ਬਿਜ਼ਨੈੱਸ ਡੈਸਕ–ਜਰਮਨੀ ਦੀ ਦਿੱਗਜ਼ ਆਟੋ ਕੰਪਨੀ ਮਰਸਡੀਜ਼ ਬੈਂਜ ਦੇ ਬੋਰਡ ਆਫ ਮੈਨੇਜਮੈਂਟ ਦੇ ਚੇਅਰਮੈਨ ਅਤੇ ਸੀ. ਈ. ਓ. ਓਲਾ ਕੈਲੇਨੀਅਸ ਨੇ ਕਿਹਾ ਕਿ 2022 ’ਚ ਭਾਰਤ ਮਰਸਡੀਜ਼ ਲਈ ਸਭ ਤੋਂ ਤੇਜ਼ੀ ਨਾਲ ਵਧਦਾ ਹੋਇਆ ਬਾਜ਼ਾਰ ਸਾਬਤ ਹੋਇਆ ਹੈ। ਇਕ ਇੰਟਰਵਿਊ ਦੌਰਾਨ ਓਲਾ ਕੈਲੇਨੀਅਸ ਨੇ ਕਿਹਾ ਕਿ ਮਰਸਡੀਜ਼ ਬੈਂਚ ਨੇ ਪਿਛਲੇ ਸਾਲ ਭਾਰਤ ’ਚ ਰਿਕਾਰਡ 15,822 ਗੱਡੀਆਂ ਵੇਚੀਆਂ ਸਨ। ਇਹ 2021 ਦੇ ਮੁਕਾਬਲੇ 41 ਫੀਸਦੀ ਵੱਧ ਹੈ। ਹਾਲੇ ਦੇਸ਼ ਦੀ ਲਗਜ਼ਰੀ ਕਾਰ ਮਾਰਕੀਟ ’ਚ ਇਸ ਜਰਮਨ ਕੰਪਨੀ ਦੀ 51 ਫੀਸਦੀ ਹਿੱਸੇਦਾਰੀ ਹੈ।
ਕੈਲੇਨੀਅਸ ਨੇ ਦਾਅਵਾ ਕੀਤਾ ਕਿ ਅਗਲੇ ਕੁੱਝ ਸਾਲਾਂ ’ਚ ਭਾਰਤ ’ਚ ਕੰਪਨੀ ਦੀ ਵਿਕਰੀ ਦੁੱਗਣੀ ਹੋ ਜਾਏਗੀ। ਉਨ੍ਹਾਂ ਨੇ ਕਿਹਾ ਕਿ ਇੰਡੀਅਨ ਮਾਰਕੀਟ ਸਾਡੇ ਲਈ ਅਹਿਮ ਹੈ। ਇੱਥੇ ਕਾਫੀ ਸੰਭਾਵਨਾਵਾਂ ਹਨ। ਇੰਨਾ ਹੀ ਨਹੀਂ ਦੁਨੀਆ ਭਰ ’ਚ ਸਾਡੀ ਸਟ੍ਰੈਟਜੀ ’ਚ ਭਾਰਤ ਦੀ ਅਹਿਮ ਭੂਮਿਕਾ ਹੈ। ਚੀਨ ’ਚ ਆਈ ਮੰਦੀ ਕਾਰਣ ਦੁਨੀਆ ਭਰ ’ਚ ਮਰਸਡੀਜ਼ ਵਿਕਰੀ ’ਚ 1 ਫੀਸਦੀ ਦੀ ਗਿਰਾਵਟ ਆਈ ਹੈ ਜਦ ਕਿ ਭਾਰਤ ’ਚ ਉਸ ਦੀ ਵਿਕਰੀ ਵਧ ਰਹੀ ਹੈ। ਭਾਰਤ ’ਚ ਹਰ ਸਾਲ ਕਰੀਬ 38 ਲੱਖ ਕਾਰਾਂ ਦੀ ਵਿਕਰੀ ਹੁੰਦੀ ਹੈ ਅਤੇ ਇਨ੍ਹਾਂ ’ਚੋਂ 1 ਫੀਸਦੀ ਹਿੱਸਾ ਲਗਜ਼ਰੀ ਕਾਰਾਂ ਦਾ ਹੈ ਅਤੇ ਇਸ ਸੈਗਮੈਂਟ ’ਚ ਮਰਸਡੀਜ਼ ਪਿਛਲੇ 10 ਸਾਲਾਂ ਤੋਂ ਮਾਰਕੀਟ ਲੀਡਰ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਆਟੋ ਸੈਕਟਰ ’ਚ ਭਾਰਤ ਦੀ ਤਾਕਤ ਲਗਾਤਾਰ ਵਧ ਰਹੀ ਹੈ ਅਤੇ ਭਾਰਤ ’ਚ ਬਣੀਆਂ ਗੱਡੀਆਂ ਦੁਨੀਆ ਭਰ ’ਚ ਧੂਮ ਮਚਾ ਰਹੀਆਂ ਹਨ। ਭਾਰਤ ਹਾਲ ਹੀ ’ਤ ਜਾਪਾਨ ਨੂੰ ਪਛਾੜ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋ ਮਾਰਕੀਟ ਬਣ ਗਿਆ ਹੈ ਅਤੇ ਦੁਨੀਆ ਦੀ ਕਾਰ ਇੰਡਸਟਰੀ ਦਾ ਭਵਿੱਖ ਭਾਰਤ ’ਤੇ ਟਿਕਿਆ ਹੈ।
ਜਾਣੋ ਸਾਲ ਦਾ ਕਿੰਨਾ ਕਮਾਉਂਦੀ ਤੇ ਕਿਹੜਾ ਕਾਰੋਬਾਰ ਸੰਭਾਲਦੀ ਹੈ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ
NEXT STORY