ਨਵੀਂ ਦਿੱਲੀ (ਭਾਸ਼ਾ) – ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ (ਓਪੇਕ) ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵਲੋਂ ਭਾਰਤ ਦੀ ਅਪੀਲ ਨੂੰ ਅਣਗੌਲਿਆ ਕਰ ਦਿੱਤੇ ਜਾਣ ਤੋਂ ਬਾਅਦ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੇ ਰੇਟ ਵਧ ਗਏ। ਸਾਊਦੀ ਅਰਬ ਦੇ ਊਰਜਾ ਮੰਤਰੀ ਪ੍ਰਿੰਸ ਅਬਦੁੱਲਾਜੀਜ਼ ਬਿਨ ਸਲਮਾਨ ਨੇ ਭਾਰਤ ਨੂੰ ਕਿਹਾ ਕਿ ਪਿਛਲੇ ਸਾਲ ਜਦੋਂ ਕੱਚੇ ਤੇਲ ਦੇ ਰੇਟ ਕਾਫੀ ਹੇਠਾਂ ਚਲੇ ਗਏ ਸਨ ਤਾਂ ਉਹ ਉਸ ਸਮੇਂ ਖਰੀਦੇ ਗਏ ਕੱਚੇ ਤੇਲ ਦਾ ਇਸਤੇਮਾਲ ਕਰ ਸਕਦਾ ਹੈ। ਅੱਜ ਬ੍ਰੇਂਟ ਕੱਚੇ ਤੇਲ ਦਾ ਭਾਅ ਕਰੀਬ 1 ਫੀਸਦੀ ਵਧ ਕੇ 67.44 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਰੇਲਵੇ ਨੇ ਪਲੇਟਫਾਰਮ ਟਿਕਟ ਦੀ ਕੀਮਤ 5 ਗੁਣਾ ਵਧਾਈ, ਰੇਲ ਗੱਡੀਆਂ ਦੇ ਕਿਰਾਏ ਵਿਚ ਵੀ ਕੀਤਾ ਵਾਧਾ
ਓਪੇਕ ਅਤੇ ਉਸ ਦੇ ਸਹਿਯੋਗੀ ਦੇਸ਼ਾਂ, ਜਿਨ੍ਹਾਂ ਨੂੰ ਓਪੇਕ ਪਲੱਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਆਪਣੀ ਬੈਠਕ ’ਚ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਅਪ੍ਰੈਲ ’ਚ ਕੱਚੇ ਤੇਲ ਦਾ ਉਤਪਾਦਨ ਨਹੀਂ ਵਧਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਦੇਸ਼ਾਂ ਦਾ ਮੰਨਣਾ ਹੈ ਕਿ ਮੰਗ ’ਚ ਹੋਰ ਮਜ਼ਬੂਤ ਸੁਧਾਰ ਆਉਣ ਦੇਣ ਦੀ ਉਡੀਕ ਕਰਨੀ ਚਾਹੀਦੀ ਹੈ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਓਪੇਕ ਦੇਸ਼ਾਂ ਦੀ ਹੋਣ ਵਾਲੀ ਬੈਠਕ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਕੱਚੇ ਤੇਲ ਦੇ ਰੇਟ ’ਚ ਸਥਿਰਤਾ ਲਿਆਉਣ ਲਈ ਉਹ ਉਤਪਾਦਨ ’ਤੇ ਲਾਗੂ ਪਾਬੰਦੀਆਂ ਨੂੰ ਘੱਟ ਕਰਨ।
ਇਹ ਵੀ ਪੜ੍ਹੋ : ਨੀਤਾ ਅੰਬਾਨੀ ਦਾ ਐਲਾਨ - ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਟੀਕਾਕਰਨ ਦਾ ਖ਼ਰਚ ਚੁੱਕੇਗੀ ਰਿਲਾਇੰਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
GDP ਵਿਚ 8% ਦੀ ਗਿਰਾਵਟ ਦਾ ਅਨੁਮਾਨ ਉਮੀਦ ਨਾਲੋਂ ਬਿਹਤਰ ਹੋਵੇਗਾ : ਵਿੱਤ ਮੰਤਰਾਲਾ
NEXT STORY