ਨਵੀਂ ਦਿੱਲੀ— ਹੁਣ ਹਵਾਈ ਯਾਤਰੀ ਇਥੋਪੀਆ ਦਾ ਵੀ ਸਫ਼ਰ ਲਾ ਸਕਣਗੇ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਅੱਜ ਕਿਹਾ ਕਿ ਭਾਰਤ ਨੇ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਣਾਂ ਦੇ ਸੰਚਾਲਨ ਲਈ ਇਥੋਪੀਆ ਨਾਲ ਇਕ ਵੱਖਰਾ ਦੁਵੱਲੇ 'ਏਅਰ ਬੱਬਲ' ਸਥਾਪਤ ਕੀਤਾ ਹੈ।
ਇਸ ਤੋਂ ਪਹਿਲਾਂ ਭਾਰਤ ਲਗਭਗ 19 ਦੇਸ਼ਾਂ ਨਾਲ ਅਜਿਹਾ ਸਮਝੌਤਾ ਕਰ ਚੁੱਕਾ ਹੈ। ਇਨ੍ਹਾਂ 'ਚ ਕੈਨੇਡਾ, ਅਮਰੀਕਾ, ਬੰਗਲਾਦੇਸ਼, ਅਫਗਾਨਿਸਤਾਨ, ਬਹਿਰੀਨ, ਭੂਟਾਨ, ਫਰਾਂਸ, ਜਰਮਨੀ, ਇਰਾਕ, ਜਾਪਾਨ, ਕੀਨੀਆ, ਮਾਲਦੀਵ, ਓਮਾਨ, ਨੀਦਰਲੈਂਡ, ਨਾਈਜੀਰੀਆ, ਕਤਰ, ਯੂ. ਏ. ਈ., ਬ੍ਰਿਟੇਨ ਅਤੇ ਯੂਕ੍ਰੇਨ ਸ਼ਾਮਲ ਹਨ।
Attention travellers!
An air travel arrangement has been established between India and Ethiopia. Designated carriers of both countries are permitted to operate flights between the two countries. Please plan your travels accordingly.
— MoCA_GoI (@MoCA_GoI) November 18, 2020
ਕੋਰੋਨਾ ਮਹਾਮਾਰੀ ਦੌਰਾਨ ਏਅਰ ਬੱਬਲ ਕਰਾਰ ਤਹਿਤ ਸੀਮਤ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਇਕ-ਦੂਜੇ ਦੇ ਮੁਲਕ 'ਚ ਆਉਣ-ਜਾਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਹੁਣ ਤੱਕ ਕਈ ਮੁਲਕਾਂ ਨੇ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਹੈ। ਇਸ ਲਈ ਸਿਰਫ਼ ਜ਼ਰੂਰੀ ਤੌਰ 'ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਹੀ ਹਵਾਈ ਸਫ਼ਰ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਫਾਈਜ਼ਰ-ਮੋਡੇਰਨਾ ਨਹੀਂ, ਇਹ 5 ਟੀਕੇ ਭਾਰਤ 'ਚ ਪਾਉਣਗੇ ਕੋਰੋਨਾ 'ਤੇ ਕਾਬੂ
ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਭਾਰਤ 'ਚ ਸ਼ਡਿਊਲਡ ਕੌਮਾਂਤਰੀ ਯਾਤਰੀ ਉਡਾਣਾਂ 23 ਮਾਰਚ ਤੋਂ ਹੁਣ ਤੱਕ ਬੰਦ ਹਨ। ਸਿਰਫ਼ ਵੰਦੇ ਭਾਰਤ ਮਿਸ਼ਨ ਤਹਿਤ ਮਈ ਤੋਂ ਅਤੇ ਏਅਰ ਬੱਬਲ ਸਮਝੌਤੇ ਤਹਿਤ ਜੁਲਾਈ ਤੋਂ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਣਾਂ ਭਾਰਤ 'ਚ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ- ਭਾਰਤ 'ਚ ਬੋਰੀਆ-ਬਿਸਤਰ ਸਮੇਟ ਸਕਦੀ ਹੈ ਇਹ AIRLINE
RBI ਦੀ ਪਾਬੰਦੀ ਦਾ ਅਸਰ: 20 ਫੀਸਦੀ ਟੁੱਟਿਆ ਲਕਸ਼ਮੀ ਵਿਲਾਸ ਬੈਂਕ ਦਾ ਸ਼ੇਅਰ, ਮਰਜਰ ਦੀ ਤਿਆਰ
NEXT STORY