ਨੈਸ਼ਨਲ ਡੈਸਕ- ਹਰਿਆਣਾ ਦੇ ਫਰੀਦਾਬਾਦ ਦੇ ਮੁਜੇਸਰ ਇਲਾਕੇ ਵਿੱਚ ਪਿਛਲੇ ਹਫ਼ਤੇ ਇੱਕ ਲੁਬਰੀਕੈਂਟ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 5 ਹੋ ਗਈ ਹੈ। ਸੋਮਵਾਰ ਸਵੇਰੇ ਇੱਕ ਹੋਰ ਫਾਇਰ ਬ੍ਰਿਗੇਡ ਕਰਮਚਾਰੀ ਦੀ ਇਲਾਜ ਦੌਰਾਨ ਮੌਤ ਹੋ ਗਈ।
ਮ੍ਰਿਤਕ ਦਮਕਲ ਕਰਮੀ ਦੀ ਪਛਾਣ ਅਤਾਲੀ ਪਿੰਡ ਦੇ ਰਹਿਣ ਵਾਲੇ ਰਣਵੀਰ ਸਿੰਘ (48) ਵਜੋਂ ਹੋਈ ਹੈ। ਉਹ ਪਿਛਲੇ 5 ਸਾਲਾਂ ਤੋਂ ਫਾਇਰ ਬ੍ਰਿਗੇਡ ਵਿਭਾਗ ਵਿੱਚ ਸੇਵਾ ਨਿਭਾ ਰਹੇ ਸਨ। ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ ਇੱਕ ਪੁਲਸ ਮੁਲਾਜ਼ਮ, ਦੋ ਫਾਇਰ ਬ੍ਰਿਗੇਡ ਕਰਮਚਾਰੀ, ਫੈਕਟਰੀ ਮਾਲਕ ਦਾ ਪੁੱਤਰ ਅਤੇ ਇੱਕ ਕਰਮਚਾਰੀ ਆਪਣੀ ਜਾਨ ਗੁਆ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸੋਮਵਾਰ ਨੂੰ ਸੈਕਟਰ-24 ਸਥਿਤ ਕਾਲਕਾਜੀ ਲੁਬਰੀਕੈਂਟਸ ਅਤੇ ਸ਼ਿਵ ਸਟੀਲ ਕੰਪਨੀ ਵਿੱਚ ਅੱਗ ਲੱਗੀ ਸੀ। ਇਸ ਹਾਦਸੇ ਵਿੱਚ 3 ਪੁਲਸ ਮੁਲਾਜ਼ਮਾਂ ਅਤੇ 2 ਫਾਇਰ ਬ੍ਰਿਗੇਡ ਕਰਮਚਾਰੀਆਂ ਸਮੇਤ ਕੁੱਲ 37 ਲੋਕ ਝੁਲਸ ਗਏ ਸਨ। ਗੰਭੀਰ ਰੂਪ ਵਿੱਚ ਝੁਲਸੇ ਕਈ ਲੋਕਾਂ ਦਾ ਅਜੇ ਵੀ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਦਕਿ ਮਾਮੂਲੀ ਜ਼ਖ਼ਮੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਵਿਆਹ 'ਚ ਹੋਏ ਵਿਵਾਦ ਨੇ ਧਾਰਿਆ ਖੂਨੀ ਰੂਪ ! ਚਾਕੂ ਵਿੰਨ੍ਹ-ਵਿੰਨ੍ਹ ਮਾਰ'ਤਾ ਮੁੰਡਾ
NEXT STORY