ਨਵੀਂ ਦਿੱਲੀ (ਭਾਸ਼ਾ) - ਰੇਟਿੰਗ ਏਜੰਸੀ ਇੰਡੀਆ ਰੇਟਿੰਗਸ ਐਂਡ ਰਿਸਰਚ ਨੇ ਚਾਲੂ ਮਾਲੀ ਸਾਲ ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਵਾਧੇ ਦੇ ਅੰਦਾਜ਼ੇ ਨੂੰ ਵਧਾ ਕੇ 7 ਫ਼ੀਸਦੀ ਕਰ ਦਿੱਤਾ। ਜੂਨ ਤਿਮਾਹੀ ’ਚ ਉੱਚ ਵਾਧਾ ਅਤੇ ਗਲੋਬਲ ਵਾਧਾ ਅਤੇ ਵਪਾਰ ’ਤੇ ਅਮਰੀਕੀ ਟੈਰਿਫ ਵਾਧੇ ਦੇ ਘੱਟ ਪ੍ਰਭਾਵ ਨੂੰ ਵੇਖਦੇ ਹੋਏ ਇਹ ਅੰਦਾਜ਼ਾ ਵਧਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਭਰ 'ਚ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K-23K-22K ਦੀ ਕੀਮਤ
ਇੰਡੀਆ ਰੇਟਿੰਗਸ ਦੇ ਬਿਆਨ ਅਨੁਸਾਰ ਉਸ ਨੂੰ ਉਮੀਦ ਹੈ ਕਿ ਮਾਲੀ ਸਾਲ 2025-26 ’ਚ ਜੀ. ਡੀ. ਪੀ. ਸਾਲਾਨਾ ਆਧਾਰ ’ਤੇ 7 ਫ਼ੀਸਦੀ ਦੀ ਦਰ ਨਾਲ ਵਧੇਗੀ। ਇਹ ਉਸ ਦੇ ਪਿਛਲੇ ਅੰਦਾਜ਼ੇ 6.3 ਫ਼ੀਸਦੀ (ਜੁਲਾਈ, 2025 ’ਚ ਜਾਰੀ) ਤੋਂ 0.7 ਫ਼ੀਸਦੀ ਜ਼ਿਆਦਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਚਾਲੂ ਮਾਲੀ ਸਾਲ ’ਚ ਭਾਰਤ ਦੀ ਜੀ. ਡੀ. ਪੀ. ਵਾਧਾ ਦਰ 6.8 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ, ਜੋ ਪਿਛਲੇ ਮਾਲੀ ਸਾਲ ਦੇ 6.5 ਫ਼ੀਸਦੀ ਦੇ ਵਾਧੇ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ! ਪੁਰਾਣੇ ਵਾਹਨਾਂ ਲਈ ਲਾਗੂ ਹੋਏ ਨਵੇਂ ਨਿਯਮ, ਫੀਸਾਂ ਕਈ ਗੁਣਾ ਵਧੀਆਂ
ਭਾਰਤ ਦੀ ਅਸਲ ਜੀ. ਡੀ. ਪੀ. ਵਾਧਾ ਦਰ ਮਾਲੀ ਸਾਲ 2025-26 ਦੀ ਅਪ੍ਰੈਲ-ਜੂਨ ਤਿਮਾਹੀ ’ਚ 7.8 ਫ਼ੀਸਦੀ ਰਹੀ, ਜੋ 5 ਤਿਮਾਹੀਆਂ ’ਚ ਸਭ ਤੋਂ ਤੇਜ਼ ਵਾਧਾ ਹੈ। ਦੂਜੀ ਤਿਮਾਹੀ (ਜੁਲਾਈ-ਸਤੰਬਰ) ਦੇ ਜੀ. ਡੀ. ਪੀ. ਵਾਧੇ ਦੇ ਅਧਿਕਾਰਤ ਅੰਕੜੇ 28 ਨਵੰਬਰ ਨੂੰ ਜਾਰੀ ਕੀਤੇ ਜਾਣਗੇ।
