ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦੀ ਬੇਰੋਜ਼ਗਾਰੀ ਦਰ ਅਕਤੂਬਰ 2025 ’ਚ 5.2 ਫ਼ੀਸਦੀ ’ਤੇ ਸਥਿਰ ਰਹੀ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ (ਐੱਮ. ਓ. ਐੱਸ. ਪੀ. ਆਈ.) ਵੱਲੋਂ ਜਾਰੀ ਪੀਰੀਓਡਿਕ ਲੇਬਰ ਫੋਰਸ ਸਰਵੇ (ਪੀ. ਐੱਲ. ਐੱਫ. ਐੱਸ.) ਦੇ ਤਾਜ਼ਾ ਅੰਕੜਿਆਂ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਰਿਪੋਰਟ ਅਨੁਸਾਰ ਪੇਂਡੂ ਖੇਤਰਾਂ ’ਚ ਬੇਰੋਜ਼ਗਾਰੀ ਦਰ ’ਚ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਸਤੰਬਰ ਦੇ 4.6 ਫ਼ੀਸਦੀ ਤੋਂ ਘਟ ਕੇ 4.4 ਫ਼ੀਸਦੀ ’ਤੇ ਆ ਗਈ। ਉੱਥੇ ਹੀ, ਸ਼ਹਿਰੀ ਬੇਰੋਜ਼ਗਾਰੀ ਦਰ 6.8 ਫ਼ੀਸਦੀ ਤੋਂ ਵਧ ਕੇ 7.0 ਫ਼ੀਸਦੀ ਹੋ ਗਈ ਹੈ।
ਔਰਤਾਂ ’ਚ ਬੇਰੋਜ਼ਗਾਰੀ ਦਰ ਸਤੰਬਰ ਦੇ 5.5 ਫ਼ੀਸਦੀ ਤੋਂ ਘਟ ਕੇ 5.4 ਫ਼ੀਸਦੀ ਰਹੀ। ਪੇਂਡੂ ਔਰਤਾਂ ’ਚ ਇਹ ਕਮੀ ਜ਼ਿਆਦਾ ਸਪੱਸ਼ਟ ਦਿਸੀ, ਜਿੱਥੇ ਬੇਰੋਜ਼ਗਾਰੀ ਦਰ 4.3 ਫ਼ੀਸਦੀ ਤੋਂ ਘਟ ਕੇ 4.0 ਫ਼ੀਸਦੀ ’ਤੇ ਆ ਗਈ। ਇਸ ਦੇ ਉਲਟ ਪੁਰਸ਼ਾਂ ’ਚ ਬੇਰੋਜ਼ਗਾਰੀ ਦਰ 5.1 ਫ਼ੀਸਦੀ ’ਤੇ ਸਥਿਰ ਦਰਜ ਕੀਤੀ ਗਈ।
ਅੰਕੜਿਆਂ ਅਨੁਸਾਰ ਅਕਤੂਬਰ 2025 ’ਚ ਕਾਮਿਆਂ ਦਾ ਆਬਾਦੀ ਅਨੁਪਾਤ (ਡਬਲਿਊ. ਪੀ. ਆਰ.) ਵਧ ਕੇ 52.5 ਫ਼ੀਸਦੀ ਹੋ ਗਿਆ, ਜੋ ਜੂਨ ਦੇ ਬਾਅਦ ਤੋਂ ਲਗਾਤਾਰ ਵਾਧੇ ਨੂੰ ਦਰਸਾਉਂਦਾ ਹੈ।
ਜਨਵਰੀ ਤੱਕ ਜਾਰੀ ਹੋਣਗੇ ਨਵੇਂ ਆਮਦਨ ਟੈਕਸ ਕਾਨੂੰਨ ਤਹਿਤ ITR ਫ਼ਾਰਮ ਤੇ ਨਿਯਮ
NEXT STORY