ਅਚਾਨਕ ਉਛਾਲ ਦੇਖਣ ਨੂੰ ਮਿਲਿਆ। ਇੱਕ ਮਹੀਨਾ ਪਹਿਲਾਂ ਦੀ ਗੱਲ ਕਰੀਏ ਤਾਂ ਕੰਪਨੀ ਦਾ ਸਟਾਕ 1495 ਰੁਪਏ ਦੇ ਆਲ ਟਾਈਮ ਹਾਈ 'ਤੇ ਪਹੁੰਚ ਗਿਆ ਸੀ। 24 ਜਨਵਰੀ ਨੂੰ ਪਤੰਜਲੀ ਫੂਡਜ਼ ਦੇ ਸ਼ੇਅਰ ਦੀ ਕੀਮਤ 1208 ਰੁਪਏ ਸੀ। ਇਹ 3 ਫਰਵਰੀ ਨੂੰ 907 ਰੁਪਏ 'ਤੇ ਆ ਗਿਆ।
ਕੰਪਨੀ ਦਾ ਮਾਰਕੀਟ ਕੈਪ 3 ਫਰਵਰੀ ਨੂੰ 32825.69 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਜਦਕਿ 27 ਜਨਵਰੀ ਨੂੰ ਇਹ 40000 ਕਰੋੜ ਸੀ। ਸਤੰਬਰ 2022 'ਚ ਕੰਪਨੀ ਦਾ ਮਾਰਕੀਟ ਕੈਪ 51 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। 5 ਮਹੀਨਿਆਂ 'ਚ 18000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : 10 ਦਿਨਾਂ 'ਚ ਅਰਸ਼ ਤੋਂ ਫਰਸ਼ 'ਤੇ ਪਹੁੰਚੇ ਅਡਾਨੀ ਦੇ ਸ਼ੇਅਰ; ਹਿੰਡਨਬਰਗ ਖ਼ਿਲਾਫ਼ SC 'ਚ ਪਟੀਸ਼ਨ ਦਾਇਰ
ਪਤੰਜਲੀ ਦਾ ਸ਼ੁੱਧ ਲਾਭ 26 ਫੀਸਦੀ ਵਧਿਆ
ਮਾਹਰਾਂ ਦਾ ਕਹਿਣਾ ਹੈ ਕਿ ਸ਼ੇਅਰਾਂ 'ਚ ਗਿਰਾਵਟ ਦਾ ਕਾਰਨ ਬਾਜ਼ਾਰ ਦੀ ਬਦਲਦੀ ਸਥਿਤੀ ਹੋ ਸਕਦੀ ਹੈ। ਹਾਲਾਂਕਿ ਪਤੰਜਲੀ ਫੂਡਸ ਨੇ ਪਿਛਲੀ ਤਿਮਾਹੀ 'ਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਦਸੰਬਰ 'ਚ ਜਾਰੀ ਕੀਤੇ ਗਏ ਤਿਮਾਹੀ ਨਤੀਜਿਆਂ 'ਚ ਕੰਪਨੀ ਨੂੰ 26 ਫੀਸਦੀ ਦਾ ਸ਼ੁੱਧ ਲਾਭ ਹੋਇਆ ਹੈ। ਹਾਲਾਂਕਿ ਕੇਂਦਰ ਸਰਕਾਰ ਦੇ ਕੱਚੇ ਸੋਇਆਬੀਨ ਤੇਲ ਦੀ ਦਰਾਮਦ ਰੋਕਣ ਦੇ ਫੈਸਲੇ ਦਾ ਅਸਰ ਕੰਪਨੀ ਦੇ ਅਗਲੀ ਤਿਮਾਹੀ ਦੇ ਨਤੀਜਿਆਂ 'ਤੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Hindenburg ਰਿਪੋਰਟ ਕਾਰਨ ਡੁੱਬਾ LIC ਦਾ ਅੱਧਾ ਪੈਸਾ, ਇਨ੍ਹਾਂ ਕੰਪਨੀਆਂ ਨੂੰ ਵੀ ਹੋਇਆ ਭਾਰੀ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Infosys 'ਚ ਹੋਈ ਵੱਡੀ ਛਾਂਟੀ, ਇਸ ਕਾਰਨ ਨੌਕਰੀ 'ਚੋਂ ਕੱਢੇ 600 ਫਰੈਸ਼ਰ
NEXT STORY