ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਵਿਰੁੱਧ ਰੂਸੀ ਤੇਲ ਦੀ ਖਰੀਦ ਕਾਰਨ ਵਾਧੂ 25 ਫੀਸਦੀ ਟੈਰਿਫ ਲਗਾਉਣ ਦੇ ਇਕ ਫੈਸਲੇ ਮਗਰੋਂ ਹੁਣ ਚੀਨ ਤੇ ਵੀ ਸਕੈਂਡਰੀ ਪਾਬੰਦੀਆਂ ਲਗਾਉਣ ਦੇ ਸੰਕੇਤ ਦਿੱਤੇ ਹਨ। ਟਰੰਪ ਨੇ ਕਿਹਾ ਕਿ ਇਹ "ਅਜਿਹਾ ਵੀ ਹੋ ਸਕਦਾ ਹੈ", ਪਰ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ।
ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਦੱਸਿਆ, “ਇਸ ਤੋਂ ਪਹਿਲਾਂ ਅਸੀਂ ਇਹ ਭਾਰਤ ਨਾਲ ਕੀਤਾ। ਹੁਣ ਸਾਡੀ ਸੰਭਾਵਨਾ ਹੈ ਕਿ ਅਸੀਂ ਇਹ ਹੋਰ ਕੁਝ ਦੇਸ਼ਾਂ ਨਾਲ ਵੀ ਕਰੀਏ — ਇਨ੍ਹਾਂ ਵਿਚੋਂ ਇੱਕ ਹੋ ਸਕਦਾ ਹੈ ਚੀਨ।”
ਇਹ ਟਿੱਪਣੀ ਇੱਕ ਦਿਨ ਬਾਅਦ ਆਈ ਹੈ ਜਦੋਂ ਟਰੰਪ ਨੇ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਆਯਾਤ ਉਤਪਾਦਾਂ 'ਤੇ ਵਾਧੂ 25 ਫੀਸਦੀ ਟੈਰਿਫ ਲਗਾਉਣ ਵਾਲੇ ਆਦੇਸ਼ 'ਤੇ ਦਸਤਖਤ ਕੀਤੇ। ਇਹ ਸ਼ੁਲਕ "ਰਾਸ਼ਟਰੀ ਸੁਰੱਖਿਆ" ਦੀਆਂ ਚਿੰਤਾਵਾਂ ਦੇ ਆਧਾਰ 'ਤੇ ਲਗਾਇਆ ਗਿਆ ਹੈ।
ਚੀਨ ਦੇ ਖ਼ਿਲਾਫ਼ ਸਖ਼ਤ ਰਵੱਈਆ?
ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਚੀਨ 'ਤੇ ਵੀ ਅਜਿਹੀ ਹੀ ਕਾਰਵਾਈ ਕੀਤੀ ਜਾਵੇਗੀ ਤਾਂ ਟਰੰਪ ਨੇ ਜਵਾਬ ਦਿੱਤਾ, "ਅਜਿਹਾ ਵੀ ਹੋ ਸਕਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅਸੀਂ ਕਿਸ ਤਰ੍ਹਾਂ ਅੱਗੇ ਵਧਦੇ ਹਾਂ।" ਭਾਵੇਂ ਚੀਨ ਰੂਸ ਤੋਂ ਤੇਲ ਖਰੀਦਣ ਵਾਲਾ ਸਭ ਤੋਂ ਵੱਡਾ ਖਰੀਦਦਾਰ ਹੈ, ਫਿਰ ਵੀ ਟਰੰਪ ਨੇ ਭਾਰਤ 'ਤੇ ਤੁਰੰਤ ਕਾਰਵਾਈ ਕੀਤੀ, ਪਰ ਚੀਨ ਖ਼ਿਲਾਫ਼ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ।
ਭਾਰਤ ਦੀ ਪ੍ਰਤੀਕਿਰਿਆ
ਭਾਰਤੀ ਵਿਦੇਸ਼ ਮੰਤਰਾਲੇ ਨੇ ਟਰੰਪ ਸਰਕਾਰ ਦੇ ਫੈਸਲੇ ਨੂੰ "ਗਲਤ ਤੇ ਗੈਰ-ਵਾਜਿਬ" ਕਰਾਰ ਦਿੱਤਾ ਹੈ। ਇਕ ਬਿਆਨ ਵਿੱਚ MEA ਨੇ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਦੇ ਰੂਸੀ ਤੇਲ ਖਰੀਦ ਨਾਲ ਸਬੰਧਤ ਚਿੰਤਾਵਾਂ 'ਤੇ ਪਹਿਲਾਂ ਹੀ ਸਥਿਤੀ ਸਾਫ਼ ਕੀਤੀ ਜਾ ਚੁੱਕੀ ਹੈ। ਇਹ ਆਯਾਤ ਭਾਰਤ ਦੀ 1.4 ਅਰਬ ਦੀ ਜਨਤਾ ਦੀ ਊਰਜਾ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਕੀਤੇ ਜਾ ਰਹੇ ਹਨ। ਇਹ ਬਹੁਤ ਹੀ ਦੁੱਖਦਾਇਕ ਹੈ ਕਿ ਅਮਰੀਕਾ, ਭਾਰਤ ਉੱਤੇ ਅਜਿਹੇ ਸ਼ੁਲਕ ਲਗਾ ਰਿਹਾ ਹੈ ਜਦਕਿ ਹੋਰ ਦੇਸ਼ ਵੀ ਆਪਣੀ ਨੀਤੀਕ ਰੁਚੀਆਂ ਦੇ ਤਹਿਤ ਇਨ੍ਹਾਂ ਹੀ ਕਾਰਵਾਈਆਂ ਵਿਚ ਸ਼ਾਮਲ ਹਨ।
ਨਵੇਂ ਹੁਕਮ
ਨਵੇਂ ਆਦੇਸ਼ ਅਨੁਸਾਰ, ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਆਯਾਤ ਉਤਪਾਦਾਂ 'ਤੇ ਕੁੱਲ 50 ਫੀਸਦੀ ਸ਼ੁਲਕ ਲਗੇਗਾ, ਪਹਿਲਾਂ ਤੋਂ ਲੱਗੇ 25 ਫੀਸਦੀ ਦੇ ਨਾਲ ਹੋਰ 25 ਫੀਸਦੀ ਜੋੜ ਦਿੱਤਾ ਗਿਆ ਹੈ। ਨਵੇਂ ਟੈਰਿਫ 7 ਅਗਸਤ ਤੋਂ ਲਾਗੂ ਹੋਣਗੇ ਅਤੇ ਵਾਧੂ 25 ਫੀਸਦੀ 21 ਦਿਨਾਂ ਬਾਅਦ ਲਾਗੂ ਹੋਵੇਗਾ। ਕੇਵਲ ਉਹ ਉਤਪਾਦ ਜੋ ਪਹਿਲਾਂ ਹੀ ਰਸਤੇ ਵਿੱਚ ਹਨ ਜਾਂ ਜਿਨ੍ਹਾਂ ਨੂੰ ਛੂਟ ਦਿੱਤੀ ਗਈ ਹੈ, ਉਨ੍ਹਾਂ ਨੂੰ ਇਸ ਤੋਂ ਬਚਾਅ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਸ਼ਹੂਰ ਮਾਸਟਰਸ਼ੈੱਫ ਤੇ ਸੋਸ਼ਲ ਮੀਡੀਆ ਸਟਾਰ ਦੀ ਹੋਈ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ
NEXT STORY