ਬਿਜ਼ਨੈੱਸ ਡੈਸਕ - ਇਕ ਨਵੀਂ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ 2000 ਤੋਂ ਬਾਅਦ, ਭਾਰਤ ਦੇ ਸ਼ੇਅਰ ਬਾਜ਼ਾਰ ਨੇ ਚੀਨ ਦੇ ਮੁਕਾਬਲੇ ਜ਼ਿਆਦਾ ਰਿਟਰਨ ਦਿੱਤਾ ਹੈ। ਇਹ ਰਿਪੋਰਟ ਡਿਊਸ਼ ਬੈਂਕ ਨੇ ਤਿਆਰ ਕੀਤੀ ਹੈ। ਰਿਪੋਰਟ ਮੁਤਾਬਕ ਭਾਵੇਂ ਚੀਨ ਨੇ ਸ਼ਾਨਦਾਰ ਆਰਥਿਕ ਵਿਕਾਸ ਦਿਖਾਇਆ ਹੈ ਅਤੇ ਉਸ ਦੀ ਇਕੁਇਟੀ ਮਾਰਕੀਟ ਦਾ ਪ੍ਰਦਰਸ਼ਨ ਤਸੱਲੀਬਖਸ਼ ਰਿਹਾ ਹੈ ਪਰ ਭਾਰਤ ਦੇ ਇਕੁਇਟੀ ਬਾਜ਼ਾਰ ਨੇ ਚੀਨ ਦੇ ਮੁਕਾਬਲੇ ਬਿਹਤਰ ਰਿਟਰਨ ਦਿੱਤਾ ਹੈ।
ਭਾਰਤ ਦੀ ਇਕਵਿਟੀ ਮਾਰਕੀਟ: 6.9% ਦੀ ਸਾਲਾਨਾ ਰਿਟਰਨ
ਰਿਪੋਰਟ ’ਚ ਕਿਹਾ ਗਿਆ ਹੈ ਕਿ 2000 ਤੋਂ ਲੈ ਕੇ, ਚੀਨ ਦੇ ਇਕਵਿਟੀ ਮਾਰਕੀਟ ਨੇ ਔਸਤਨ 4.0 ਫੀਸਦੀ ਸਾਲਾਨਾ ਰਿਟਰਨ ਦਿੱਤਾ ਹੈ। ਇਸ ਦੇ ਮੁਕਾਬਲੇ ਭਾਰਤ ਦੇ ਇਕੁਇਟੀ ਬਾਜ਼ਾਰ ਨੇ ਇਸੇ ਸਮੇਂ ਦੌਰਾਨ 6.9 ਫੀਸਦੀ ਦਾ ਸਾਲਾਨਾ ਰਿਟਰਨ ਦਿੱਤਾ ਹੈ। ਰਿਪੋਰਟ ਦੇ ਅਨੁਸਾਰ, ਭਾਰਤ ਦਾ ਇਕੁਇਟੀ ਬਾਜ਼ਾਰ ਸਾਰੇ ਉਭਰ ਰਹੇ ਅਤੇ ਵਿਕਸਤ ਬਾਜ਼ਾਰਾਂ ’ਚੋਂ ਸਭ ਤੋਂ ਵੱਧ ਰਿਟਰਨ ਦੇਣ ਵਾਲਾ ਬਾਜ਼ਾਰ ਰਿਹਾ ਹੈ। ਇਸ ਦੇ ਨਾਲ, 2024 ’ਚ, ਭਾਰਤ ਅਤੇ ਅਮਰੀਕਾ ਉਨ੍ਹਾਂ ਚੋਣਵੇਂ ਬਾਜ਼ਾਰਾਂ ’ਚੋਂ ਇਕ ਹੋਣਗੇ ਜੋ ਰਿਕਾਰਡ ਉੱਚ CAPE (ਕਮਾਈ ਦੇ ਚੱਕਰ ਵਿੱਚ ਸਮਾਯੋਜਿਤ ਕੀਮਤ) ਅਨੁਪਾਤ 'ਤੇ ਵਪਾਰ ਕਰ ਰਹੇ ਹਨ।
ਭਾਰਤ ਦੀ ਅਰਥਵਿਵਸਥਾ ’ਚ ਤੇਜ਼ੀ ਨਾਲ ਫਾਇਦਾ
ਅਮਰੀਕੀ ਬਾਜ਼ਾਰ 'ਚ ਉਛਾਲ ਦਾ ਕਾਰਨ ਤਕਨੀਕੀ ਦਬਦਬਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨੂੰ ਦੱਸਿਆ ਗਿਆ ਹੈ, ਜਦਕਿ ਭਾਰਤ ਦੇ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਕਾਰਨ ਇਸ ਦੇ ਤੇਜ਼ ਆਰਥਿਕ ਵਿਕਾਸ ਨੂੰ ਦੱਸਿਆ ਗਿਆ ਹੈ। ਭਾਰਤ ਦੀ ਉੱਚ ਵਿਕਾਸ ਦਰ ਦੇ ਮੱਦੇਨਜ਼ਰ ਨਿਵੇਸ਼ਕਾਂ ਦਾ ਝੁਕਾਅ ਭਾਰਤੀ ਸ਼ੇਅਰ ਬਾਜ਼ਾਰ ਵੱਲ ਵਧਿਆ ਹੈ। ਇਸ ਦੇ ਉਲਟ ਚੀਨ ਦੀ ਅਰਥਵਿਵਸਥਾ ਗਿਰਾਵਟ ਦੇ ਦੌਰ 'ਚੋਂ ਗੁਜ਼ਰ ਰਹੀ ਹੈ। ਇਸਦੇ ਪਿੱਛੇ ਮੁੱਖ ਕਾਰਨ ਚੀਨ ਦੀ ਦਰਾਮਦ-ਬਰਾਮਦ ’ਚ ਗਿਰਾਵਟ ਅਤੇ ਯੂਰਪ ਅਤੇ ਅਮਰੀਕਾ ਨੂੰ ਨਿਰਯਾਤ ’ਚ ਚੁਣੌਤੀਆਂ ਦਾ ਸਾਹਮਣਾ ਕਰਨਾ ਮੰਨਿਆ ਜਾਂਦਾ ਹੈ।
ਆਸਮਾਨ ਛੂਹਣ ਲੱਗੀਆਂ ਟਮਾਟਰ, ਪਿਆਜ਼ ਤੇ ਆਲੂ ਦੀਆਂ ਕੀਮਤਾਂ, ਵਿਗੜਿਆ ਰਸੋਈ ਦਾ ਬਜਟ
NEXT STORY