ਨਵੀਂ ਦਿੱਲੀ— ਅਮਰੀਕਾ ਵੱਲੋਂ ਚੀਨ ਤੋਂ 34 ਅਰਬ ਡਾਲਰ ਦੀ ਦਰਾਮਦ 'ਤੇ 25 ਫ਼ੀਸਦੀ ਦੀ ਵਾਧੂ ਇੰਪੋਰਟ ਡਿਊਟੀ ਲਾਉਣ ਯਾਨੀ ਦੋਵਾਂ ਦੇਸ਼ਾਂ ਦੀ ਟਰੇਡ ਵਾਰ ਨਾਲ ਕੁਝ ਭਾਰਤੀ ਉਤਪਾਦ ਜ਼ਿਆਦਾ ਮੁਕਾਬਲੇਬਾਜ਼ ਹੋ ਜਾਣਗੇ। ਭਾਰਤੀ ਉਦਯੋਗ ਕਨਫੈੱਡਰੇਸ਼ਨ (ਸੀ. ਆਈ. ਆਈ.) ਨੇ ਇਹ ਗੱਲ ਕਹੀ ਹੈ। ਉਦਯੋਗ ਮੰਡਲ ਦੇ ਇਕ ਵਿਸ਼ਲੇਸ਼ਣ ਅਨੁਸਾਰ ਭਾਰਤ ਨੂੰ ਅਮਰੀਕੀ ਬਾਜ਼ਾਰ 'ਚ ਮਸ਼ੀਨਰੀ, ਇਲੈਕਟ੍ਰੀਕਲ ਉਪਕਰਨ, ਵਾਹਨ, ਟ੍ਰਾਂਸਪੋਰਟ ਕਲਪੁਰਜ਼ੇ, ਰਸਾਇਣ, ਪਲਾਸਟਿਕ ਅਤੇ ਰਬੜ ਉਤਪਾਦਾਂ 'ਤੇ ਧਿਆਨ ਦੇਣਾ ਚਾਹੀਦਾ ਹੈ।
ਸੀ. ਆਈ. ਆਈ. ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵੱਲੋਂ ਇਕ-ਦੂਜੇ ਦੀ ਦਰਾਮਦ 'ਤੇ ਡਿਊਟੀ ਵਧਾਉਣ ਦੇ ਫੈਸਲੇ ਨਾਲ ਭਾਰਤ ਦੋਵਾਂ ਦੇਸ਼ਾਂ ਦੇ ਬਾਜ਼ਾਰਾਂ 'ਚ ਬਰਾਮਦ ਲਈ ਕਈ ਉਤਪਾਦਾਂ 'ਤੇ ਧਿਆਨ ਦੇ ਸਕਦਾ ਹੈ।
ਅਸੀਂ ਜਿੱਤੇ, ਚੀਨ ਨੂੰ ਹੋਇਆ ਭਾਰੀ ਨੁਕਸਾਨ : ਟਰੰਪ
ਵਾਸ਼ਿੰਗਟਨ : ਚੀਨ ਦੇ ਨਾਲ ਜਾਰੀ ਟਰੇਡ ਵਾਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਆਪ ਨੂੰ ਜੇਤੂ ਐਲਾਨਦਿਆਂ ਕਿਹਾ ਹੈ ਕਿ ਚੀਨ ਨੂੰ ਇਸ ਨਾਲ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਸ਼ਨੀਵਾਰ ਨੂੰ ਕਿਹਾ ਕਿ ਚੀਨ 'ਤੇ ਲਾਏ ਗਏ ਟੈਰਿਫ ਉਮੀਦ ਨਾਲੋਂ ਬਿਹਤਰ ਨਤੀਜੇ ਦੇ ਰਹੇ ਹਨ। ਟਰੰਪ ਨੇ ਟਵੀਟ 'ਚ ਕਿਹਾ ਕਿ ਚੀਨ ਦਾ ਬਾਜ਼ਾਰ 27 ਫੀਸਦੀ ਡਿੱਗਾ ਹੈ। ਮੋਦੀ ਜੀ ਨੂੰ ਵੀ ਇਹੀ ਕਰਨਾ ਚਾਹੀਦਾ ਹੈ ਕਿਉਂਕਿ ਭਾਰਤ 'ਚ ਚੀਨ ਤੋਂ ਜ਼ਿਆਦਾ ਸਾਮਾਨ ਆਉਂਦਾ ਹੈ।
ਫਲ-ਸਬਜ਼ੀਆਂ ਨੇ ਦਿੱਤਾ ਕਿਸਾਨਾਂ ਨੂੰ ਬਿਹਤਰ ਰਿਟਰਨ
NEXT STORY