ਬਿਜ਼ਨੈੱਸ ਡੈਸਕ - ਭਾਰਤ ਨੇ ਆਰਥਿਕ ਮੋਰਚੇ ’ਤੇ ਚੀਨ ਨੂੰ ਦੋਹਰਾ ਝਟਕਾ ਦਿੰਦੇ ਹੋਏ ਇਕੱਠੀਆਂ 2 ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ।
ਇਕ ਪਾਸੇ ਜਿੱਥੇ ਸਰਕਾਰ ਨੇ ਘਰੇਲੂ ਉਦਯੋਗ ਨੂੰ ਮਜ਼ਬੂਤ ਕਰਨ ਲਈ ਸਟੀਲ ਇੰਪੋਰਟ ’ਤੇ 3 ਸਾਲ ਦਾ ਟੈਰਿਫ ਲਾਉਣ ਦਾ ਫੈਸਲਾ ਕੀਤਾ ਹੈ, ਉਥੇ ਹੀ ਦੂਜੇ ਪਾਸੇ ਭਾਰਤ ਚੀਨ ਨੂੰ ਪਛਾੜਦੇ ਹੋਏ ਚੌਲਾਂ ਦੇ ਉਤਪਾਦਨ ’ਚ ‘ਦੁਨੀਆ ਦਾ ਰਾਜਾ’ ਬਣ ਗਿਆ ਹੈ। ਇਹ ਕਦਮ ਨਾ ਸਿਰਫ ਭਾਰਤ ਦੀ ਉਦਯੋਗਿਕ ਅਤੇ ਖੇਤੀਬਾੜੀ ਤਾਕਤ ਨੂੰ ਦਰਸਾਉਂਦਾ ਹੈ, ਸਗੋਂ ਗਲੋਬਲ ਮੰਚ ’ਤੇ ਦੇਸ਼ ਦੀ ਵਧਦੀ ਆਰਥਿਕ ਪਕੜ ਅਤੇ ਆਤਮਨਿਰਭਰ ਭਾਰਤ ਦੀ ਦਿਸ਼ਾ ’ਚ ਮਜ਼ਬੂਤ ਹੁੰਦੀ ਸਥਿਤੀ ਦਾ ਵੀ ਸੰਕੇਤ ਦਿੰਦਾ ਹੈ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ
ਚੀਨੀ ਇੰਪੋਰਟ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਹੁਣ ਕਾਫੀ ਸਖਤ ਰੁਖ ਅਖਤਿਆਰ ਕਰ ਲਿਆ ਹੈ। ਸਰਕਾਰ ਨੇ ਹੁਣ ਇਕ ਅਜਿਹਾ ਫੈਸਲਾ ਲਿਆ ਹੈ, ਜਿਸ ਨਾਲ ਭਾਰਤ ਅਤੇ ਚੀਨ ਵਿਚਾਲੇ ਨਵੀਂ ਵਾਰ ਦੀ ਸ਼ੁਰੂਆਤ ਹੋ ਸਕਦੀ ਹੈ।
ਅਸਲ ’ਚ ਭਾਰਤ ਨੇ ਚੀਨ ਦੇ ਸਟੀਲ ’ਤੇ 3 ਸਾਲ ਦਾ ਟੈਰਿਫ ਲਾ ਦਿੱਤਾ ਹੈ, ਤਾਂਕਿ ਚੀਨ ਭਾਰਤ ’ਚ ਆਪਣੇ ਪ੍ਰੋਡਕਟਸ ਦੀ ਡੰਪਿੰਗ ਨਾ ਕਰ ਸਕੇ। ਨਾਲ ਹੀ ਭਾਰਤ ਦਾ ਚੀਨ ਨਾਲ ਵਪਾਰ ਘਾਟਾ ਘੱਟ ਹੋ ਸਕੇ।
ਵਿੱਤ ਮੰਤਰਾਲਾ ਦੇ ਹੁਕਮ ਅਨੁਸਾਰ ਚੀਨ ਦੇ ਕੁੱਝ ਸਟੀਲ ਪ੍ਰੋਡਕਟਸ ’ਤੇ 3 ਸਾਲ ਲਈ 11 ਤੋਂ 12 ਫੀਸਦੀ ਤੱਕ ਦੀ ਇੰਪੋਰਟ ਡਿਊਟੀ ਲਾਈ ਹੈ।
ਇਹ ਵੀ ਪੜ੍ਹੋ : ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ
ਸਰਕਾਰ ਦਾ ਉਦੇਸ਼ ਚੀਨ ਤੋਂ ਸਸਤੀ ਦਰਾਮਦ ’ਤੇ ਰੋਕ ਲਾਉਣਾ ਹੈ। ਸਥਾਨਕ ਪੱਧਰ ’ਤੇ ‘ਸੁਰੱਖਿਆ ਡਿਊਟੀ’ ਵਜੋਂ ਮੰਨੀ ਜਾਣ ਵਾਲੀ ਇਹ ਡਿਊਟੀ ਪਹਿਲਾਂ ਸਾਲ ’ਚ 12 ਫੀਸਦੀ, ਦੂਜੇ ਸਾਲ ’ਚ 11.5 ਫੀਸਦੀ ਅਤੇ ਤੀਜੇ ਸਾਲ ’ਚ 11 ਫੀਸਦੀ ਦੀ ਦਰ ਨਾਲ ਲਾਗੂ ਹੋਵੇਗੀ।
ਕਿਸ ਸਟੀਲ ’ਤੇ ਨਹੀਂ ਲਾਗੂ ਹੋਵੇਗਾ ਟੈਰਿਫ
ਸਰਕਾਰੀ ਹੁਕਮ ’ਚ ਕੁੱਝ ਵਿਕਾਸਸ਼ੀਲ ਦੇਸ਼ਾਂ ਵੱਲੋਂ ਦਰਾਮਦ ਨੂੰ ਛੋਟ ਦਿੱਤੀ ਗਈ ਹੈ, ਹਾਲਾਂਕਿ ਚੀਨ, ਵਿਅਤਨਾਮ ਅਤੇ ਨੇਪਾਲ ’ਤੇ ਇਹ ਟੈਰਿਫ ਲਾਗੂ ਹੋਵੇਗਾ। ਇਹ ਟੈਰਿਫ ਸਟੇਨਲੈੱਸ ਸਟੀਲ ਵਰਗੇ ਵਿਸ਼ੇਸ਼ ਸਟੀਲ ਪ੍ਰੋਡਕਟਸ ’ਤੇ ਵੀ ਲਾਗੂ ਨਹੀਂ ਹੋਵੇਗਾ।
ਕੇਂਦਰੀ ਇਸਪਾਤ ਮੰਤਰਾਲਾ ਨੇ ਵਾਰ-ਵਾਰ ਕਿਹਾ ਹੈ ਕਿ ਉਹ ਘਰੇਲੂ ਇਸਪਾਤ ਉਦਯੋਗ ਨੂੰ ਸਸਤੇ ਇੰਪੋਰਟ ਅਤੇ ਘਟੀਆ ਪ੍ਰੋਡਕਟਸ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣਾ ਚਾਹੁੰਦਾ ਹੈ। ਸਰਕਾਰ ਨੇ ਅਪ੍ਰੈਲ ’ਚ 200 ਦਿਨਾਂ ਲਈ 12 ਫੀਸਦੀ ਦਾ ਅਸਥਾਈ ਟੈਰਿਫ ਲਾਇਆ ਸੀ।
ਕਿਸ ਨੇ ਕੀਤੀ ਟੈਰਿਫ ਦੀ ਸਿਫਾਰਿਸ਼
ਟ੍ਰੇਡ ਰੈਮੇਡੀਜ਼ ਦੇ ਡਾਇਰੈਕਟਰੇਟ ਜਨਰਲ ਨੇ ਇਹ ਟੈਰਿਫ ਲਾਉਣ ਦੀ ਸਿਫਾਰਿਸ਼ ਕੀਤੀ ਹੈ। ਹੁਕਮ ’ਚ ਇਹ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸਪਾਤ ’ਤੇ ਲਾਈ ਇੰਪੋਰਟ ਡਿਊਟੀ ਨੇ ਚੀਨੀ ਇਸਪਾਤ ਨੂੰ ਲੈ ਕੇ ਵਪਾਰਕ ਤਣਾਅ ਦੀ ਲਹਿਰ ਨੂੰ ਜਨਮ ਦਿੱਤਾ ਹੈ, ਜਿਸ ਦੌਰਾਨ ਦੱਖਣ ਕੋਰੀਆ ਅਤੇ ਵਿਅਤਨਾਮ ਸਮੇਤ ਕਈ ਦੇਸ਼ਾਂ ਨੇ ਇਸ ਸਾਲ ਦੀ ਸ਼ੁਰੂਆਤ ’ਚ ਹੀ ਐਂਟੀ-ਡੰਪਿੰਗ ਡਿਊਟੀਜ਼ ਲਾ ਦਿੱਤੀਆਂ ਹਨ।
ਇਹ ਵੀ ਪੜ੍ਹੋ : ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ
