ਦੁਬਈ– ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਈ. ਸੀ. ਸੀ. ਮਹਿਲਾ ਵਨ ਡੇ ਰੈਂਕਿੰਗ ’ਚ ਇਕ ਸਥਾਨ ਦੇ ਸੁਧਾਰ ਨਾਲ 7ਵੇਂ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਉਪ ਕਪਤਾਨ ਸਮ੍ਰਿਤੀ ਮੰਧਾਨਾ ਚੋਟੀ ਦੇ ਸਥਾਨ ’ਤੇ ਕਾਇਮ ਹੈ। ਰੈਂਕਿੰਗ ’ਚ ਇਹ ਬਦਲਾਅ ਨਿਊਜ਼ੀਲੈਂਡ ਦੀ ਧਾਕੜ ਖਿਡਾਰਨ ਸੋਫੀ ਡਿਵਾਈਨ ਦੇ 2 ਸਥਾਨ ਹੇਠਾਂ ਖਿਸਕ ਕੇ 9ਵੇਂ ਨੰਬਰ ’ਤੇ ਆਉਣ ਤੋਂ ਬਾਅਦ ਹੋਇਆ। ਭਾਰਤ ਦੀ ਜੇਮਿਮਾ ਰੋਡ੍ਰਿਗਜ਼ 12ਵੇਂ ਸਥਾਨ ’ਤੇ ਬਰਕਰਾਰ ਹੈ।
ਨਿਊਜ਼ੀਲੈਂਡ ਦੀ ਬੱਲੇਬਾਜ਼ ਮੈਡੀ ਗ੍ਰੀਨ ਨੇ ਜ਼ਿੰਬਾਬਵੇ ਵਿਰੁੱਧ ‘ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਸੀਰੀਜ਼’ ਦੇ ਆਖਰੀ ਮੈਚ ’ਚ 94 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਰੈਂਕਿੰਗ ’ਚ ਵੱਡੀ ਛਾਲ ਲਗਾਈ ਹੈ। 33 ਸਾਲਾ ਗ੍ਰੀਨ ਦੀ ਡੂਨੇਡਿਨ ’ਚ ਖੇਡੀ ਗਈ 73 ਗੇਂਦਾਂ ਦੀ ਪਾਰੀ ਦੀ ਬਦੌਲਤ ਉਸ ਦੀ ਟੀਮ ਨੇ 200 ਦੌੜਾਂ ਨਾਲ ਜਿੱਤ ਦਰਜ ਕਰਦੇ ਹੋਏ ਲੜੀ ’ਚ 3-0 ਨਾਲ ਸੂਪੜਾ ਸਾਫ ਕੀਤਾ। ਇਸ ਪ੍ਰਦਰਸ਼ਨ ਨਾਲ ਉਹ 5 ਸਥਾਨ ਉੱਪਰ ਚੜ੍ਹ ਕੇ 610 ਰੇਟਿੰਗ ਅੰਕਾਂ ਨਾਲ 17ਵੇਂ ਸਥਾਨ ’ਤੇ ਪਹੁੰਚ ਗਈ ਹੈ, ਜਿਹੜੀ ਉਸ ਦੇ ਕਰੀਅਰ ਦੀ ਸਰਵੋਤਮ ਰੈਂਕਿੰਗ ਹੈ।
ਭਾਰਤੀ ਬੱਲੇਬਾਜ਼ ਨੇ ਬਣਾਇਆ ਵਰਲਡ ਰਿਕਾਰਡ, ਜੜੇ ਲਗਾਤਾਰ 8 ਛੱਕੇ, 11 ਗੇਂਦਾਂ 'ਤੇ ਠੋਕੀ ਫਿਫਟੀ
NEXT STORY