ਨਵੀਂ ਦਿੱਲੀ- ਭਾਰਤ ਵੱਲੋਂ ਚੀਨ ਖ਼ਿਲਾਫ ਲਗਾਤਾਰ ਆਰਥਿਕ ਰੂਪ ਤੋਂ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਸੇ ਲੜੀ ਵਿਚ ਭਾਰਤ ਨੇ ਹਾਲ ਹੀ ਵਿਚ ਬਣਾਈ ਸਰਕਾਰ ਕੰਪਨੀ ਖਣਿਜ ਵਿਦੇਸ਼ ਲਿਮਟਿਡ ਜ਼ਰੀਏ ਅਰਜਨਟੀਨਾ ਦੀ ਇਕ ਫਰਮ ਨਾਲ ਸਮਝੌਤਾ ਕੀਤਾ ਹੈ। ਇਹ ਸਮਝੌਤਾ ਲਿਥੀਅਮ ਲਈ ਕੀਤਾ ਗਿਆ ਹੈ, ਜਿਸ ਦਾ ਇਸਤੇਮਾਲ ਰੀ-ਚਾਰਜੇਬਲ ਬੈਟਰੀਆਂ ਵਿਚ ਕੀਤਾ ਜਾਂਦਾ ਹੈ।
ਇਹ ਬੈਟਰੀਆਂ ਇਲੈਕਟ੍ਰਿਕ ਵਾਹਨ, ਲੈਪਟਾਪ ਅਤੇ ਮੋਬਾਇਲ ਫੋਨ ਆਦਿ ਨੂੰ ਪਾਵਰ ਦੇਣ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹਨ।
ਖਣਿਜ ਵਿਦੇਸ਼ ਲਿਮਟਿਡ ਨੂੰ ਅਗਸਤ 2019 ਵਿਚ ਬਣਾਇਆ ਗਿਆ ਸੀ। ਇਸ ਨੂੰ ਤਿੰਨ ਕੰਪਨੀਆਂ ਨਾਲਕੋ, ਹਿੰਦੁਸਤਾਨ ਕਾਪਰ ਅਤੇ ਮਿਨਰਲ ਐਕਸਪੋਲੇਰਸ਼ਨ ਲਿਮਟਿਡ ਨੇ ਮਿਲ ਕੇ ਬਣਾਇਆ ਹੈ, ਜਿਸ ਜ਼ਰੀਏ ਲਿਥੀਅਮ ਅਤੇ ਕੋਬਾਲਟ ਵਰਗੇ ਮਾਲ ਨੂੰ ਵਿਦੇਸ਼ਾਂ ਤੋਂ ਖ਼ਰੀਦਿਆ ਜਾ ਸਕੇ। ਚਿੱਲੀ ਅਤੇ ਬੋਲੀਵੀਆ ਵੀ ਲਿਥੀਅਮ ਦਾ ਉਤਪਾਦਨ ਕਰਨ ਵਾਲੇ ਚੋਟੀ ਦੇ ਦੇਸ਼ਾਂ ਵਿਚ ਸ਼ਾਮਲ ਹਨ, ਜਿਨ੍ਹਾਂ 'ਤੇ ਵੀ ਭਾਰਤ ਦੀ ਨਜ਼ਰ ਹੈ। ਇਸ ਸਮੇਂ ਭਾਰਤ ਇਨ੍ਹਾਂ ਸੈੱਲਾਂ ਲਈ ਦਰਾਮਦ 'ਤੇ ਨਿਰਭਰ ਹੈ ਪਰ ਇਸ ਨੂੰ ਬਣਾਉਣ ਵਿਚ ਇਸਤੇਮਾਲ ਹੋਣ ਵਾਲੇ ਲਿਥੀਅਮ ਦੇ ਮਾਮਲੇ ਵਿਚ ਕੀਤੀ ਗਈ ਡੀਲ ਚੀਨ ਨੂੰ ਟੱਕਰ ਦੇਣ ਵਾਲੀ ਸਾਬਤ ਹੋ ਸਕਦਾ ਹੈ। ਲਿਥੀਅਮ ਆਇਨ ਬੈਟਰੀਆਂ ਫੋਨ ਅਤੇ ਲੈਪਟਾਪ ਲਈ ਸ਼ਾਨਦਾਰ ਸਾਬਤ ਹੋਈਆਂਹਨ। ਉੱਥੇ ਹੀ, ਇਲੈਕਟ੍ਰਿਕ ਵਾਹਨਾਂ ਦੇ ਮਾਮਲੇ ਵਿਚ ਅਜੇ ਵੀ ਇਹ ਕਮਜ਼ੋਰ ਹਨ।
ਸਰਕਾਰ ਦਾ ਵਿੱਤੀ ਘਾਟਾ GDP ਦੇ 7 ਫ਼ੀਸਦੀ ਦੇ ਬਰਾਬਰ ਰਹਿਣ ਦੀ ਉਮੀਦ
NEXT STORY