152 ਮਿਲੀਅਨ ਮੀਟ੍ਰਿਕ ਟਨ ਤੱਕ ਪੁੱਜਾ ਚੌਲਾਂ ਦਾ ਉਤਪਾਦਨ
ਨਵੀਂ ਦਿੱਲੀ, (ਇੰਟ.)-ਚੌਲਾਂ ਦੀ ਵੱਡੇ ਪੈਮਾਨੇ ’ਤੇ ਖੇਤੀ ਅਤੇ ਇਸ ਦੀ ਬਰਾਮਦ ਦੇ ਮਾਮਲੇ ’ਚ ਚੀਨ ਲੰਬੇ ਸਮੇਂ ਤੋਂ ਅੱਗੇ ਰਿਹਾ ਹੈ ਪਰ ਹੁਣ ਭਾਰਤ ਸਾਲਾਂ ਪੁਰਾਣੇ ਉਸ ਦੇ ਦਬਦਬੇ ਨੂੰ ਖਤਮ ਕਰ ਕੇ ਖੁਦ ਪਹਿਲੇ ਨੰਬਰ ’ਤੇ ਆ ਗਿਆ ਹੈ। ਦੁਨੀਆ ਭਰ ’ਚ ਚੌਲਾਂ ਦੀ ਜਿੰਨੀ ਵੀ ਖੇਤੀ ਹੁੰਦੀ ਹੈ, ਉਸ ’ਚ ਭਾਰਤ ਦੀ ਹਿੱਸੇਦਾਰੀ 28 ਫੀਸਦੀ ਤੋਂ ਵੀ ਵੱਧ ਹੈ।
ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ (ਯੂ. ਐੱਸ. ਡੀ. ਏ.) ਨੇ ਵੀ ਭਾਰਤ ਦੀ ਇਸ ਉਪਲੱਬਧੀ ਨੂੰ ਮੰਨਿਆ ਹੈ। ਆਪਣੀ ਦਸੰਬਰ 2025 ਦੀ ਰਿਪੋਰਟ ’ਚ ਯੂ. ਐੱਸ. ਡੀ. ਏ. ਨੇ ਕਿਹਾ ਕਿ ਭਾਰਤ ’ਚ ਚੌਲਾਂ ਦਾ ਉਤਪਾਦਨ 152 ਮਿਲੀਅਨ ਮੀਟ੍ਰਿਕ ਟਨ ਤੱਕ ਪਹੁੰਚ ਗਿਆ ਹੈ, ਜਦੋਂਕਿ ਚੀਨ ਦਾ ਉਤਪਾਦਨ 146 ਮਿਲੀਅਨ ਮੀਟ੍ਰਿਕ ਟਨ ਹੈ। ਇਸ ਦੇ ਨਾਲ ਇਸ ਮਾਮਲੇ ’ਚ ਭਾਰਤ ਦੁਨੀਆ ’ਚ ‘ਚੌਲਾਂ ਦਾ ਰਾਜਾ’ ਬਣ ਬੈਠਾ ਹੈ।
ਇਹ ਵੀ ਪੜ੍ਹੋ : Silver All Time High: ਰਿਕਾਰਡ ਉੱਚਾਈ ਤੋਂ ਡਿੱਗਿਆ ਸੋਨਾ , ਨਵੇਂ ਸਿਖਰ 'ਤੇ ਪਹੁੰਚੀ ਚਾਂਦੀ
ਤਾਈਵਾਨ ਨੇ ਕੀਤੀ ਸੀ ਭਾਰਤ ਦੀ ਮਦਦ
ਭਾਰਤ ’ਚ ਪ੍ਰਾਚੀਨ ਕਾਲ ਤੋਂ ਚੌਲ ਉਗਾਏ ਅਤੇ ਖਾਧੇ ਜਾਂਦੇ ਰਹੇ ਹਨ। ਅੱਜ ਜਦੋਂ ਵੀ ਚੌਲ ਦੇ ਉਤਪਾਦਨ ਦੀ ਗੱਲ ਆਉਂਦੀ ਹੈ, ਤਾਂ ਅਕਸਰ ਭਾਰਤ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਦੁਨੀਆ ’ਚ ਚੌਲ ਦੀਆਂ ਲੱਗਭਗ 1,23,000 ਕਿਸਮਾਂ ਹਨ, ਜਿਨ੍ਹਾਂ ’ਚੋਂ ਲੱਗਭਗ 60,000 ਭਾਰਤ ’ਚ ਪਾਈਆਂ ਜਾਂਦੀਆਂ ਹਨ। ਹਾਲਾਂਕਿ ਇਸ ’ਚ ਚੀਨ ਦੇ ਦੁਸ਼ਮਣ ਤਾਈਵਾਨ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ।
