ਬਿਜ਼ਨੈੱਸ ਡੈਸਕ - ਈਰਾਨ ਜੰਗ ਕਾਰਨ ਵਧਦੀ ਮਹਿੰਗਾਈ ਦੇ ਖ਼ਦਸ਼ਿਆਂ ਦਰਮਿਆਨ ਬ੍ਰਿਟੇਨ ’ਚ ਪ੍ਰਚੂਨ ਵਿਕਰੀ ਨੂੰ ਵੱਡਾ ਝਟਕਾ ਲੱਗਾ ਹੈ। ਉਦਯੋਗ ਸੰਗਠਨ ਕਨਫੈੱਡਰੇਸ਼ਨ ਆਫ਼ ਬ੍ਰਿਟਿਸ਼ ਇੰਡਸਟਰੀ (ਸੀ. ਬੀ. ਆਈ.) ਦੇ ਤਾਜ਼ਾ ਸਰਵੇ ਮੁਤਾਬਕ ਅਪ੍ਰੈਲ ’ਚ ਪ੍ਰਚੂਨ ਵਿਕਰੀ ’ਚ ਸਾਲ-ਦਰ-ਸਾਲ ਅਧਾਰ ’ਤੇ 40 ਸਾਲਾਂ ’ਚ ਸਭ ਤੋਂ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : 10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ
ਇਹ ਵੀ ਪੜ੍ਹੋ : ਡਾਲਰ ਦੀਆਂ ਕੀਮਤਾਂ 'ਚ ਵਾਧੇ ਕਾਰਨ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਸੀ. ਬੀ. ਆਈ. ਦਾ ਮਾਸਿਕ ਪ੍ਰਚੂਨ ਸੇਲਜ਼ ਵਾਲੀਉਮ ਸੂਚਕ ਅੰਕ ਮਾਰਚ ਦੇ -52 ਤੋਂ ਡਿੱਗ ਕੇ ਅਪ੍ਰੈਲ ’ਚ -68 ’ਤੇ ਪਹੁੰਚ ਗਿਆ, ਜੋ 1983 ’ਚ ਇਸ ਅੰਕੜੇ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਹੈ। ਉੱਥੇ ਹੀ, ਮਈ ਲਈ ਵੀ ਸਥਿਤੀ ਨਿਰਾਸ਼ਾਜਨਕ ਦਿਖਾਈ ਦੇ ਰਹੀ ਹੈ। ਵਿਕਰੀ ਦੇ ਅੰਦਾਜ਼ੇ ਦਾ ਸੂਚਕ ਅੰਕ -49 ਤੋਂ ਡਿੱਗ ਕੇ -60 ਹੋ ਗਿਆ, ਜੋ ਕੋਵਿਡ-19 ਮਹਾਮਾਰੀ ਦੌਰਾਨ ਮਾਰਚ 2021 ਤੋਂ ਬਾਅਦ ਸਭ ਤੋਂ ਕਮਜ਼ੋਰ ਪੱਧਰ ਹੈ।
ਇਹ ਵੀ ਪੜ੍ਹੋ : ਦੁਨੀਆ ਦਾ ਲਗਭਗ ਅੱਧਾ ਸੋਨਾ ਸਿਰਫ਼ ਦੋ ਦੇਸ਼ਾਂ ਕੋਲ, ਉਤਪਾਦਨ ਦੇ ਮਾਮਲੇ 'ਚ ਇਸ ਦੇਸ਼ ਨੇ ਮਾਰੀ ਬਾਜ਼ੀ
ਇਹ ਵੀ ਪੜ੍ਹੋ : ਚੁੱਪ-ਚੁਪੀਤੇ ਚਾਂਦੀ ਖ਼ਰੀਦ ਰਿਹਾ ਇਹ ਦੇਸ਼, ਮੰਗਵਾਈ 836 ਟਨ ਚਾਂਦੀ, ਤੋੜੇ ਪਿਛਲੇ 10 ਸਾਲਾਂ ਦੇ ਰਿਕਾਰਡ
ਈਰਾਨ ਜੰਗ ਨਾਲ ਵਧੀ ਮਹਿੰਗਾਈ ਦੀ ਚਿੰਤਾ
ਸੀ. ਬੀ. ਆਈ. ਦੇ ਪ੍ਰਮੁੱਖ ਅਰਥਸ਼ਾਸਤਰੀ ਮਾਰਟਿਨ ਸਾਰਟੋਰੀਅਸ ਨੇ ਕਿਹਾ ਕਿ ਅਪ੍ਰੈਲ ’ਚ ਪ੍ਰਚੂਨ ਹਾਲਾਤ ਹੋਰ ਖ਼ਰਾਬ ਹੋਏ ਹਨ। ਉਨ੍ਹਾਂ ਦੱਸਿਆ ਕਿ ਈਰਾਨ ਸੰਘਰਸ਼ ਦੇ ਆਰਥਿਕ ਪ੍ਰਭਾਵ ਹੁਣ ਸਪੱਸ਼ਟ ਹੋ ਰਹੇ ਹਨ, ਜਿਸ ਨਾਲ ਖਪਤਕਾਰ ਵਿਸ਼ਵਾਸ ਕਮਜ਼ੋਰ ਪਿਆ ਹੈ ਅਤੇ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।
