ਨਵੀਂ ਦਿੱਲੀ–ਗਲੋਬਲ ਮੋਬਾਇਲ ਇੰਟਰਨੈੱਟ ਰਫ਼ਤਾਰ ਦੀ ਤਾਜ਼ਾ ਰੈਂਕਿੰਗ ’ਚ ਭਾਰਤ ਤਿੰਨ ਸਥਾਨਾਂ ਦੇ ਸੁਧਾਰ ਨਾਲ 56ਵੇਂ ਸਥਾਨ ’ਤੇ ਆ ਗਿਆ ਗਿਆ ਹੈ। ਓਕਲਾ ਸਪੀਡਟੈਸਟ ਗਲੋਬਲ ਇੰਡੈਕਸ ਦੀ ਹਾਲ ਹੀ ਦੀ ਰੈਂਕਿੰਗ ’ਚ ਇਹ ਜਾਣਕਾਰੀ ਦਿੱਤੀ ਗਈ। ਮਈ ਮਹੀਨੇ ਲਈ ਜਾਰੀ ਇਸ ਰਿਪੋਰਟ ਮੁਤਾਬਕ ਭਾਰਤ ’ਚ ਮੋਬਾਇਲ ਡਾਊਨਲੋਡ ਦੀ ਔਸਤ ਰਫਤਾਰ ਅਪ੍ਰੈਲ ’ਚ 36.78 ਮੈਗਾਬਾਈਟ ਪ੍ਰਤੀ ਸਕਿੰਟ (ਐੱਮ. ਬੀ. ਪੀ. ਐੱਸ.) ਤੋਂ ਵਧ ਕੇ ਮਈ ’ਚ 39.94 ਐੱਮ. ਬੀ. ਪੀ. ਐੱਸ. ਹੋ ਗਈ। ਓਕਲਾ ਮਾਸਿਕ ਆਧਾਰ ’ਤੇ ਦੁਨੀਆ ਭਰ ਦੇ ਮੋਬਾਇਲ ਅਤੇ ਫਿਕਸਡ ਬ੍ਰਾਡਬੈਂਡ ਦੀ ਰਫ਼ਤਾਰ ਦੀ ਰੈਂਕਿੰਗ ਤੈਅ ਕਰਦੀ ਹੈ।
ਇਸ ਦੀ ਤਾਜ਼ਾ ਰਿਪੋਰਟ ਮੁਤਾਬਕ ਮਈ ਮਹੀਨੇ 'ਚ ਭਾਰਤ ਦੀ ਔਸਤ ਮੋਬਾਇਲ ਰਫਤਾਰ ਗਲੋਬਲ ਤੌਰ ’ਤੇ ਤਿੰਨ ਸਥਾਨ ਬਿਹਤਰ ਹੋਈ ਹੈ। ਹਾਲਾਂਕਿ ਫਿਕਸਡ ਬ੍ਰਾਡਬੈਂਡ ਦੀ ਔਸਤ ਰਫ਼ਤਾਰ ’ਚ ਭਾਰਤ ਮਈ ’ਚ ਇਕ ਸਥਾਨ ਹੇਠਾਂ ਖਿਸਕਦੇ ਹੋਏ 84ਵੇਂ ਸਥਾਨ ’ਤੇ ਆ ਗਿਆ ਹੈ। ਉੱਥੇ ਹੀ ਫਿਕਸਡ ਔਸਤ ਡਾਊਨਲੋਡ ਰਫ਼ਤਾਰ ’ਚ ਭਾਰਤ ਦਾ ਪ੍ਰਦਰਸ਼ਨ ਮਈ ’ਚ 52.53 ਐੱਮ. ਬੀ. ਪੀ. ਐੱਸ. ਹੋ ਗਿਆ ਜਦ ਕਿ ਅਪ੍ਰੈਲ ’ਚ ਇਹ 51.12 ਐੱਮ. ਬੀ. ਪੀ. ਐੱਸ. ਸੀ.। ਓਕਲਾ ਸਪੀਡ ਟੈਸਟ ਗਲੋਬਲ ਇੰਡੈਕਸ ਦੀ ਮਈ ਰੈਂਕਿੰਗ ’ਚ ਸੰਯੁਕਤ ਅਰਬ ਅਮੀਰਾਤ (ਯੂ. ਏ.ਈ.) ਮੋਬਾਇਲ ਰਫ਼ਤਾਰ ਦੇ ਮਾਮਲੇ ’ਚ ਸਭ ਤੋਂ ਅੱਗੇ ਹੈ ਜਦ ਕਿ ਮਾਰੀਸ਼ਸ ਨੇ 11 ਸਥਾਨਾਂ ਦੀ ਛਲਾਂਗ ਲਾਈ ਹੈ। ਫਿਕਸਡ ਬ੍ਰਾਡਬੈਂਡ ਡਾਊਨਲੋਡ ਰਫਤਾਰ ’ਚ ਸਿੰਗਾਪੁਰ ਮਈ ’ਚ ਸਰਬੋਤਮ ਬਣਿਆ ਹੋਇਆ ਹੈ, ਉੱਥੇ ਹੀ ਬਹਿਰੀਨ ਨੇ 17 ਸਥਾਨਾਂ ਦੀ ਛਲਾਂਗ ਲਗਾਈ ਹੈ।
ਇਹ ਵੀ ਪੜ੍ਹੋ: ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ NTR ਜੂਨੀਅਰ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ
ਭਾਰਤ ’ਚ 2028 ਦੇ ਅਖੀਰ ਤੱਕ 57 ਫ਼ੀਸਦੀ ਮੋਬਾਇਲ ਗਾਹਕ ਕਰਨਗੇ 5ਜੀ ਦੀ ਵਰਤੋਂ
