ਨਵੀਂ ਦਿੱਲੀ— ਭਾਰਤ ਨੂੰ ਸੋਮਵਾਰ ਨੂੰ ਆਪਣਾ ਪਹਿਲਾ ਕੁਦਰਤੀ ਗੈਸ ਕਾਰੋਬਾਰ ਮੰਚ ਉਪਲਬਧ ਹੋ ਜਾਵੇਗਾ। ਇਸ ਨਾਲ ਪਾਰਦਰਸ਼ੀ ਮੰਗ-ਸਪਲਾਈ ਮਿਲਾਨ ਜ਼ਰੀਏ ਗੈਸ ਦੇ ਸਥਾਨਕ ਬਾਜ਼ਾਰ ਮੁੱਲ ਨਿਰਧਾਰਤ ਕਰਨ 'ਚ ਮਦਦ ਮਿਲੇਗੀ।
ਸੂਤਰਾਂ ਨੇ ਕਿਹਾ ਕਿ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਇੰਡੀਅਨ ਗੈਸ ਐਕਸਚੇਂਜ (ਆਈ. ਜੀ. ਐਕਸ.) ਦਾ ਉਦਘਾਟਨ ਕਰਨਗੇ, ਜਿਸ ਨਾਲ ਕੁਦਰਤੀ ਗੈਸ ਦਾ ਵਪਾਰ ਸ਼ੁਰੂ ਹੋ ਸਕੇਗਾ। ਇਸ ਮੰਚ 'ਚ ਵੱਡੀ ਗਿਣਤੀ 'ਚ ਖਰੀਦਦਾਰ-ਵਿਕਰੇਤਾ ਅਧਿਕਾਰਤ ਕੇਂਦਰਾਂ 'ਚ ਹਾਜ਼ਰ ਤੇ ਵਾਇਦਾ ਸੌਦਿਆਂ 'ਚ ਕਾਰੋਬਾਰ ਕਰਨਗੇ। ਆਈ. ਜੀ. ਐਕਸ. 'ਤੇ ਹੋਏ ਸੌਦਿਆਂ ਦੀ ਲਾਜ਼ਮੀ ਤੌਰ 'ਤੇ ਡਿਲਵਿਰੀ ਜ਼ਰੂਰੀ ਹੋਵੇਗੀ। ਇਸ ਤਰ੍ਹਾਂ ਦੇ ਸੌਦਿਆਂ ਨੂੰ ਟਰਾਂਸਫਰ ਨਹੀਂ ਕੀਤਾ ਜਾ ਸਕੇਗਾ।
ਸੂਤਰਾਂ ਨੇ ਕਿਹਾ ਕਿ ਸ਼ੁਰੂ 'ਚ ਇਸ ਦਾ ਵਪਾਰ ਗੁਜਰਾਤ ਦੇ ਦਾਹੇਜ ਤੇ ਹਜੀਰਾ ਅਤੇ ਆਂਧਰਾ ਪ੍ਰਦੇਸ਼ ਦੇ ਓਡੁਰੂ-ਕਾਕੀਨਾੜਾ ਦੇ ਭੌਤਿਕ ਕੇਂਦਰ 'ਚ ਹੋਵੇਗਾ, ਅੱਗੇ ਚੱਲ ਕੇ ਇਸ ਲਈ ਨਵੇਂ ਕੇਂਦਰ ਬਣਾਏ ਜਾਣਗੇ। ਐਕਸਚੇਂਜ 'ਤੇ 6 ਬਾਜ਼ਾਰ ਉਤਪਾਦਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਸੂਤਰਾਂ ਨੇ ਕਿਹਾ ਕਿ ਇਨ੍ਹਾਂ 'ਚੋਂ ਕੁਝ ਉਤਪਾਦ ਪਹਿਲੇ ਦਿਨ ਦੇ ਕਾਰੋਬਾਰ 'ਚ ਯਾਨੀ 15 ਜੂਨ ਨੂੰ ਉਪਲੱਬਧ ਹੋਣਗੇ।
ਫਾਡਾ ਨੂੰ ਵਾਹਨ ਖੇਤਰ 'ਚ ਵੱਡੇ ਪੱਧਰ 'ਤੇ ਨੌਕਰੀਆਂ ਜਾਣ ਦਾ ਖਦਸ਼ਾ
NEXT STORY