ਬੈਂਗਲੁਰੂ- ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਊਰਜਾ ਖੇਤਰ 'ਚ ਰੂਸ ਸਮੇਤ ਸਾਰੇ ਦੇਸ਼ਾਂ ਨਾਲ ਵਧੇਰੇ ਵਿਆਪਕ ਅਤੇ ਡੂੰਘੀ ਸ਼ਮੂਲੀਅਤ ਚਾਹੁੰਦਾ ਹੈ। ਪੁਰੀ ਨੇ ਕਿਹਾ ਕਿ ਰੂਸ ਹਾਲ ਹੀ 'ਚ ਭਾਰਤ ਨੂੰ ਤੇਲ ਦਾ ਵੱਡਾ ਸਪਲਾਇਰ ਬਣਾ ਚੁੱਕਾ ਹੈ। ਉਨ੍ਹਾਂ ਕਿਹਾ, 'ਊਰਜਾ ਦੇ ਖੇਤਰ 'ਚ ਰੂਸ ਨਾਲ ਸਾਡਾ ਸਹਿਯੋਗ ਬਹੁਤ ਵਿਆਪਕ ਹੈ। ਜੇਕਰ ਮੈਂ ਗਲਤ ਨਹੀਂ ਹਾਂ ਤਾਂ ਭਾਰਤੀ ਖੇਤਰ 'ਚ ਰੂਸੀ ਨਿਵੇਸ਼ ਲਗਭਗ 13 ਅਰਬ ਡਾਲਰ ਹੈ ਜਦਕਿ ਸਾਡੀਆਂ ਕੰਪਨੀਆਂ ਨੇ ਰੂਸ 'ਚ ਲਗਭਗ 16 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ।
ਪੁਰੀ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਊਰਜਾ ਸਹਿਯੋਗ ਸਮੇਤ ਕਈ ਦੁਵੱਲੇ ਮੁੱਦਿਆਂ 'ਤੇ ਦਿਨ ਦੀ ਸ਼ੁਰੂਆਤ 'ਚ ਟੈਲੀਫੋਨ 'ਤੇ ਹੋਈ ਗੱਲਬਾਤ ਦੇ ਸੰਦਰਭ 'ਚ ਕੀਤੀ। ਹਾਲਾਂਕਿ ਉਨ੍ਹਾਂ ਇਸ ਗੱਲਬਾਤ ਦੌਰਾਨ ਉਠਾਏ ਗਏ ਨੁਕਤਿਆਂ ਤੋਂ ਅਣਜਾਣਤਾ ਪ੍ਰਗਟਾਈ।
ਪੁਰੀ ਨੇ ਕਿਹਾ ਕਿ ਭਾਰਤ ਦੀ ਜਨਤਕ ਕੰਪਨੀ ਓ.ਵੀ.ਐੱਲ ਨੇ ਕਈ ਸਾਲ ਪਹਿਲਾਂ ਰੂਸ ਦੇ ਸਖਾਲਿਨ 'ਚ ਇੱਕ ਤੇਲ ਬਲਾਕ ਖਰੀਦਿਆ ਸੀ। ਉਨ੍ਹਾਂ ਕਿਹਾ, 'ਮਾਰਚ 2022 ਤੱਕ ਭਾਰਤ ਰੂਸ ਤੋਂ ਬਹੁਤ ਸੀਮਤ ਮਾਤਰਾ 'ਚ ਤੇਲ ਖਰੀਦਦਾ ਸੀ ਪਰ ਹੁਣ ਰੂਸ ਵੀ ਭਾਰਤ ਨੂੰ ਤੇਲ ਦੀ ਸਪਲਾਈ ਦੇ ਮਾਮਲੇ 'ਚ ਸੰਯੁਕਤ ਰਾਸ਼ਟਰ ਅਮੀਰਾਤ, ਸਾਊਦੀ ਅਰਬ, ਇਰਾਕ ਅਤੇ ਕੁਵੈਤ ਦੇ ਨਾਲ-ਨਾਲ ਵੱਡਾ ਦੇਸ਼ ਬਣ ਗਿਆ ਹੈ। ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਊਰਜਾ ਦੇ ਖੇਤਰ 'ਚ ਰੂਸ ਸਮੇਤ ਸਾਰੇ ਦੇਸ਼ਾਂ ਨਾਲ ਵਧੇਰੇ ਵਿਆਪਕ ਅਤੇ ਤੀਬਰ ਸੰਪਰਕ ਦੀ ਮੈਨੂੰ ਉਮੀਦ ਹੈ।'
ਛੋਟੇ ਵਿਕ੍ਰੇਤਾਵਾਂ ਨੂੰ ਆਨਲਾਈਨ ਮਾਲ ਵੇਚਣ ਦੇ ਫੈਸਲੇ ਤੋਂ ਵਪਾਰੀ ਖੁਸ਼
NEXT STORY