ਜਲੰਧਰ—ਇਨ੍ਹਾਂ ਦਿਨੀਂ ਕਈ ਆਟੋ ਕੰਪਨੀਆਂ ਆਪਣੇ ਮਾਡਲਸ 'ਤੇ ਭਾਰੀ ਡਿਸਕਾਊਂਟ ਦੇ ਰਹੀਆਂ ਹਨ। ਇਨ੍ਹਾਂ ਕੰਪਨੀਆਂ 'ਚ ਹੌਂਡਾ, ਫੋਰਡ ਅਤੇ ਮਹਿੰਦਰਾ ਸ਼ਾਮਲ ਹਨ। ਹੌਂਡਾ ਦੇ ਕਈ ਮਾਡਲਸ 'ਤੇ ਡਿਸਕਾਊਂਟ ਵੀ ਮਿਲ ਰਿਹਾ ਹੈ। ਇਹ ਕੰਪਨੀਆਂ ਗਾਹਕਾਂ ਨੂੰ ਕੈਸ਼ ਬੈਨੀਫਿੱਟਸ ਨਾਲ-ਨਾਲ ਇੰਸ਼ੋਰੈਂਸ 'ਚ ਵੀ ਛੋਟ ਦੇ ਰਹੀ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਉਨ੍ਹਾਂ ਗੱਡੀਆਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ 'ਤੇ ਡਿਸਕਾਊਂਟ ਮਿਲ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਕ Honda Brio 'ਤੇ ਇਕ ਰੁਪਏ 'ਚ ਇੰਸ਼ੋਰੈਂਸ ਅਤੇ ਦੂਜੇ ਪਾਸੇ ਕਈ ਤਰ੍ਹਾਂ ਦੇ ਕਾਰਪੋਰੇਟ ਆਫਰਸ ਦਿੱਤੇ ਜਾ ਰਹੇ ਹਨ। ਜਦਕਿ ਜੈਜ ਦੇ ਵੱਖ-ਵੱਖ ਵੇਰੀਐਂਟਸ 'ਤੇ 15 ਹਜ਼ਾਰ ਰੁਪਏ ਤੋਂ ਲੈ ਕੇ 75 ਹਜ਼ਾਰ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਨਾਲ ਹੀ ਇਨ੍ਹਾਂ ਮਾਡਲਸ 'ਤੇ ਇਕ ਰੁਪਏ 'ਚ ਇੰਸ਼ੋਰੈਂਸ ਦਿੱਤੀ ਜਾ ਰਹੀ ਹੈ ਤੇ ਇਸ ਦੇ ਹਰ ਮਾਡਲ 'ਤੇ 60 ਹਜ਼ਾਰ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਉੱਥੇ ਹੌਂਡਾ ਸਿਟੀ 'ਤੇ ਇਕ ਰੁਪਏ 'ਚ ਇੰਸ਼ੋਰੈਂਸ ਅਤੇ ਸਿਟੀ ਜ਼ੈੱਡ.ਐਕਸ ਐਨੀਵਰਸਰੀ ਐਡੀਸ਼ਨ ਦੇ ਇੰਸ਼ੋਰੈਂਸ 'ਤੇ 50 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ। ਇਸ ਦੇ ਐਕਸਚੇਂਜ ਬੋਨਸ 'ਤੇ 20 ਹਜ਼ਾਰ ਰੁਪਏ ਤੱਕ ਦਾ ਫਾਇਦਾ ਅਤੇ ਇੰਸ਼ੋਰੈਂਸ 'ਚ 50 ਫੀਸਦੀ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਹੌਂਡਾ ਸੀਆਰ-ਵੀ 'ਤੇ ਸਭ ਤੋਂ ਜ਼ਿਆਦਾ ਡਿਸਕਾਊਂਟ ਮਿਲ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਕ ਇਸ 'ਤੇ 1.5 ਲੱਖ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਫੋਰਡ ਐਸਪਾਇਰ : ਹੌਂਡਾ ਤੋਂ ਇਲਾਵਾ ਫੋਰਡ ਦੀ ਗੱਡੀ ਐਸਪਾਇਰ 'ਤੇ ਵੀ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਐਸਪਾਇਰ 'ਤੇ 80 ਹਜ਼ਾਰ ਰੁਪਏ ਤੱਕ ਦਾ ਕੈਸ਼ ਬੈਨਿਫਿੱਟ ਮਿਲ ਰਿਹਾ ਹੈ। ਮਹਿੰਦਰਾ ਕੇ.ਯੂ.ਵੀ.100 : ਮਹਿੰਦਰਾ ਵੀ ਆਪਣੀ ਦੋ ਗੱਡੀਆਂ 'ਤੇ ਡਿਸਕਾਊਂਟ ਦੇ ਰਹੀ ਹੈ। ਕੰਪਨੀ ਕੇ.ਯੂ.ਵੀ. 100 'ਤੇ 69 ਹਜ਼ਾਰ ਰੁਪਏ ਤੱਕ ਦਾ ਬੇਨੀਫਿੱਟ ਦੇ ਰਹੀ ਹੈ। ਮਹਿੰਦਰਾ ਟੀ.ਯੂ.ਵੀ. 300 : ਕੇ.ਯੂ.ਵੀ. 100 ਤੋਂ ਇਲਾਵਾ ਮਹਿੰਦਰਾ ਟੀ.ਯੂ.ਵੀ. 300 'ਤੇ ਵੀ ਛੋਟ ਮਿਲ ਰਹੀ ਹੈ। ਕੰਪਨੀ ਇਸ ਗੱਡੀ 'ਤੇ 65 ਹਜ਼ਾਰ ਰੁਪਏ ਤੱਕ ਦਾ ਬੈਨੀਫਿੱਟ ਦੇ ਰਹੀ ਹੈ।
ਆਧਾਰ ਨਾਲ ਲਿੰਕ ਹੋਣਗੇ ਡਰਾਈਵਿੰਗ ਲਾਈਸੰਸ : ਰਵੀਸ਼ੰਕਰ ਪ੍ਰਸਾਦ
NEXT STORY