ਰੇਟਿੰਗ ਏਜੰਸੀ ਦੇ ਮੁੱਖ ਅਰਥਸ਼ਾਸਤਰੀ ਅਤੇ ਜਨਤਕ ਵਿੱਤ ਮਾਮਲਿਆਂ ਦੇ ਮੁਖੀ ਦੇਵੇਂਦਰ ਕੁਮਾਰ ਪੰਤ ਨੇ ਕਿਹਾ ਕਿ ਜੁਲਾਈ ਦੇ ਅੰਦਾਜ਼ੇ ਦੇ ਬਾਅਦ ਤੋਂ ਆਰਥਕ ਹਾਲਾਤ ਕਾਫ਼ੀ ਅਨੁਕੂਲ ਹੋਏ ਹਨ। ਇਨ੍ਹਾਂ ’ਚ ਉਮੀਦ ਤੋਂ ਜ਼ਿਆਦਾ ਤੇਜ਼ੀ ਨਾਲ ਮਹਿੰਗਾਈ ’ਚ ਗਿਰਾਵਟ, ਵਿਸ਼ੇਸ਼ ਤੌਰ ’ਤੇ ਪੇਂਡੂ ਖੇਤਰਾਂ ’ਚ ਅਸਲੀ ਮਜ਼ਦੂਰੀ ਦਰ ’ਚ ਵਾਧਾ ਅਤੇ ਜੀ. ਐੱਸ. ਟੀ. ਨੂੰ ਤਰਕਸੰਗਤ ਬਣਾਉਣਾ ਸ਼ਾਮਲ ਹਨ। ਆਰਥਕ ਵਾਧਾ ਅੰਦਾਜ਼ੇ ’ਚ ਤੇਜ਼ ਵਾਧੇ ਦੇ ਦੋ ਪ੍ਰਮੁੱਖ ਕਾਰਨ ਹਨ। ਜੂਨ ਤਿਮਾਹੀ ’ਚ ਉਮੀਦ ਤੋਂ ਵੱਧ ਤੇਜ਼ ਜੀ. ਡੀ. ਪੀ. ਵਾਧਾ ਅਤੇ ਗਲੋਬਲ ਵਾਧਾ ਅਤੇ ਵਪਾਰ ’ਤੇ ਅਮਰੀਕੀ ਟੈਰਿਫ ਵਾਧੇ ਦਾ ਪ੍ਰਭਾਵ ਪਹਿਲਾਂ ਦੇ ਅੰਦਾਜ਼ੇ ਤੋਂ ਘੱਟ ਹੋਣਾ ਹੈ।
ਇਹ ਵੀ ਪੜ੍ਹੋ : ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...
ਇੰਡੀਆ ਰੇਟਿੰਗਸ ਨੇ ਜੁਲਾਈ ’ਚ ਮਾਲੀ ਸਾਲ 2025-26 ਲਈ ਵਾਧਾ ਦਰ 6.3 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਸੀ ਅਤੇ ਇਸ ਦੇ ਲਈ ਟੈਰਿਫ ਵਾਰ ਅਤੇ ਕਿਸੇ ਵੀ ਪੂੰਜੀ ਨਿਕਾਸੀ ਦੇ ਪ੍ਰਮੁੱਖ ਜੋਖਮ ਨੂੰ ਜ਼ਿੰਮੇਦਾਰ ਠਹਿਰਾਇਆ ਸੀ। ਰੇਟਿੰਗ ਏਜੰਸੀ ਦਾ ਮੰਨਣਾ ਹੈ ਕਿ ਮਾਲੀ ਸਾਲ 2025-26 ਦੀ ਵਾਧਾ ਦਰ ਲਈ ਜੋਖਮ ਬਰਾਬਰ ਤੌਰ ’ਤੇ ਸੰਤੁਲਿਤ ਹਨ। ਏਜੰਸੀ ਨੇ ਕਿਹਾ, ‘‘ਭਾਰਤ-ਅਮਰੀਕਾ ਵਪਾਰ ਸਮਝੌਤੇ ’ਚ ਤੇਜ਼ੀ ਅਤੇ ਸਰਦੀਆਂ ਦੇ ਮਹੀਨਿਆਂ ’ਚ ਅਨੁਕੂਲ ਮੌਸਮ ਦੀ ਸਥਿਤੀ ਜੀ. ਡੀ. ਪੀ. ਵਾਧੇ ਨੂੰ 7 ਫ਼ੀਸਦੀ ਤੋਂ ਉੱਪਰ ਲੈ ਕੇ ਜਾਣ ਦੀ ਸਮਰੱਥਾ ਰੱਖਦੀ ਹੈ। ਹਾਲਾਂਕਿ, ਜੇਕਰ ਮੰਗ ’ਚ ਸੁਧਾਰ (ਖਪਤ ਅਤੇ ਨਿਵੇਸ਼) ਉਮੀਦ ਤੋਂ ਕਮਜ਼ੋਰ ਰਿਹਾ, ਤਾਂ ਇਸ ਨਾਲ ਜੀ. ਡੀ. ਪੀ. ਵਾਧਾ ਦਰ ’ਚ ਗਿਰਾਵਟ ਆ ਸਕਦੀ ਹੈ।
ਇਹ ਵੀ ਪੜ੍ਹੋ : Gold ਦਾ U-Turn, ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਕਿੰਨੇ ਘਟੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਆਮਦਨ ਟੈਕਸ, GST ਕਟੌਤੀ ਨਾਲ ਵਾਧੂ ਵਿੱਤੀ ਸਮਰਥਨ ਦੀ ਗੂੰਜਾਇਸ਼ ਸੀਮਿਤ : ਮੂਡੀਜ਼
NEXT STORY