ਵਾਸ਼ਿੰਗਟਨ— ਭਾਰਤ ਅਤੇ ਅਮਰੀਕਾ ਵਪਾਰ ਤੇ ਆਰਥਕ ਮੋਰਚੇ 'ਤੇ ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਅਧਿਕਾਰਕ ਪੱਧਰ ਦੀ ਵਿਸਤ੍ਰਿਤ ਗੱਲਬਾਤ ਕਰਨ 'ਤੇ ਰਾਜ਼ੀ ਹੋ ਗਏ ਹਨ। ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਭਾਰਤ 'ਤੇ ਕੁਝ ਅਮਰੀਕੀ ਉਤਪਾਦਾਂ 'ਤੇ 100 ਫੀਸਦੀ ਡਿਊਟੀ ਲਾਉਣ 'ਤੇ ਦੋਸ਼ ਲਾਇਆ ਸੀ।
ਭਾਰਤ ਦੇ ਵਣਜ ਮੰਤਰੀ ਸੁਰੇਸ਼ ਪ੍ਰਭੂ ਦੀ ਅਮਰੀਕਾ ਦੇ ਵਣਜ ਮੰਤਰੀ ਬਿਲਬਰ ਰਾਸ ਅਤੇ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਰਾਬਰਟ ਲਾਈਟਹਾਈਜ਼ਰ ਨਾਲ ਕਈ ਬੈਠਕਾਂ ਦੌਰਾਨ ਇਸ ਸਬੰਧ 'ਚ ਫੈਸਲਾ ਕੀਤਾ ਗਿਆ ਹੈ। ਕੱਲ ਆਪਣੀ ਦੋ ਦਿਨਾ ਅਮਰੀਕੀ ਯਾਤਰਾ ਦੇ ਖਾਤਮੇ 'ਤੇ ਪ੍ਰਭੂ ਨੇ ਇਥੇ ਭਾਰਤੀ ਬੁਲਾਰਿਆਂ ਨੂੰ ਕਿਹਾ, ''ਹੁਣ ਅਸੀਂ ਦੋ-ਪੱਖੀ ਵਪਾਰ ਨੂੰ ਅੱਗੇ ਵਧਾਉਣ ਲਈ ਇਕੱਠੇ ਮਿਲ ਕੇ ਕੰਮ ਕਰਾਂਗੇ।''
ਉਨ੍ਹਾਂ ਮੰਨਿਆ ਕਿ ਦੋਵਾਂ ਪੱਖਾਂ ਵਿਚਕਾਰ ਵਪਾਰ ਤੇ ਡਿਊਟੀ ਨਾਲ ਜੁੜੀਆਂ ਕੁਝ ਸਮੱਸਿਆਵਾਂ ਹਨ ਅਤੇ ਅਧਿਕਾਰੀ ਉਨ੍ਹਾਂ ਸਾਰੇ ਮੁੱਦਿਆਂ 'ਤੇ ਗੱਲਬਾਤ ਕਰਨਗੇ। ਜੀ-7 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਗਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਦੇ ਕਿਊਬਿਕ ਸਿਟੀ 'ਚ ਭਾਰਤ ਸਮੇਤ ਦੁਨੀਆ ਭਰ ਦੀਆਂ ਚੋਟੀ ਦੀਆਂ ਅਰਥਵਿਵਸਥਾਵਾਂ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਭਾਰਤ 'ਤੇ ਕੁਝ ਅਮਰੀਕੀ ਉਤਪਾਦਾਂ 'ਤੇ 100 ਫੀਸਦੀ ਦੀ ਡਿਊਟੀ ਲਾਉਣ ਦਾ ਦੋਸ਼ ਲਾਇਆ ਸੀ।
ਆਪਣੇ ਦੌਰ 'ਚ ਸੁਰੇਸ਼ ਪ੍ਰਭੂ ਨੇ ਭਾਰਤ-ਅਮਰੀਕਾ ਵਪਾਰ ਪ੍ਰੀਸ਼ਦ (ਯੂ. ਐੱਸ. ਆਈ. ਬੀ. ਸੀ.) ਅਤੇ ਭਾਰਤ-ਅਮਰੀਕਾ ਵਪਾਰ ਪ੍ਰੀਸ਼ਦ (ਯੂ. ਐੱਸ. ਆਈ. ਬੀ. ਸੀ.) ਅਤੇ ਭਾਰਤ-ਅਮਰੀਕਾ ਰਣਨੀਤਕ ਹਿੱਸੇਦਾਰੀ ਮੰਚ (ਯੂ. ਐੱਸ. ਆਈ. ਐੱਸ. ਪੀ. ਐੱਫ.) ਵੱਲੋਂ ਆਯੋਜਿਤ ਬੈਠਕਾਂ 'ਚ ਵਪਾਰ ਤੇ ਉਦਯੋਗ ਜਗਤ ਦੇ ਮੁੱਖ ਵਿਅਕਤੀਆਂ ਨੂੰ ਸੰਬੋਧਨ ਕੀਤਾ ਅਤੇ ਹੋਰ ਹਿੱਸੇਦਾਰਾਂ ਨਾਲ ਬੈਠਕ ਕੀਤੀ।
ਹੌਂਡਾ, ਫੋਰਡ ਤੇ ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ ਬੰਪਰ ਡਿਸਕਾਊਂਟ
NEXT STORY