60 ਦੇ ਦਹਾਕੇ ’ਚ ਜਦੋਂ ਭਾਰਤ ਅਨਾਜ ਸੰਕਟ ਨਾਲ ਜੂਝ ਰਿਹਾ ਸੀ, ਉਦੋਂ ਤਾਈਵਾਨ ਭਾਰਤ ਦੀ ਮਦਦ ਲਈ ਅੱਗੇ ਆਇਆ ਸੀ। ਇਸ ਨੇ ਸਭ ਤੋਂ ਪਹਿਲਾਂ ਝੋਨੇ ਦੀ ਆਪਣੀ ਪ੍ਰਜਾਤੀ ਤਾਈਚੁੰਗ ਨੇਟਿਵ-1 ਭਾਰਤ ਨੂੰ ਦਿੱਤੀ ਸੀ। ਇਸ ਤੋਂ ਬਾਅਦ 1968 ’ਚ ਦੂਜੀ ਕਿਸਮ ਆਈ. ਆਰ.-8 ਇਰੀ ਦਿੱਤੀ। ਫਿਰ ਦੇਸ਼ ਦੇ ਖੇਤੀਬਾੜੀ ਵਿਗਿਆਨੀਆਂ ਨੇ ਚੌਲਾਂ ਦੀ ਇਨ੍ਹਾਂ ਪ੍ਰਜਾਤੀਆਂ ਨਾਲ ਹਾਈਬ੍ਰਿਡਾਈਜ਼ੇਸ਼ਨ ਕਰਨਾ ਸ਼ੁਰੂ ਕੀਤਾ। ਹੌਲੀ-ਹੌਲੀ ਅੱਗੇ ਚੱਲ ਕੇ ਭਾਰਤ ਚੌਲ ਦੇ ਉਤਪਾਦਨ ਦੇ ਮਾਮਲੇ ’ਚ ਆਤਮਨਿਰਭਰ ਬਣਿਆ।
ਫਾਰੇਨ ਪਾਲਿਸੀ ਦਾ ਹਥਿਆਰ ਬਣੇ ਚੌਲ
ਮੰਨੇ-ਪ੍ਰਮੰਨੇ ਐਗਰੋਨਾਮਿਸਟ ਡਾ. ਸੁਧਾਂਸ਼ੂ ਸਿੰਘ ਦਾ ਕਹਿਣਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਚੌਲ ਉਤਪਾਦਕ ਦੇ ਤੌਰ ’ਤੇ ਭਾਰਤ ਦਾ ਉੱਭਰਨਾ ਇਕ ਵੱਡੀ ਉਪਲੱਬਧੀ ਹੈ। ਭਾਰਤੀ ਚੌਲ 172 ਦੇਸ਼ਾਂ ’ਚ ਬਰਾਮਦ ਕੀਤੇ ਜਾਂਦੇ ਹਨ ਅਤੇ ਚੌਲ ਭਾਰਤ ਦੀ ਵਿਦੇਸ਼ ਨੀਤੀ ਦਾ ਇਕ ਮਹੱਤਵਪੂਰਨ ਹਥਿਆਰ ਵੀ ਬਣ ਗਏ ਹਨ।
2024-25 ’ਚ ਭਾਰਤ ਨੇ ਰਿਕਾਰਡ 4,50,840 ਕਰੋਡ਼ ਰੁਪਏ ਦੇ ਖੇਤੀਬਾੜੀ ਉਤਪਾਦਾਂ ਦਾ ਐਕਸਪੋਰਟ ਕੀਤਾ, ਜਿਸ ’ਚ ਚੌਲਾਂ ਦਾ ਹਿੱਸਾ ਸਭ ਤੋਂ ਵੱਧ ਲੱਗਭਗ 24 ਫੀਸਦੀ ਸੀ। ਬਾਸਮਤੀ ਅਤੇ ਗੈਰ-ਬਾਸਮਤੀ ਚੌਲਾਂ ਦਾ ਐਕਸਪੋਰਟ ਕਰ ਕੇ ਭਾਰਤ ਨੇ ਇਕ ਸਾਲ ’ਚ 1,05,720 ਕਰੋਡ਼ ਰੁਪਏ ਦੀ ਵਿਦੇਸ਼ੀ ਮੁਦਰਾ ਕਮਾਈ। ਇਹ ਭਾਰਤੀ ਅਰਥਵਿਵਸਥਾ ਲਈ ਚੌਲਾਂ ਦੇ ਮਹੱਤਵ ਨੂੰ ਦਿਖਾਉਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ 11 ਪੈਸੇ ਡਿੱਗਿਆ
NEXT STORY