ਨਵੀਂ ਦਿੱਲੀ (ਇੰਟ.) – ਹਾਲ ਹੀ ’ਚ ਸੰਸਦ ’ਚ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ’ਚ ਸਭ ਤੋਂ ਸਸਤਾ ਪੈਟਰੋਲ ਵਿਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗਲੋਬਲ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਦੇ ਬਾਵਜੂਦ ਹੋਰ ਦੇਸ਼ਾਂ ਦੀ ਤੁਲਨਾ ’ਚ ਭਾਰਤ ’ਚ ਪੈਟਰੋਲ ਦੀਆਂ ਕੀਮਤਾਂ ਸਭ ਤੋਂ ਘੱਟ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2021-2022 ਦਰਮਿਆਨ ਭਾਰਤ ’ਚ ਪੈਟਰੋਲ ਦੀਆਂ ਕੀਮਤਾਂ ’ਚ ਸਿਰਫ 2 ਫੀਸਦੀ ਦਾ ਵਾਧਾ ਹੋਇਆ। ਅਸੀਂ ਤੁਹਾਨੂੰ ਦੱਸ ਦਈਏ ਕਿ ਭਾਰਤ ਨੂੰ ਰੂਸ ਤੋਂ ਸਸਤੀਆਂ ਦਰਾਂ ’ਤੇ ਕੱਚਾ ਤੇਲ ਮੁਹੱਈਆ ਹੁੰਦਾ ਹੈ। ਉੱਥੇ ਹੀ ਹੁਣ ਇਹ ਵੀ ਜਾਣ ਲਓ ਕਿ ਭਾਰਤ ਕਿਸ ਦੇਸ਼ ਨੂੰ ਕਿੰਨਾ ਤੇਲ ਐਕਸਪੋਰਟ ਕਰਦਾ ਹੈ।
ਇਹ ਵੀ ਪੜ੍ਹੋ : 50 ਹਜ਼ਾਰ ਕੰਪਨੀਆਂ ਨੂੰ GST ਨੋਟਿਸ ਜਾਰੀ, 30 ਦਿਨਾਂ ਅੰਦਰ ਦੇਣਾ ਹੋਵੇਗਾ ਜਵਾਬ
ਕਾਮਰਸ ਡਿਪਾਰਟਮੈਂਟ ਵਲੋਂ ਜਾਰੀ ਅੰਕੜਿਆਂ ਮੁਤਾਬਕ ਨੀਦਰਲੈਂਡ ਭਾਰਤ ਦਾ ਤੀਜਾ ਸਭ ਤੋਂ ਵੱਡਾ ਪੈਟਰੋਲੀਅਮ ਪ੍ਰੋਡਕਟ ਇੰਪੋਰਟਰ ਦੇਸ਼ ਹੈ। ਪਿਛਲੇ ਸਾਲ ਦੇ ਮੁਕਾਬਲੇ ਭਾਰਤ ਅਤੇ ਨੀਦਰਲੈਂਡ ਦਰਮਿਆਨ ਪੈਟਰੋਲੀਅਮ ਪ੍ਰੋਡਕਟਸ ਦਾ ਐਕਸਪੋਰਟ ਵਧਿਆ ਹੈ। ਸਾਲ 2021 ਦੇ ਮੁਕਾਬਲੇ ਇਸ ਸਾਲ ਭਾਰਤ ਨੇ ਨੀਦਰਲੈਂਡ ਨੂੰ 10.4 ਬਿਲੀਅਨ ਡਾਲਰ ਦਾ ਪੈਟਰੋਲੀਅਮ ਪ੍ਰੋਡਕਟ ਐਕਸਪੋਰਟ ਕੀਤਾ ਹੈ। ਉੱਥੇ ਹੀ ਸਾਲ 2021 ’ਚ ਇਹ ਅੰਕੜਾ 5.7 ਬਿਲੀਅਨ ਡਾਲਰ ਦਾ ਸੀ। ਅਪ੍ਰੈਲ ਤੋਂ ਅਕਤੂਬਰ ਦੌਰਾਨ ਅਮਰੀਕਾ ਅਤੇ ਯੂ. ਏ. ਈ. ਤੋਂ ਬਾਅਦ ਨੀਦਰਲੈਂਡ ਨੇ ਭਾਰਤ ਤੋਂ ਸਭ ਤੋਂ ਵੱਧ ਪੈਟਰੋਲੀਅਮ ਪ੍ਰੋਡਕਟਸ ਖਰੀਦਿਆ ਜਦ ਕਿ ਬ੍ਰਾਜੀਲ, ਜੋ ਪਿਛਲੇ ਸਾਲ 20ਵੇਂ ਨੰਬਰ ’ਤੇ ਸੀ ਉਹ ਇਸ ਸਾਲ 8ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਕਾਮਰਸ ਡਿਪਾਰਟਮੈਂਟ ਵਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਭਾਰਤ ਦਾ ਐਕਸਪੋਰਟ ਦਰਸਾਉਂਦਾ ਹੈ ਕਿ ਭਾਰਤ ਰੂਸ ਤੋਂ ਸਸਤਾ ਤੇਲ ਖਰੀਦ ਕੇ ਲਗਾਤਾਰ ਐਕਸਪੋਰਟ ਵਧਾ ਰਿਹਾ ਹੈ। ਅਪ੍ਰੈਲ ਤੋਂ ਅਕਤੂਬਰ ਦਰਮਿਆਨ ਭਾਰਤ ਦੇ ਐਕਸਪੋਰਟ ਮੈਪ ਨੂੰ ਦੇਖੀਏ ਤਾਂ ਨੀਦਰਲੈਂਡ ਨੂੰ 10.4 ਬਿਲੀਅਨ ਡਾਲਰ ਦਾ ਐਕਸਪੋਰਟ ਕੀਤਾ। ਉੱਥੇ ਹੀ ਬ੍ਰਾਜ਼ੀਲ ਨੂੰ 6.3 ਬਿਲੀਅਨ ਡਾਲਰ ਦਾ, ਇੰਡੋਨੇਸ਼ੀਆ ਨੂੰ 6 ਬਿਲੀਅਨ ਡਾਲਰ, ਸਾਊਥ ਅਫਰੀਕਾ ਨੂੰ 5.5 ਬਿਲੀਅਨ ਡਾਲਰ, ਫ੍ਰਾਂਸ ਨੂੰ 4.4 ਬਿਲੀਅਨ ਡਾਲਰ, ਇਜ਼ਰਾਈਲ ਨੂੰ 4 ਬਿਲੀਅਨ ਡਾਲਰ, ਨਾਈਜ਼ੀਰੀਆ ਨੂੰ 3.4 ਬਿਲੀਅਨ ਡਾਲਰ, ਤੰਜਾਨੀਆ ਨੂੰ 2.4 ਬਿਲੀਅਨ ਡਾਲਰ ਦਾ ਐਕਸਪੋਰਟ ਕੀਤਾ ਹੈ।
ਇਹ ਵੀ ਪੜ੍ਹੋ : ਸਾਹਮਣੇ ਆਈ 62 ਹਜ਼ਾਰ ਕਰੋੜ ਦੀ ਟੈਕਸ ਚੋਰੀ, ਧੋਖਾਧੜੀ 'ਚ ਸ਼ਾਮਲ 1030 ਲੋਕਾਂ ਨੂੰ ਕੀਤਾ ਗ੍ਰਿਫਤਾਰ
ਰੂਸ ਤੋਂ ਕਿੰਨਾ ਤੇਲ ਖਰੀਦਿਆ
ਰੂਸ ਅਤੇ ਯੂਕ੍ਰੇਨ ਜੰਗ ਦੇ ਦਰਮਿਆ ਭਾਰਤ ਦਾ ਪੈਟਰੋਲ ਐਕਸਪੋਰਟ ਵਧਿਆ ਹੈ। ਅਪ੍ਰੈਲ ਤੋਂ ਅਕਤੂਬਰ ਦਰਮਿਆਨ ਭਾਰਤ ਦਾ ਕੁੱਲ ਐਕਸਪੋਰਟ 12.5 ਫੀਸਦੀ ਵਧ ਕੇ 263 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਜਦ ਕਿ ਤੇਲ ਦਾ ਐਕਸਪੋਰਟ 70 ਫੀਸਦੀ ਤੱਕ ਵਧਿਆ ਹੈ। ਸਭ ਤੋਂ ਵੱਧ ਆਇਲ ਐਕਸਪੋਰਟ ਨੀਦਰਲੈਂਡ, ਬ੍ਰਾਜ਼ੀਲ, ਤੰਜਾਨੀਆ, ਟੋਗੋ, ਇਜ਼ਰਾਈਲ ਅਤੇ ਓਮਾਨ ਨਾਲ ਵਧਿਆ ਹੈ। ਜਦੋਂ ਕਈ ਦੇਸ਼ ਰੂਸ ’ਤੇ ਆਪਣੀ ਨਿਰਭਰਤਾ ਨੂੰ ਘੱਟ ਕਰ ਰਹੇ ਹਨ, ਭਾਰਤ ਅਤੇ ਰੂਸ ਦਰਮਿਆਨ ਕੱਚੇ ਤੇਲ ਦਾ ਕਾਰੋਬਾਰ ਵਧਿਆ ਹੈ। ਭਾਰਤ ਆਪਣੀ ਲੋੜ ਦਾ 80 ਫੀਸਦੀ ਤੇਲ ਇੰਪੋਰਟ ਕਰਦਾ ਹੈ, ਜਿਸ ’ਚ ਰੂਸ ਦੀ ਹਿੱਸੇਦਾਰੀ ਅਹਿਮ ਹੈ। ਯੂਰਪੀ ਸੰਘ ਵਲੋਂ ਰੂਸ ’ਤੇ 60 ਡਾਲਰ ਪ੍ਰਤੀ ਬੈਰਲ ਦਾ ਪ੍ਰਾਈਸ ਕੈਪ ਲਗਾਏ ਜਾਣ ਤੋਂ ਬਾਅਦ ਭਾਰਤ ਰੂਸ ਤਂ ਖੂਬ ਤੇਲ ਦੀ ਖਰੀਦਦਾਰੀ ਕਰ ਰਿਹਾ ਹੈ। ਭਾਰਤ ਰੂਸ ਤੋਂ ਵੱਡੀ ਮਾਤਰਾ ’ਚ ਕੱਚੇ ਤੇਲ ਨੂੰ ਇੰਪੋਰਟ ਕਰ ਰਿਹਾ ਹੈ। ਰੂਸ ਤੋਂ ਦਰਾਮਦ ਤੇਲਾਂ ਦਾ ਅੰਕੜਾ 20 ਫੀਸਦੀ ਤੱਕ ਪਹੁੰਚ ਗਿਆ ਹੈ। ਨੀਦਰਲੈਂਡ ਭਾਰਤ ਦਾ ਤੇਲ ਉਤਪਾਦਾਂ ਜਿਵੇਂ ਪੈਟਰੋਲ-ਡੀਜ਼ਲ ਦੀ ਸਭ ਤੋਂ ਵੱਡੀ ਮੰਜ਼ਿਲ ਬਣਦਾ ਜਾ ਰਿਹਾ ਹੈ। ਇਸ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਵੀ ਇਹ ਪਹਿਲੇ ਨੰਬਰ ’ਤੇ ਰਿਹਾ ਸੀ। ਨੀਦਰਲੈਂਡ ਭਾਰਤ ਦੇ ਓਵਰਆਲ ਐਕਸਪੋਰਟ ਲਈ ਤੀਜਾ ਸਭ ਤੋਂ ਵੱਡਾ ਬਾਜ਼ਾਰ ਬਣਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ਼ਰਾਬ ਦੀਆਂ ਕੀਮਤਾਂ 'ਚ 80 ਫ਼ੀਸਦੀ ਹਿੱਸਾ ਟੈਕਸ ਦਾ , ਡੂੰਘੇ ਸੰਕਟ ਦਾ ਸਾਹਮਣਾ ਕਰ ਰਿਹੈ ਉਦਯੋਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 393 ਅੰਕ ਟੁੱਟਿਆ
NEXT STORY