ਫਰਵਰੀ ਦੇ ਅੰਤ ’ਚ ਸ਼ੁਰੂ ਹੋਏ ਈਰਾਨ ਜੰਗ ਦਾ ਅਸਰ ਵਿਸ਼ਵ ਪੱਧਰ ’ਤੇ ਦੇਖਿਆ ਜਾ ਰਿਹਾ ਹੈ। ਇਸ ਸੰਘਰਸ਼ ਦੇ ਕਾਰਨ ਊਰਜਾ ਕੀਮਤਾਂ ’ਚ ਤੇਜ਼ੀ ਆਈ ਹੈ, ਜਿਸ ਨਾਲ ਮਹਿੰਗਾਈ ਵਧਣ ਦਾ ਖਦਸ਼ਾ ਫਿਰ ਤੋਂ ਡੂੰਘਾ ਹੋ ਗਿਆ ਹੈ ਅਤੇ ਵਿਆਜ ਦਰਾਂ ’ਚ ਕਟੌਤੀ ਦੀਆਂ ਉਮੀਦਾਂ ਵੀ ਕਮਜ਼ੋਰ ਪਈਆਂ ਹਨ।
ਇਹ ਵੀ ਪੜ੍ਹੋ : ਮਾਂ ਵੈਸ਼ਨੋਂ ਦੇਵੀ ਦੇ ਦਰਬਾਰ 'ਚ ਚੜ੍ਹੀ 'ਨਕਲੀ ਚਾਂਦੀ', ਸਿਰਫ 30 ਕਰੋੜ ਦੇ ਨਿਕਲੇ 550 ਕਰੋੜ ਦੇ ਗਹਿਣੇ
ਇਹ ਵੀ ਪੜ੍ਹੋ : ਤੇਲ ਅਤੇ ਗੈਸ ਦੇ ਕਾਰੋਬਾਰ ਲਈ ਰੂਸ ਨੇ ਲਿਆ ਅਹਿਮ ਫੈਸਲਾ; ਹੁਣ ਇਸ ਕਰੰਸੀ 'ਚ ਕਰੇਗਾ ਸਾਰੇ ਸਮਝੌਤੇ
ਆਨਲਾਈਨ ਅਤੇ ਥੋਕ ਕਾਰੋਬਾਰ ਵੀ ਪ੍ਰਭਾਵਿਤ
ਸਰਵੇ ’ਚ ਇਹ ਵੀ ਸਾਹਮਣੇ ਆਇਆ ਕਿ ਆਨਲਾਈਨ ਪ੍ਰਚੂਨ ਵਿਕਰੀ ਅਪ੍ਰੈਲ ’ਚ ਜਨਵਰੀ 2024 ਤੋਂ ਬਾਅਦ ਸਭ ਤੋਂ ਤੇਜ਼ ਦਰ ਨਾਲ ਡਿੱਗੀ। ਉੱਥੇ ਹੀ, ਥੋਕ ਕਾਰੋਬਾਰ ’ਚ ਵੀ ਗਿਰਾਵਟ ਜਾਰੀ ਰਹੀ ਅਤੇ ਅਗਲੇ ਮਹੀਨੇ ਇਸ ’ਚ ਹੋਰ ਤੇਜ਼ੀ ਆਉਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ।
ਇਹ ਸਰਵੇ 26 ਮਾਰਚ ਤੋਂ 14 ਅਪ੍ਰੈਲ ਦਰਮਿਆਨ ਕੀਤਾ ਗਿਆ, ਜਿਸ ’ਚ ਕੁੱਲ 155 ਕੰਪਨੀਆਂ ਨੇ ਹਿੱਸਾ ਲਿਆ। ਇਨ੍ਹਾਂ ’ਚ 61 ਰਿਟੇਲਰਜ਼, 84 ਥੋਕ ਕਾਰੋਬਾਰੀ ਅਤੇ 10 ਮੋਟਰ ਟ੍ਰੇਡਰਜ਼ ਸ਼ਾਮਲ ਸਨ।
ਇਹ ਵੀ ਪੜ੍ਹੋ : RBI ਦੇ ਨਵੇਂ ਨਿਯਮ : ਡਿਜੀਟਲ ਪੇਮੈਂਟ ਸਿਸਟਮ 'ਚ ਹੋਇਆ ਵੱਡਾ ਬਦਲਾਅ, ਮਿਲਣਗੀਆਂ ਇਹ ਸਹੂਲਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਰਿਸਕ ਟੈਕਸ ਨੇ ਤੋੜੀ ਬਾਸਮਤੀ ਬਰਾਮਦਕਾਰਾਂ ਦੀ ਕਮਰ, ਛੋਟੇ ਵਪਾਰੀ ਬੇਹਾਲ, ਚੁਣੌਤੀਪੂਰਨ ਬਣੇ ਹਾਲਾਤ
NEXT STORY