ਸਿੰਗਾਪੁਰ — ਜਾਪਾਨ ਦੀ ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ ਨੋਮੁਰਾ ਅਨੁਸਾਰ ਇਸ ਸਾਲ ਦਸੰਬਰ ਤਿਮਾਹੀ 'ਚ ਭਾਰਤ ਦੀ ਆਰਥਿਕ ਵਾਧਾ ਦਰ 4.3 ਫੀਸਦੀ ਰਹਿ ਸਕਦੀ ਹੈ। ਨੋਮੁਰਾ ਦਾ ਮੰਨਣਾ ਹੈ ਕਿ ਸਾਲ 2020 ਦੀ ਪਹਿਲੀ ਤਿਮਾਹੀ 'ਚ ਕੁੱਲ ਘਰੇਲੂ ਉਤਪਾਦ(GDP) ਦੀ ਵਾਧਾ ਦਰ 'ਚ ਮਾਮੂਲੀ ਸੁਧਾਰ ਹੋਵੇਗਾ ਅਤੇ ਇਹ 4.7 ਫੀਸਦੀ ਰਹਿ ਸਕਦੀ ਹੈ। ਨੋਮੁਰਾ ਦੇ ਮੁੱਖ ਅਰਥਸ਼ਾਸਤਰੀ(ਭਾਰਤ ਅਤੇ ਏਸ਼ੀਆ) ਸੋਨਲ ਵਰਮਾ ਨੇ ਕਿਹਾ, 'ਗੈਰ-ਬੈਂਕਿੰਗ ਵਿੱਤੀ ਕੰਪਨੀਆਂ(NBFC) ਦਾ ਸੰਕਟ ਲੰਮਾ ਖਿੱਚੇ ਜਾਣ ਕਰਕੇ ਘਰੇਲੂ ਕਰਜ਼ਾ ਉਪਲੱਬਧਤਾ ਦੀ ਸਥਿਤੀ ਗੰਭੀਰ ਬਣੀ ਹੋਈ ਹੈ।'
ਬਜ਼ਾਰ ਦਾ ਮੰਨਣਾ ਹੈ ਕਿ ਦੇਸ਼ ਦੀ GDP ਦਰ ਆਪਣੇ ਹੇਠਲੇ ਪੱਧਰ 'ਤੇ ਆ ਚੁੱਕੀ ਹੈ ਅਤੇ ਹੁਣ ਅੱਗੋਂ ਇਸ 'ਚ ਸੁਧਾਰ ਹੋਵੇਗਾ। ਨੋਮੁਰਾ ਦਾ ਮੰਨਣਾ ਹੈ ਕਿ ਵਾਧਾ ਦਰ 'ਚ ਅਜੇ ਹੋਰ ਗਿਰਾਵਟ ਆ ਸਕਦੀ ਹੈ। ਉਸਨੇ ਦੇਸ਼ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ 2019 ਲਈ 5.3 ਫੀਸਦੀ ਤੋਂ ਘਟਾ ਕੇ 4.9 ਫੀਸਦੀ, 2020 ਲਈ 6.3 ਫੀਸਦੀ ਤੋਂ ਘਟਾ ਕੇ 5.5 ਫੀਸਦੀ ਅਤੇ 2021 ਲਈ 6.5 ਫੀਸਦੀ ਕਰ ਦਿੱਤਾ ਹੈ। ਵਰਮਾ ਨੇ ਇਥੇ ਇਕ ਪੈੱ੍ਰਸ ਕਾਨਫਰੈਂਸ 'ਚ ਕਿਹਾ, 'ਵਿੱਤੀ ਸਾਲ ਦੇ ਹਿਸਾਬ ਨਾਲ ਸਾਨੂੰ GDP ਵਾਧਾ ਦਰ ਵਿੱਤੀ ਸਾਲ 2019-20 'ਚ 4.7 ਫੀਸਦੀ ਅਤੇ ਵਿੱਤੀ ਸਾਲ 2020-21 'ਚ 5.7 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੁਧਾਰ 'ਚ ਦੇਰੀ ਹੋ ਰਹੀ ਹੈ ਅਤੇ ਇਸ ਦੀ ਰਫਤਾਰ 2020 ਦੇ ਅੰਤ ਤੱਕ ਸੰਭਾਵੀਂ ਰਫਤਾਰ ਦੀ ਤੁਲਨਾ 'ਚ ਘੱਟ ਰਹਿ ਸਕਦੀ ਹੈ।' ਵਰਮਾ ਨੇ 'ਏਸ਼ੀਆ 2020 ਲੈਂਡਸਕੇਪ' 'ਚ ਕਿਹਾ ਕਿ ਰਿਜ਼ਰਵ ਬੈਂਕ 2020 ਦੀ ਦੂਜੀ ਤਿਮਾਹੀ 'ਚ ਨੀਤੀਗਤ ਦਰ 'ਚ ਕਟੌਤੀ ਕਰ ਸਕਦਾ ਹੈ। ਫਰਵਰੀ 2020 ਦੀ ਮੌਦਰਿਕ ਪਾਲਸੀ ਸਮੀਖਿਆ 'ਚ ਰਿਜ਼ਰਵ ਬੈਂਕ ਵਲੋਂ ਦਰ ਨੂੰ ਸਥਿਰ ਬਣਾਏ ਰੱਖਣ ਦਾ ਅਨੁਮਾਨ ਹੈ।
ਅਚਾਨਕ ਮਿਲੇ 35 ਲੱਖ ਦੇ ਬੋਨਸ ਕਾਰਨ ਇਸ ਕੰਪਨੀ ਦੇ ਸਟਾਫ ਦੀਆਂ ਅੱਖਾਂ 'ਚ ਆਏ ਹੰਝੂ
NEXT STORY