ਮੁੰਬਈ - ਹਾਲ ਹੀ 'ਚ ਅਮਰੀਕਾ 'ਚ ਮੰਦੀ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ, ਜਦਕਿ ਮੰਗ 'ਚ ਗਿਰਾਵਟ ਪਹਿਲਾਂ ਹੀ ਗਲੋਬਲ ਬਾਜ਼ਾਰ 'ਚ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਸਿੱਧਾ ਅਸਰ ਭਾਰਤ ਦੇ ਰਤਨ ਅਤੇ ਗਹਿਣਿਆਂ ਦੇ ਕਾਰੋਬਾਰ 'ਤੇ ਪਿਆ ਹੈ। ਰਤਨ ਅਤੇ ਗਹਿਣੇ ਨਿਰਯਾਤ ਪ੍ਰਮੋਸ਼ਨ ਕੌਂਸਲ (ਜੀ.ਜੇ.ਈ.ਪੀ.ਸੀ.) ਦੀ ਰਿਪੋਰਟ ਮੁਤਾਬਕ ਜੁਲਾਈ ਮਹੀਨੇ 'ਚ ਇਸ ਖੇਤਰ ਦੀ ਬਰਾਮਦ 'ਚ ਕਮੀ ਆਈ ਹੈ। ਅਮਰੀਕਾ 'ਚ ਮੰਦੀ ਦੇ ਡਰ ਕਾਰਨ ਸੂਰਤ ਦੀਆਂ ਕਈ ਹੀਰਾ ਫੈਕਟਰੀਆਂ ਨੇ ਇਸ ਮਹੀਨੇ ਆਪਣੇ ਕਰਮਚਾਰੀਆਂ ਨੂੰ 10 ਦਿਨਾਂ ਦੀ ਛੁੱਟੀ 'ਤੇ ਭੇਜ ਦਿੱਤਾ ਸੀ।
ਇਹ ਵੀ ਪੜ੍ਹੋ : ਹੁਣ ਸਪੈਮ ਕਾਲ ਅਤੇ ਮੈਸੇਜ ਨਹੀਂ ਕਰਨਗੇ ਪਰੇਸ਼ਾਨ, TRAI ਨੇ ਟੈਲੀਕਾਮ ਕੰਪਨੀਆਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਜੀਜੇਈਪੀਸੀ ਨੇ ਕਿਹਾ ਹੈ ਕਿ ਗਲੋਬਲ ਅਸ਼ਾਂਤੀ ਦੇ ਬਾਅਦ ਖਪਤਕਾਰਾਂ ਦੀ ਮੰਗ ਘਟਣ ਕਾਰਨ ਜੁਲਾਈ ਵਿੱਚ ਕੁੱਲ ਰਤਨ ਅਤੇ ਗਹਿਣਿਆਂ ਦੀ ਬਰਾਮਦ ਵਿੱਚ ਸਾਲ ਦਰ ਸਾਲ 23.28 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਮੇਂ ਦੌਰਾਨ, ਨਿਰਯਾਤ ਘਟ ਕੇ 166.54 ਮਿਲੀਅਨ ਡਾਲਰ ਰਹਿ ਗਿਆ, ਜਦੋਂ ਕਿ ਪਿਛਲੇ ਸਾਲ ਜੁਲਾਈ ਵਿੱਚ 217.07 ਮਿਲੀਅਨ ਡਾਲਰ ਦਾ ਨਿਰਯਾਤ ਹੋਇਆ ਸੀ।
ਅਮਰੀਕਾ ਅਤੇ ਚੀਨ ਤੋਂ ਘਟੀ ਮੰਗ
ਜੀਜੇਈਪੀਸੀ ਦੇ ਚੇਅਰਮੈਨ ਵਿਪੁਲ ਸ਼ਾਹ ਅਨੁਸਾਰ ਅਮਰੀਕਾ ਅਤੇ ਚੀਨ ਵਰਗੇ ਪ੍ਰਮੁੱਖ ਬਾਜ਼ਾਰਾਂ ਵਿੱਚ ਭੂ-ਰਾਜਨੀਤਿਕ ਉਥਲ-ਪੁਥਲ ਕਾਰਨ ਮੰਗ ਘਟੀ ਹੈ। ਮੌਜੂਦਾ ਸੰਘਰਸ਼ ਕਾਰਨ ਚੀਨ ਦੀ ਅਰਥਵਿਵਸਥਾ ਦੀ ਮੰਗ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਜੀਜੇਈਪੀਸੀ ਦੀ ਰਿਪੋਰਟ ਅਨੁਸਾਰ, ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ ਦਾ ਨਿਰਯਾਤ ਜੁਲਾਈ ਵਿੱਚ 22.71 ਪ੍ਰਤੀਸ਼ਤ ਘੱਟ ਕੇ 907.7 ਡਾਲਰ ਮਿਲੀਅਨ ਰਹਿ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 1174.4 ਮਿਲੀਅਨ ਡਾਲਰ ਸੀ। ਜੁਲਾਈ 'ਚ ਸੋਨੇ ਦੇ ਗਹਿਣਿਆਂ ਦਾ ਨਿਰਯਾਤ ਵੀ 12.06 ਫੀਸਦੀ ਘੱਟ ਕੇ 530.4 ਮਿਲੀਅਨ ਡਾਲਰ ਰਹਿ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 60.31 ਮਿਲੀਅਨ ਡਾਲਰ ਸੀ।
ਇਹ ਵੀ ਪੜ੍ਹੋ : Gold ਦੀ ਬੰਪਰ ਖ਼ਰੀਦਦਾਰੀ, ਤਿਉਹਾਰ ਮੌਕੇ ਭਾਰਤੀਆਂ ਨੇ ਖ਼ਰੀਦੇ ਕਰੋੜਾਂ ਦੇ ਸੋਨਾ-ਚਾਂਦੀ
ਇਸ ਦੌਰਾਨ, GJEPC ਨੇ ਰਿਪੋਰਟ ਦਿੱਤੀ ਕਿ ਹਾਲ ਹੀ ਵਿੱਚ ਆਯੋਜਿਤ ਇੰਡੀਆ ਇੰਟਰਨੈਸ਼ਨਲ ਜਵੈਲਰੀ ਸ਼ੋਅ (IIJS) ਪ੍ਰੀਮੀਅਰ-2024, ਜੋ 9-13 ਅਗਸਤ ਤੱਕ ਆਯੋਜਿਤ ਕੀਤਾ ਗਿਆ ਸੀ, ਨੇ ਲਗਭਗ 12 ਬਿਲੀਅਨ ਡਾਲਰ (ਲਗਭਗ 1 ਲੱਖ ਕਰੋੜ ਰੁਪਏ) ਦਾ ਕਾਰੋਬਾਰ ਕੀਤਾ। ਸ਼ੋਅ ਨੇ ਕੰਬੋਡੀਆ, ਈਰਾਨ, ਜਾਪਾਨ, ਮਲੇਸ਼ੀਆ, ਨੇਪਾਲ, ਰੂਸ, ਸਾਊਦੀ ਅਰਬ, ਸ਼੍ਰੀਲੰਕਾ, ਥਾਈਲੈਂਡ, ਤੁਰਕੀ, ਯੂਕੇ ਅਤੇ ਉਜ਼ਬੇਕਿਸਤਾਨ ਸਮੇਤ 13 ਤੋਂ ਵੱਧ ਦੇਸ਼ਾਂ ਦੇ 50,000 ਤੋਂ ਵੱਧ ਖਰੀਦਦਾਰਾਂ ਅਤੇ ਅੰਤਰਰਾਸ਼ਟਰੀ ਪ੍ਰਤੀਨਿਧਾਂ ਨੂੰ ਆਕਰਸ਼ਿਤ ਕੀਤਾ।
ਵਿਪੁਲ ਸ਼ਾਹ ਨੇ ਕਿਹਾ ਕਿ IIJS ਪ੍ਰੀਮੀਅਰ-2024 ਇੱਕ ਵੱਡੀ ਸਫਲਤਾ ਰਿਹਾ ਹੈ, ਜਿਸ ਨੇ ਸਾਡੇ ਪ੍ਰਦਰਸ਼ਕਾਂ ਲਈ 12 ਬਿਲੀਅਨ ਡਾਲਰ ਤੋਂ ਵੱਧ ਦਾ ਕਾਰੋਬਾਰ ਪੈਦਾ ਕੀਤਾ ਹੈ। ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਤੋਂ ਬਾਅਦ, ਕਾਰੋਬਾਰ ਵਿੱਚ ਮੁੱਖ ਤੌਰ 'ਤੇ ਸੋਨੇ ਦੇ ਗਹਿਣਿਆਂ ਦਾ ਦਬਦਬਾ ਰਿਹਾ।
ਇਹ ਵੀ ਪੜ੍ਹੋ : ਰੱਖੜੀ ਤੋਂ ਬਾਅਦ ਸੋਨਾ ਹੋਇਆ ਸਸਤਾ, ਚਾਂਦੀ ਹੋਈ ਮਹਿੰਗੀ, ਚੈੱਕ ਕਰੋ ਤਾਜ਼ਾ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਾਟਾ ਮੋਟਰਜ਼ ਦਾ ਇਲੈਕਟ੍ਰਿਕ ਕਮਰਸ਼ੀਅਲ ਵਾਹਨਾਂ ਦੇ ਚਾਰਜਿੰਗ ਢਾਂਚੇ ਲਈ 2 ਕੰਪਨੀਆਂ ਨਾਲ ਕਰਾਰ
NEXT STORY