ਸਿਡਨੀ : ਆਸਟਰੇਲੀਆ ਵਿੱਚ ‘ਸਿਡਨੀ ਬਿਜ਼ਨਸ ਬ੍ਰੇਕਫਾਸਟ’ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਵਿਸ਼ਵ-ਵਿਆਪੀ ਪਰਿਦ੍ਰਿਸ਼ ਵਿੱਚ ਸਮਾਨ ਸੋਚ ਵਾਲੇ ਦੇਸ਼ਾਂ ਨੂੰ ‘ਆਰਥਿਕਤਾ ਨੂੰ ਖਤਰੇ ਤੋਂ ਮੁਕਤ ਕਰਨ’ ਲਈ ਮਿਲ ਕੇ ਕੰਮ ਕਰਨ ਅਤੇ ਡਿਜੀਟਲ ਸੰਸਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਆਰਥਿਕਤਾ ਲਈ ਸਥਿਰਤਾ ਪ੍ਰਦਾਨ ਕਰਨ ਵਾਲੇ ਰਿਸ਼ਤੇ ਉਸਾਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਆਉਣ ਵਾਲੇ ਪੈਸੇ ਦੀ ਜਾਣਕਾਰੀ ਨੂੰ ਲੈ ਕੇ ਸਰਕਾਰ ਸਖ਼ਤ, NEFT-RTGS ਦੇ ਨਿਯਮਾਂ 'ਚ ਕੀਤੇ ਬਦਲਾਅ
ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਦੁਨੀਆ 'ਚ ਸਭ ਤੋਂ ਜ਼ਿਆਦਾ ਨਕਦੀ ਰਹਿਤ ਲੈਣ-ਦੇਣ 'ਚ ਰਿਕਾਰਡ ਬਣਾਉਣ ਦੀ ਦਿਸ਼ਾ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਸਾਡੇ ਨਕਦ ਰਹਿਤ ਲੈਣ-ਦੇਣ ਦੇ ਸੰਦਰਭ ਵਿੱਚ ਯੂਪੀਆਈ ਨੂੰ ਦੇਖਦੇ ਹੋ, ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਦੁਨੀਆ ਵਿੱਚ ਸਭ ਤੋਂ ਵੱਧ ਨਕਦੀ ਰਹਿਤ ਲੈਣ-ਦੇਣ ਦਾ ਰਿਕਾਰਡ ਕਾਇਮ ਕਰ ਰਹੇ ਹਾਂ, ਜੋ ਅਸਲ ਵਿੱਚ ਬਹੁਤ ਵੱਡਾ ਅੰਤਰ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਨੇ ਇਸ ਸਾਲ ਅਰਥਵਿਵਸਥਾ ਵਿੱਚ ਸੱਤ ਫੀਸਦੀ ਵਿਕਾਸ ਦਰ ਦਾ ਟੀਚਾ ਰੱਖਿਆ ਹੈ ਅਤੇ ਸਾਨੂੰ ਅਗਲੇ ਪੰਜ ਸਾਲਾਂ ਵਿੱਚ ਇਸ ਨੂੰ ਪਾਰ ਕਰਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਹ ਘੱਟੋ-ਘੱਟ ਡੇਢ ਦਹਾਕੇ ਤੱਕ 7-9 ਫੀਸਦੀ ਦੇ ਦਾਇਰੇ 'ਚ ਰਹਿਣ ਦੀ ਕੋਸ਼ਿਸ਼ ਕਰੇਗਾ। ਜੈਸ਼ੰਕਰ ਨੇ ਕਿਹਾ, "ਅਸੀਂ ਇਸ ਸਾਲ 7 ਫੀਸਦੀ ਵਿਕਾਸ ਦਰ ਦਾ ਟੀਚਾ ਰੱਖ ਰਹੇ ਹਾਂ, ਪਰ ਅਗਲੇ ਪੰਜ ਸਾਲਾਂ ਵਿੱਚ ਇਸ ਵਿੱਚ ਸੁਧਾਰ ਹੋਣ ਦੀ ਉਮੀਦ ਹੈ ਅਤੇ ਤੁਸੀਂ ਅੱਜ ਐਫਡੀਆਈ, ਐਫਆਈਆਈ ਦੇ ਪ੍ਰਵਾਹ ਦੇ ਨਾਲ-ਨਾਲ ਸਰਕਾਰ ਵਲੋਂ ਇਸ ਸਾਲ ਦੇ ਬਜਟ ਵਿਚ ਪੂੰਜੀ ਨਿਵੇਸ਼ ਦੀ ਅਗਵਾਈ ਕਰ ਰਹੇ ਨਿਵੇਸ਼ ਦੇ ਮਾਹੌਲ ਵਿੱਚ ਵੀ ਇਸ ਨੂੰ ਦੇਖ ਸਕਦੇ ਹਨ।''
