ਨਵੀਂ ਦਿੱਲੀ, (ਅਨਸ)- ਭਾਰਤ ਦੀ ਫੈਸ਼ਨ ਇੰਡਸਟਰੀ ਕੌਮਾਂਤਰੀ ਆਰਥਿਕ ਚੁਣੌਤੀਆਂ ਦੇ ਬਾਵਜੂਦ ਆਉਣ ਵਾਲੇ ਸਮੇਂ ’ਚ ਤੇਜ਼ੀ ਨਾਲ ਅੱਗੇ ਵਧਣ ਵਾਲੀ ਹੈ। ਦੇਸ਼ ਦੀ ਫੈਸ਼ਨ ਇੰਡਸਟਰੀ ’ਚ ਇਸ ਤੇਜ਼ੀ ਦਾ ਕਾਰਕ ਵਧਦਾ ਮੱਧ ਵਰਗ ਅਤੇ ਘਰੇਲੂ ਬ੍ਰਾਂਡਾਂ ਲਈ ਵਧਦੀ ਪਸੰਦ ਬਣੇਗਾ। ਇਕ ਲੇਟੈਸਟ ਰਿਪੋਰਟ ਅਨੁਸਾਰ ਫੈਸ਼ਨ ਇੰਡਸਟਰੀ ਦਾ ਵਿਕਾਸ ਦੇਸ਼ ਦੇ ਆਰਥਿਕ ਵਿਸਥਾਰ ਨੂੰ ਲੈ ਕੇ ਅਹਿਮ ਭੂਮਿਕਾ ਨਿਭਾਏਗਾ।
ਦਿ ਬਿਜ਼ਨੈੱਸ ਆਫ ਫੈਸ਼ਨ ਅਤੇ ਮੈਕਿੰਜੇ ਐਂਡ ਕੰਪਨੀ ਦੀ ਇਕ ਹਾਲੀਆ ਰਿਪੋਰਟ ਅਨੁਸਾਰ ਭਾਰਤ ਦੀ ਅਰਥਵਿਵਸਥਾ ’ਚ ਸਾਲਾਨਾ ਆਧਾਰ ’ਤੇ 7 ਫੀਸਦੀ ਦੇ ਵਾਧੇ ਦਾ ਅੰਦਾਜ਼ਾ ਹੈ, ਜੋ ਹੋਰ ਸਾਰੀਆਂ ਮੁੱਖ ਅਰਥਵਿਵਸਥਾਵਾਂ ਤੋਂ ਅੱਗੇ ਹੈ। ਇਸ ਨਾਲ ਭਾਰਤ 2027 ਤੱਕ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਖਪਤਕਾਰ ਬਾਜ਼ਾਰ ਬਣ ਜਾਵੇਗਾ, ਜੋ ਘਰੇਲੂ ਅਤੇ ਅੰਤਰਰਾਸ਼ਟਰੀ ਫੈਸ਼ਨ ਬ੍ਰਾਂਡਾਂ ਲਈ ਇਕ ਵੱਡਾ ਮੌਕਾ ਪੇਸ਼ ਕਰੇਗਾ।
ਮੈਕਿੰਜੇ ਫੈਸ਼ਨ ਗ੍ਰੋਥ ਫੋਰਕਾਸਟ 2025 ਰਿਪੋਰਟ ਵਿਖਾਉਂਦੀ ਹੈ ਕਿ 2025 ’ਚ ਭਾਰਤ ’ਚ ਲਗਜ਼ਰੀ ਬ੍ਰਾਂਡ ਨੂੰ ਲੈ ਕੇ ਰਿਟੇਲ ਸੇਲ ਸਾਲਾਨਾ ਆਧਾਰ ’ਤੇ 15 ਤੋਂ 20 ਫੀਸਦੀ ਵਧਣ ਦੀ ਉਮੀਦ ਹੈ, ਜੋਕਿ ਅਮਰੀਕਾ ’ਚ 3-5 ਫੀਸਦੀ ਅਤੇ ਯੂਰਪ ’ਚ 1 ਤੋਂ 3 ਫੀਸਦੀ ਹੀ ਵਧ ਸਕਦਾ ਹੈ, ਉਥੇ ਹੀ, ਨਾਨ-ਲਗਜ਼ਰੀ ਬ੍ਰਾਂਡ ਨੂੰ ਲੈ ਕੇ ਰਿਟੇਲ ਸੇਲ ਸਾਲਾਨਾ ਆਧਾਰ ’ਤੇ 12 ਤੋਂ 17 ਫੀਸਦੀ ਵਧਣ ਦੀ ਉਮੀਦ ਹੈ , ਜੋਕਿ ਅਮਰੀਕਾ ’ਚ 3-4 ਫੀਸਦੀ ਅਤੇ ਯੂਰਪ ’ਚ 2 ਤੋਂ 4 ਫੀਸਦੀ ਹੀ ਵਧ ਸਕਦਾ ਹੈ।
ਮਰਸੀਡੀਜ਼-ਬੈਂਜ ਇੰਡੀਆ ਦੇ ਵਾਹਨ ਨਵੇਂ ਸਾਲ ਤੋਂ 3 ਫੀਸਦੀ ਤੱਕ ਹੋਣਗੇ ਮਹਿੰਗੇ
NEXT STORY