ਭਾਰਤ ’ਚ 5ਜੀ ਤਕਨਾਲੋਜੀ ਦੀ ਵਰਤੋਂ ਕਰਨ ਵਾਲੇ ਮੋਬਾਇਲ ਫੋਨਧਾਰਕਾਂ ਦੀ ਗਿਣਤੀ ਸਾਲ 2028 ਦੇ ਅਖੀਰ ਤੱਕ ਲਗਭਗ 57 ਫੀਸਦੀ ’ਤੇ ਪਹੁੰਚਣ ਦਾ ਅਨੁਮਾਨ ਹੈ। ਇਸ ਨਾਲ ਭਾਰਤ ਗਲੋਬਲ ਪੱਧਰ ’ਤੇ ਸਭ ਤੋਂ ਤੇਜ਼ੀ ਨਾਲ ਵਧਦਾ 5ਜੀ ਬਾਜ਼ਾਰ ਬਣ ਜਾਏਗਾ। ਅੱਜ ਜਾਰੀ ਏਰਿਕਸਨ ਮੋਬਿਲਿਟੀ ਰਿਪੋਰਟ ਮੁਤਾਬਕ ਭਾਰਤ ’ਚ 5ਜੀ ਦੂਰਸੰਚਾਰ ਸੇਵਾਵਾਂ ਦੀ ਅਕਤੂਬਰ, 2022 'ਚ ਸ਼ੁਰੂਆਤ ਹੋਣ ਤੋਂ ਬਾਅਦ ਬਹੁਤ ਤੇਜ਼ੀ ਨਾਲ ਇਸ ਦਾ ਵਿਸਤਾਰ ਹੋ ਰਿਹਾ ਹੈ। ਇਸ ਦੌਰਾਨ ਭਾਰਤੀ ਦੂਰਸੰਚਾਰ ਬਾਜ਼ਾਰ ’ਚ ਡਿਜੀਟਲ ਇੰਡੀਆ ਮੁਹਿੰਮ ਦੇ ਤਹਿਤ ਵੱਡੇ ਪੈਮਾਨੇ ’ਤੇ 5ਜੀ ਨੈੱਟਵਰਕ ਖੜ੍ਹਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸੁਜ਼ੂਕੀ ਮੋਟਰ ਕੰਪਨੀ ਨੇ ਪਾਕਿਸਤਾਨ 'ਚ ਬੰਦ ਕੀਤੀ ਆਪਣੀ ਫੈਕਟਰੀ, ਜਾਣੋ ਕਾਰਨ
ਰਿਪੋਰਟ ਮੁਤਾਬਕ ਸ਼ੁਰੂਆਤ ਦੇ ਕੁੱਝ ਮਹੀਨਿਆਂ ’ਚ ਹੀ 5ਜੀ ਗਾਹਕਾਂ ਦੀ ਗਿਣਤੀ 2022 ਦੇ ਅਖੀਰ ਤੱਕ ਕਰੀਬ ਇਕ ਕਰੋੜ ਪਹੁੰਚ ਗਈ ਹੈ। ਅਨੁਮਾਨ ਹੈ ਕਿ 2028 ਦੇ ਅਖੀਰ ਤੱਕ ਦੇਸ਼ ’ਚ ਕੁੱਲ ਮੋਬਾਇਲ ਗਾਹਕਾਂ ਦਾ ਕਰੀਬ 57 ਫੀਸਦੀ 5ਜੀ ਸੇਵਾਵਾਂ ਦਾ ਇਸਤੇਮਾਲ ਕਰ ਰਿਹਾ ਹੋਵੇਗਾ ਜੋ ਇਸ ਨੂੰ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧਦਾ 5ਜੀ ਬਾਜ਼ਾਰ ਬਣਾਉਂਦਾ ਹੈ। ਏਰਿਕਸਨ ਮੋਬਿਲਿਟੀ ਦੀ ਜੂਨ, 2023 ਦੀ ਰਿਪੋਰਟ ਕਹਿੰਦੀ ਹੈ ਕਿ ਕੁੱਝ ਬਾਜ਼ਾਰਾਂ ’ਚ ਭੂ-ਸਿਆਸੀ ਚੁਣੌਤੀਆਂ ਅਤੇ ਵਿਆਪਕ ਆਰਥਿਕ ਮੰਦੀ ਦੇ ਬਾਵਜੂਦ ਗਲੋਬਲ ਪੱਧਰ ’ਤੇ ਸੰਚਾਰ ਸੇਵਾ ਪ੍ਰੋਵਾਈਡਰਸ ਨੇ 5ਜੀ ਤਕਨਾਲੋਜੀ 'ਚ ਨਿਵੇਸ਼ ਕਰਨਾ ਜਾਰੀ ਰੱਖਿਆ ਹੈ। ਸਾਲ 2023 ਦੇ ਅਖੀਰ ਤੱਕ 5ਜੀ ਸੇਵਾ ਦਾ ਇਸਤੇਮਾਲ ਕਰਨ ਵਾਲੇ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਗਲੋਬਲ ਪੱਧਰ ’ਤੇ 1.5 ਅਰਬ ਹੋ ਜਾਣ ਦਾ ਅਨੁਮਾਨ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਆਮ ਜਨਤਾ ਦੀ ਥਾਲੀ ’ਚੋਂ ਗਾਇਬ ਹੋਈ ਅਰਹਰ ਦੀ ਦਾਲ, 40 ਰੁਪਏ ਪ੍ਰਤੀ ਕਿਲੋ ਤੱਕ ਵਧੇ ਰੇਟ
NEXT STORY