ਨਵੀਂ ਦਿੱਲੀ— ਭਾਰਤੀ ਰੇਲਵੇ ਨੇ ਪਰਿਚਾਲਣ ਕਾਰਨਾਂ ਦੇ ਚੱਲਦੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਨਾਲ ਫਜ਼ਿਲਕਾ ਰੇਲਵੇ ਸਟੇਸ਼ਨ ਵਿਚਾਲੇ ਚੱਲਣ ਵਾਲੀ ਐਕਸਪ੍ਰੇਸ ਟਰੇਨ ਨੂੰ 25 ਸਤੰਬਰ ਨੂੰ ਸਿਰਫ ਬਠਿੰਡਾ ਤੱਕ ਚੱਲਣ ਦਾ ਫੈਸਲਾ ਲਿਆ। ਬਠਿੰਡਾ ਤੋਂ ਫਾਜ਼ਿਲਕਾ ਵਿਚਾਲੇ ਇਹ ਗੱਡੀ ਰੱਦ ਰਹੀ। ਉੱਥੇ ਹੀ 26 ਸਤੰਬਰ ਨੂੰ ਇਹ ਗੱਡੀ ਫਾਜ਼ਿਲਕਾ ਦੀ ਬਜਾਏ ਬਠਿੰਡਾ ਤੋਂ ਹੀ ਪੁਰਾਣੀ ਦਿੱਲੀ ਲਈ ਚੱਲੇਗੀ।
ਇਹ ਗੱਡੀਆਂ ਰਹੀਆਂ ਰੱਦ
ਪਰਿਚਾਲਣ ਕਾਰਨਾਂ ਕਰਕੇ ਚੱਲਦੇ ਰੇਲਵੇ ਨੇ ਆਨੰਦ ਵਿਹਾਰ ਟਰਮਿਨਲ ਤੋਂ ਸੰਤਰਾਗਾਛੀ ਵਿਚਾਲੇ ਚੱਲਣ ਵਾਲੀ ਐਕਸਪ੍ਰੇਸ ਟਰੇਨ ਨੂੰ 25 ਸਤੰਬਰ ਨੂੰ ਰੱਦ ਕਰਨ ਦਾ ਐਲਾਨ ਕੀਤਾ। ਉੱਥੇ ਹੀ ਹਰਿਦੁਆਰ ਤੋਂ ਊਨਾ ਦੇ ਵਿਚਾਲੇ ਚੱਲਣ ਵਾਲੀ ਲਿੰਕ ਐਕਸਪ੍ਰੇਸ ਟਰੇਨ ਨੂੰ ਵੀ 25 ਸਤੰਬਰ ਨੂੰ ਰੱਦ ਕਰ ਦਿੱਤਾ ਗਿਆ। ਇਨ੍ਹਾਂ ਗੱਡੀਆਂ ਨੂੰ ਰੱਦ ਕੀਤੇ ਜਾਣ ਦੀ ਸੂਚਨਾ ਯਾਤਰੀਆਂ ਨੂੰ ਸਟੇਸ਼ਨ 'ਤੇ ਉਦੋਸ਼ਣਾ ਦੇ ਰਾਹੀਂ ਦਿੱਤੀ ਜਾ ਰਹੀ ਹੈ।
ਕੁੰਭ ਐਕਸਪ੍ਰੇਸ ਨੂੰ ਮਿਲਿਆ ਇਕ ਹੋਰ ਸਟਾਪੇਜ਼
ਰੇਲ ਗੱਡੀਆਂ ਦੀ ਮੰਗ ਨੂੰ ਦੇਖਦੇ ਹੋਏ ਰੇਲਵੇ ਨੇ ਹਾਵੜਾ ਤੋਂ ਹਰਿਦੁਆਰ ਵਿਚਾਲੇ ਚੱਲਣ ਵਾਲੀ ਕੁੰਭ ਐਕਸਪ੍ਰੇਸ ਰੇਲਗੱਡੀ ਨੂੰ ਤਤਕਾਲ ਪ੍ਰਭਾਵ ਤੋਂ ਆਰਾ ਰੇਲਵੇ ਸਟੇਸ਼ਨ 'ਤੇ ਰੋਕਣ ਦਾ ਫੈਸਲਾ ਲਿਆ ਗਿਆ ਹੈ। ਇਹ ਗੱਡੀ 6 ਮਹੀਨੇ ਤੱਕ ਪ੍ਰਯੋਗਤਮਕ ਤੌਰ 'ਤੇ ਇਕ ਰੇਲਵੇ ਸਟੇਸ਼ਨ 'ਤੇ ਰੋਕੀ ਜਾਵੇਗੀ। ਇਸ ਸਟੇਸ਼ਨ 'ਤੇ ਇਸ ਟਰੇਨ ਨੂੰ ਦੋਵੇਂ ਦਿਸ਼ਾਵਾਂ 'ਚ ਦੋ ਮਿੰਟ ਲਈ ਰੋਕਿਆ ਜਾਵੇਗਾ। ਇਸ ਗੱਡੀ ਦੇ ਆਰਾ ਸਟੇਸ਼ਨ 'ਤੇ ਠਹਿਰਾਅ ਦੀ ਸੂਚਨਾ ਯਾਤਰੀਆਂ ਨੂੰ ਸਟੇਸ਼ਨਾਂ 'ਤੇ ਉਦੋਯਣ ਦੇ ਰਾਹੀਂ ਵੀ ਦਿੱਤਾ ਜਾ ਰਹੀ ਹੈ।
ਦੋ ਮਿੰਟ ਲਈ ਠਹਿਰੇਗੀ ਇਹ ਰੇਲਗੱਡੀ
ਹਾਵੜਾ ਤੋਂ ਹਰਿਦੁਆਰ ਵਿਚਾਲੇ ਚੱਲਣ ਵਾਲੀ ਇਹ ਕੁੰਭ ਐਕਸਪ੍ਰੇਸ ਰਾਤ 09.33 ਵਜੇ ਆਰਾ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ। ਉੱਥੇ ਹੀ ਵਾਪਸੀ ਦੀ ਦਿਸ਼ਾ 'ਚ ਹਰਿਦੁਆਰ-ਹਾਵੜਾ ਕੁੰਭ ਐਕਸਪ੍ਰੇਸ ਸ਼ਾਮ 4.23 ਵਜੇ ਆਰਾ ਸਟੇਸ਼ਨ 'ਤੇ ਪਹੁੰਚੇਗੀ। ਦੋ ਮਿੰਟ ਦੇ ਠਹਿਰਾਅ ਤੋਂ ਬਾਅਦ ਇਹ ਗੱਡੀ ਰਵਾਨਾ ਹੋ ਜਾਵੇਗੀ। ਇਸ ਗੱਡੀ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਚੱਲਣ ਦੇ ਸਮੇਂ ਅਤੇ ਮਾਰਗ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਅਮਰੀਕਾ ਨੂੰ ਚੀਨ ਦਾ ਕਰਾਰ ਜਵਾਬ, 60 ਅਰਬ ਡਾਲਰ ਦੇ ਅਮਰੀਕੀ ਸਾਮਾਨ 'ਤੇ ਲਗਾਇਆ ਸ਼ੁਲਕ
NEXT STORY