ਮੁੰਬਈ (ਇੰਟ.) - ਗਲੋਬਲ ਨਿਵੇਸ਼ ਬੈਂਕ ਜੇ. ਪੀ. ਮਾਰਗਨ ਦਾ ਕਹਿਣਾ ਹੈ ਕਿ ਭਾਰਤ ’ਚ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਬਾਜ਼ਾਰ ਨਵੀਂ ਉਚਾਈ ’ਤੇ ਪਹੁੰਚ ਚੁੱਕਾ ਹੈ ਅਤੇ ਹੁਣ ਹਰ ਸਾਲ 20 ਅਰਬ ਡਾਲਰ ਦੇ ਆਈ. ਪੀ. ਓ. ਨੂੰ ਆਮ ਪੱਧਰ ਮੰਨਿਆ ਜਾ ਸਕਦਾ ਹੈ। ਬੈਂਕ ਨੇ ਅੰਦਾਜ਼ਾ ਲਾਇਆ ਹੈ ਕਿ ਆਉਣ ਵਾਲੇ ਸਾਲਾਂ ’ਚ ਇਹ ਰੁਝੇਵਾਂ ਲਗਾਤਾਰ ਮਜ਼ਬੂਤ ਬਣਿਆ ਰਹੇਗਾ।
ਇਹ ਵੀ ਪੜ੍ਹੋ : ਪੁਰਾਣੇ ਨਿਯਮਾਂ ਕਾਰਨ NRI ਪਰੇਸ਼ਾਨ : Gold ਹੋ ਗਿਆ 5 ਗੁਣਾ ਮਹਿੰਗਾ, ਡਿਊਟੀ-ਮੁਕਤ ਸੀਮਾ ਅਜੇ ਵੀ 2016 ਵਾਲੀ!
ਜੇ. ਪੀ. ਮਾਰਗਨ ਦੇ ਇਕਵਿਟੀ ਕੈਪੀਟਲ ਮਾਰਕੀਟਸ ਮੁਖੀ ਅਭਿਨਵ ਭਾਰਤੀ ਨੇ ਦੱਸਿਆ ਕਿ ਵਿੱਤੀ ਸਾਲ 2025 ’ਚ ਭਾਰਤ ਹੁਣ ਤੱਕ 21 ਅਰਬ ਡਾਲਰ ਦੇ ਆਈ. ਪੀ. ਓ. ਵੇਖ ਚੁੱਕਾ ਹੈ, ਜੋ ਪਿਛਲੇ ਸਾਲ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਚਾਲੂ ਸਾਲ ਦੇ ਆਖਿਰ ਤੱਕ ਇਹ ਅੰਕੜਾ 23 ਅਰਬ ਡਾਲਰ ਤੋਂ ’ਤੇ ਜਾ ਸਕਦਾ ਹੈ ਕਿਉਂਕਿ ਆਈ. ਸੀ. ਆਈ. ਸੀ. ਆਈ. ਪ੍ਰੋਡੈਂਸ਼ੀਅਲ ਏ. ਐੱਮ. ਸੀ. ਦੀ 10,000 ਕਰੋਡ਼ ਰੁਪਏ ਦੀ ਵੱਡੀ ਆਫਰਿੰਗ ਸਮੇਤ ਕਈ ਇਸ਼ੂ ਪ੍ਰਕਿਰਿਆ ’ਚ ਹਨ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਭਾਰਤੀ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਆਈ. ਪੀ. ਓ. ਦੀ ਮੰਗ ਦਾ ਲੱਗਭੱਗ 20 ਫੀਸਦੀ ਹਿੱਸਾ ਕੰਜ਼ਿਊਮਰ ਟੈੱਕ ਅਤੇ ਨਵੇਂ ਜ਼ਮਾਨੇ ਦੇ ਡਿਜੀਟਲ ਕਾਰੋਬਾਰਾਂ ਤੋਂ ਆ ਰਿਹਾ ਹੈ ਅਤੇ ਅਗਲੇ 5 ਸਾਲਾਂ ’ਚ ਇਹ ਵਧ ਕੇ 30 ਫੀਸਦੀ ਤੋਂ ਵੱਧ ਹੋ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਘੱਟ ਤੋਂ ਘੱਟ 20 ਸਟਾਰਟਅਪ, ਜਿਨ੍ਹਾਂ ਦਾ ਨਿੱਜੀ ਬਾਜ਼ਾਰ ਮੁਲਾਂਕਣ ਸੈਂਕੜੇ ਮਿਲੀਅਨ ਡਾਲਰ ’ਚ ਹੈ, ਆਪਣੇ ਆਈ. ਪੀ. ਓ. ਦੀ ਤਿਆਰੀ ’ਚ ਜੁਟੇ ਹੋਏ ਹਨ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਜੇ. ਪੀ. ਮਾਰਗਨ ਦਾ ਅੰਦਾਜ਼ਾ ਹੈ ਕਿ ਇਨ੍ਹਾਂ ’ਚੋਂ 4-5 ਕੰਪਨੀਆਂ ਇਕੱਲੇ ਹੀ 1 ਅਰਬ ਡਾਲਰ ਤੋਂ ਵੱਧ ਦੇ ਇਸ਼ੂ ਲਿਆ ਸਕਦੀਆਂ ਹਨ ਅਤੇ ਸਮੂਹਿਕ ਤੌਰ ’ਤੇ 8 ਅਰਬ ਡਾਲਰ ਤੱਕ ਦੀ ਪੂੰਜੀ ਇਕੱਠੀ ਕਰ ਸਕਦੀਆਂ ਹਨ। ਇਨ੍ਹਾਂ ’ਚੋਂ 2 ਪ੍ਰਮੁੱਖ ਕੰਪਨੀਆਂ ਤਕਨੀਕ ਆਧਾਰਿਤ ਹਨ।
ਜੇ. ਪੀ. ਮਾਰਗਨ ਅਨੁਸਾਰ ਅਗਲੇ 5 ਸਾਲਾਂ ’ਚ ਭਾਰਤ ਦਾ ਕੁਲ ਬਾਜ਼ਾਰ ਮੁੱਲ 10 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ ਅਤੇ ਅਮਰੀਕਾ ਅਤੇ ਚੀਨ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਬਾਜ਼ਾਰ ਬਣੇਗਾ। ਜਾਪਾਨ ਅਤੇ ਮੱਧ ਪੂਰਬ ਤੋਂ ਭਾਰਤ ’ਚ ਨਿਵੇਸ਼ ਦੀ ਰੁਚੀ ਲਗਾਤਾਰ ਵੱਧ ਰਹੀ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਤੁਹਾਨੂੰ ਵੀ ਨਹੀਂ ਪਤਾ ਹੋਣਾ Credit Card ਦੇ ਇਨ੍ਹਾਂ ਅਣਜਾਣ ਖਰਚਿਆਂ ਬਾਰੇ, ਜਾਣੋ ਬਚਣ ਦੇ ਉਪਾਅ
NEXT STORY