ਇਹ ਵੀ ਪੜ੍ਹੋ : ਅਰਬਪਤੀ ਸੋਰੋਸ ਨੂੰ ਜੈਸ਼ੰਕਰ ਦਾ ਕਰਾਰ ਜਵਾਬ, ਕਿਹਾ- ਬਹੁਤ ਖ਼ਤਰਨਾਕ ਹੈ ਅਮੀਰ ਬੁੱਢਾ
ਸਿਡਨੀ ਬਿਜ਼ਨਸ ਬ੍ਰੇਕਫਾਸਟ 'ਤੇ ਰਾਏਸੀਨਾ ਦਾ ਆਯੋਜਨ ਆਸਟ੍ਰੇਲੀਆ ਦੇ ਰਣਨੀਤਕ ਨੀਤੀ ਸੰਸਥਾਨ (ਏ.ਐੱਸ.ਪੀ.ਆਈ.) ਅਤੇ ਭਾਰਤ ਦੇ ਆਬਜ਼ਰਵਰ ਫਾਊਂਡੇਸ਼ਨ (ਓਆਰਐੱਫ) ਦੁਆਰਾ ਸਾਂਝੇ ਤੌਰ 'ਤੇ ਸਿਡਨੀ ਇੰਟਰਕੌਂਟੀਨੈਂਟਲ ਹੋਟਲ ਵਿਖੇ ਕੀਤਾ ਗਿਆ ਸੀ। ਇਸ ਮੌਕੇ 'ਤੇ ਬੋਲਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਡਿਜੀਟਲ ਡਿਲੀਵਰੀ ਅਤੇ ਲੈਣ-ਦੇਣ ਦੀ ਇਕਸਾਰਤਾ ਨੂੰ ਯਕੀਨੀ ਬਣਾ ਰਿਹਾ ਹੈ, ਜੋ ਵਿੱਤੀ ਪੱਖ ਤੋਂ ਬਰਾਬਰ ਰੂਪ ਨਾਲ ਸੰਭਵ ਨਹੀਂ ਹੋ ਸਕਦਾ ਸੀ, ਪਰ ਅਸੀਂ ਦੇਸ਼ ਦੇ ਸਭ ਤੋਂ ਘੱਟ ਆਮਦਨ ਵਾਲੇ ਲੋਕਾਂ ਨੂੰ ਜ਼ੀਰੋ ਬੈਲੇਂਸ ਬੈਂਕ ਖਾਤੇ ਖੋਲ੍ਹਣ ਲਈ ਉਤਸ਼ਾਹਿਤ ਕੀਤਾ ਹੈ।
"ਭਾਰਤ ਅਤੇ ਆਸਟ੍ਰੇਲੀਆ ਬਦਲਦੇ ਹੋਏ ਵਿਸ਼ਵ ਦ੍ਰਿਸ਼ ਵਿੱਚ ਇੱਕ ਮਹੱਤਵਪੂਰਨ ਭਾਈਵਾਲੀ ਬਣ ਰਹੇ ਹਨ ਅਤੇ ਸਾਰੇ ਹਿੱਸੇਦਾਰਾਂ ਦੇ ਯੋਗਦਾਨਾਂ ਦਾ ਸਵਾਗਤ ਹੈ।" ਉਨ੍ਹਾਂ ਨੇ ਕਿਹਾ, ਇੱਕ ਮਜ਼ਬੂਤ ਡਿਜ਼ੀਟਲ ਅਧਾਰ ਕੁਸ਼ਲ ਅਤੇ ਪ੍ਰਭਾਵੀ ਡਿਲੀਵਰੀ ਲਈ ਰਾਹ ਪੱਧਰਾ ਕਰ ਰਿਹਾ ਹੈ। ਜੈਸ਼ੰਕਰ ਨੇ ਟਵੀਟ ਕੀਤਾ, “ਭਾਰਤ ਵਿੱਚ ਅੱਜ ਇੱਕ ਉਭਰਦਾ ਆਰਥਿਕ ਦ੍ਰਿਸ਼ ਅਤੇ ਸਕਾਰਾਤਮਕ ਨਿਵੇਸ਼ ਮਾਹੌਲ ਮੁਸ਼ਕਲ ਸਮੇਂ ਵਿੱਚ ਲਏ ਗਏ ਫੈਸਲਿਆਂ ਦਾ ਨਤੀਜਾ ਹੈ। ਮੇਕ ਇਨ ਇੰਡੀਆ, ਇਨਵੈਂਟ ਇਨ ਇੰਡੀਆ, ਪੀ.ਐਲ.ਆਈ., ਗਤੀ ਸ਼ਕਤੀ ਸਭ ਮਜ਼ਬੂਤ ਹੋ ਰਹੇ ਹਨ। ਬਣਾਉਣ, ਸਹਿਯੋਗ ਕਰਨ ਅਤੇ ਨਿਰਮਾਣ ਕਰਨ ਦੀ ਸਾਡੀ ਸਮਰੱਥਾ ਵਿਚ ਵਿਸ਼ਵਾਸ ਦਿਖ ਰਿਹਾ ਹੈ। ਜੈਸ਼ੰਕਰ ਪਿਛਲੇ ਸਾਲ ਫਰਵਰੀ ਦੇ ਬਾਅਦ ਤੋਂ ਤੀਜੀ ਵਾਰ ਆਸਟ੍ਰੇਲਿਆ ਦੌਰੇ 'ਤੇ ਹਨ। ਪਿਛਲੇ ਸਾਲ ਜੈਸ਼ੰਕਰ ਨੇ ਕਵਾਡ ਵਿਦੇਸ਼ੀ ਮੰਤਰੀਆਂ ਦੀ ਬੈਠਕ ਵਿਚ ਹਿੱਸਾ ਲੈਣ ਲਈ ਮੈਲਬਰੋਨ ਦਾ ਦੌਰਾ ਕੀਤਾ ਸੀ।
ਇਹ ਵੀ ਪੜ੍ਹੋ : ਸਸਤੇ ਅਤੇ ਘਟੀਆ ਖਿਡੌਣਿਆਂ ਦੀ ਦਰਾਮਦ ਦੇ ਨਿਯਮ ਹੋਣਗੇ ਸਖ਼ਤ, ਪੁਰਜਿਆਂ ਲਈ BIS ਮਾਰਕਡ ਜ਼ਰੂਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
FPI ਨੇ ਬੀਤੇ ਹਫ਼ਤੇ ਸ਼ੇਅਰਾਂ 'ਚ 7,600 ਕਰੋੜ ਰੁਪਏ ਤੋਂ ਜ਼ਿਆਦਾ ਪਾਏ
NEXT STORY