ਲੁਧਿਆਣਾ (ਧੀਮਾਨ) - ਭਾਰਤੀ ਰੁਪਏ ਦੇ ਮੁਕਾਬਲੇ ਅਮਰੀਕੀ ਡਾਲਰ 71.50 ਰੁਪਏ ਦਾ ਅੰਕੜਾ ਪਾਰ ਕਰ ਗਿਆ ਹੈ। ਇਸ ਦੇ ਬਾਵਜੂਦ ਬਰਾਮਦਕਾਰਾਂ 'ਚ ਕੋਈ ਜ਼ਿਆਦਾ ਖੁਸ਼ੀ ਦੇਖਣ ਨੂੰ ਨਹੀਂ ਮਿਲ ਰਹੀ। ਵਜ੍ਹਾ, ਉਹ ਹੁਣ ਨਵੇਂ ਆਰਡਰ ਬੁੱਕ ਕਰਨ ਤੋਂ ਘਬਰਾਉਣ ਲੱਗੇ ਹਨ। ਡਾਲਰ ਵਿਚ ਆਈ ਸਥਿਰਤਾ ਕਾਰਨ ਬਰਾਮਦਕਾਰਾਂ ਦੀ ਜੋ ਪੁਰਾਣੀ ਪੇਮੈਂਟ ਆ ਰਹੀ ਹੈ, ਉਸ ਵਿਚ ਫਾਇਦਾ ਜ਼ਰੂਰ ਹੈ ਪਰ ਨਵੇਂ ਆਰਡਰ ਕਿਸ ਕੀਮਤ 'ਤੇ ਬੁੱਕ ਕਰਨ ਉਹ ਤੈਅ ਨਹੀਂ ਕਰ ਰਹੇ। ਬਰਾਮਦਕਾਰਾਂ ਨੂੰ ਡਰ ਸਤਾਉਣ ਲੱਗਾ ਹੈ ਕਿ ਅੱਜ ਜੇਕਰ ਮੌਜੂਦਾ ਡਾਲਰ ਦੀ ਕੀਮਤ 'ਤੇ ਆਰਡਰ ਬੁੱਕ ਕਰ ਲਈਏ ਤਾਂ ਭੁਗਤਾਨ ਸਮੇਂ ਡਾਲਰ ਹੇਠਾਂ ਆ ਗਿਆ ਤਾਂ ਭਾਰੀ ਨੁਕਸਾਨ ਹੋਵੇਗਾ।
ਦਰਾਮਦਕਾਰਾਂ ਲਈ ਵੀ ਇਹ ਦੌਰ ਕਾਫੀ ਖਰਾਬ ਹੈ। ਮਹਿੰਗੇ ਰੇਟਾਂ ਵਿਚ ਦਰਾਮਦ ਹੋਣੀ ਸ਼ੁਰੂ ਹੋ ਗਈ ਹੈ। ਦਰਾਮਦਕਾਰਾਂ ਨੂੰ ਵੀ ਆਪਣੇ ਪੁਰਾਣੇ ਆਰਡਰ ਦੀ ਪੇਮੈਂਟ ਕਰਨ ਲਈ ਹੁਣ ਵਾਧੂ ਪੈਸੇ ਚੁਕਾਉਣੇ ਪੈ ਰਹੇ ਹਨ। ਇਹ ਘਾਟਾ ਦਰਾਮਦਕਾਰਾਂ ਦੀ ਸਿੱਧੀ ਜੇਬ ਤੇ ਮਾਰ ਕਰ ਰਿਹਾ ਹੈ। ਦਰਾਮਦਕਾਰ ਨਵੇਂ ਆਰਡਰ ਦੇਣ ਲਈ 'ਵੇਟ ਐਂਡ ਵਾਚ' ਵਾਲੀ ਸਥਿਤੀ ਵਿਚ ਹਨ।
ਬਰਾਮਦਕਾਰ ਅਮਿਤ ਗੋਸਵਾਮੀ, ਅਜੀਤ ਲਾਕੜਾ ਕਹਿੰਦੇ ਹਨ ਕਿ ਅਜੇ ਕੁੱਝ ਸਮੇਂ ਲਈ ਉਨ੍ਹਾਂ ਨੂੰ ਫਾਇਦਾ ਨਜ਼ਰ ਆ ਰਿਹਾ ਹੈ ਕਿ ਜੋ ਪੁਰਾਣੀ ਪੇਮੈਂਟ ਆਵੇਗੀ, ਉਸ ਵਿਚ ਡਾਲਰ ਵਧਣ ਨਾਲ ਜ਼ਿਆਦਾ ਲਾਭ ਵਧ ਜਾਵੇਗਾ। ਦੂਸਰੇ ਪਾਸੇ ਇਸ ਗੱਲ ਦੀ ਵੀ ਚਿੰਤਾ ਸਤਾ ਰਹੀ ਹੈ ਕਿ ਜੋ ਨਵੇਂ ਆਰਡਰ ਮਿਲ ਰਹੇ ਹਨ, ਉਨ੍ਹਾਂ ਨੂੰ ਕਿਹੜੀ ਕੀਮਤ 'ਤੇ ਬੁੱਕ ਕਰੀਏ। ਵਿਦੇਸ਼ੀ ਖਰੀਦਦਾਰ ਕੰਪਨੀਆਂ ਨੇ ਉਨ੍ਹਾਂ ਤੋਂ ਹੁਣ ਡਿਸਕਾਊਂਟ ਮੰਗਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਰੁਪਿਆ ਕਮਜ਼ੋਰ ਹੋਣ ਨਾਲ ਭਾਰਤੀ ਕੰਪਨੀਆਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਇਸ ਲਈ 3 ਤੋਂ 5 ਫੀਸਦੀ ਵੱਧ ਡਿਸਕਾਊਂਟ ਦੀ ਮੰਗ ਹੋ ਰਹੀ ਹੈ।
ਬਰਾਮਦਕਾਰ ਤੇ ਦਰਾਮਦਕਾਰਾਂ ਦਾ ਮੰਨਣਾ ਹੈ ਕਿ ਕੋਈ ਵੀ ਕਾਰੋਬਾਰੀ ਅਸਿਥਰਤਾ ਵਾਲੀ ਸਥਿਤੀ ਵਿਚ ਨਹੀਂ ਚਲਦਾ। ਇਸ ਲਈ ਡਾਲਰ ਦਾ ਸਥਿਰ ਹੋਣਾ ਜ਼ਰੂਰੀ ਹੋ ਗਿਆ ਹੈ। ਨਹੀਂ ਤਾਂ ਡਾਲਰ ਦੇ ਵਧਣ ਨਾਲ ਫਾਇਦੇ ਦੀ ਬਜਾਏ ਨੁਕਸਾਨ ਦਾ ਅੰਕੜਾ ਹੁਣ ਕਾਗਜ਼ਾਂ 'ਚ ਵੀ ਸਾਹਮਣੇ ਆਉਣਾ ਸ਼ੁਰੂ ਹੋ ਜਾਵੇਗਾ।
ਅਮਰੀਕਾ ਦੀ ਦੂਜੀ ਸਭ ਤੋਂ ਅਮੀਰ ਕੰਪਨੀ ਬਣੀ Amazon, ਜੇਫ ਬੇਜੋਸ ਦੀ ਇਕ ਦਿਨ ਦੀ ਕਮਾਈ 1.8 ਅਰਬ ਡਾਲਰ
NEXT STORY