ਨਵੀਂ ਦਿੱਲੀ (ਭਾਸ਼ਾ) - ਵਿੱਤੀ ਸਾਲ 2025-26 ’ਚ ਅਜੇ ਤੱਕ ਦੇਸ਼ ਦੀ ਡਾਇਰੈਕਟ ਟੈਕਸ ਕੁਲੈਕਸ਼ਨ (ਪ੍ਰਤੱਖ ਕਰ ਭੰਡਾਰ) ’ਚ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰ ਨੇ ਟੈਕਸ ਕੁਲੈਕਸ਼ਨ ਨਾਲ ਜੁਡ਼ੇ ਅਹਿਮ ਅੰਕੜੇ ਜਾਰੀ ਕੀਤੇ ਹਨ। ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ ਚਾਲੂ ਵਿੱਤੀ ਸਾਲ 2025-26 ’ਚ ਅਜੇ ਤੱਕ 3.95 ਫੀਸਦੀ ਦੀ ਗਿਰਾਵਟ ਨਾਲ 6.64 ਲੱਖ ਕਰੋੜ ਰੁਪਏ ਰਹੀ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਜਾਣੋ ਕਿੰਨਾ ਸਸਤਾ ਹੋ ਗਿਆ Gold
ਟੈਕਸ ਕੁਲੈਕਸ਼ਨ ’ਚ ਆਈ ਇਸ ਗਿਰਾਵਟ ਦੀ ਮੁੱਖ ਵਜ੍ਹਾ ਟੈਕਸ ਰਿਫੰਡ ’ਚ ਵਾਧਾ ਹੋਣਾ ਹੈ। ਮੰਗਲਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਦੱਸਦੇ ਚੱਲੀਏ ਕਿ ਡਾਇਰੈਕਟ ਟੈਕਸ ’ਚ ਕੰਪਨੀਆਂ, ਵਿਅਕਤੀਆਂ, ਪੇਸ਼ੇਵਰਾਂ ਅਤੇ ਹੋਰ ਸੰਸਥਾਵਾਂ ਦੀ ਇਨਕਮ ’ਤੇ ਟੈਕਸ ਸ਼ਾਮਲ ਹਨ।
ਇਹ ਵੀ ਪੜ੍ਹੋ : ਖੁਸ਼ਖਬਰੀ! 300 ਰੁਪਏ ਸਸਤਾ ਮਿਲੇਗਾ LPG...ਪ੍ਰਧਾਨ ਮੰਤਰੀ ਦਾ ਰੱਖੜੀ ਮੌਕੇ ਭੈਣਾਂ ਲਈ ਵੱਡਾ ਤੋਹਫ਼ਾ
ਇਸ ਦੌਰਾਨ ਨੈੱਟ ਕੰਪਨੀ ਟੈਕਸ ਕੁਲੈਕਸ਼ਨ ਲੱਗਭਗ 2.29 ਲੱਖ ਕਰੋਡ਼ ਰੁਪਏ ਰਹੀ, ਜਦੋਂਕਿ ਨਾਨ-ਕੰਪਨੀ ਟੈਕਸ (ਜਿਸ ’ਚ ਵਿਅਕਤੀ, ਹਿੰਦੂ ਅਣਵੰਡੇ ਪਰਿਵਾਰ ਅਤੇ ਕੰਪਨੀਆਂ ਸ਼ਾਮਲ ਹਨ) ਕੁਲੈਕਸ਼ਨ 4.12 ਲੱਖ ਕਰੋਡ਼ ਰੁਪਏ ਰਹੀ। ਸਰਕਾਰੀ ਅੰਕੜਿਆਂ ਅਨੁਸਾਰ 1 ਅਪ੍ਰੈਲ ਤੋਂ ਲੈ ਕੇ 11 ਅਗਸਤ ਵਿਚਾਲੇ ਸਕਿਓਰਿਟੀ ਟਰਾਂਜ਼ੈਕਸ਼ਨ ਟੈਕਸ (ਐੱਸ. ਟੀ. ਟੀ.) ਕੁਲੈਕਸ਼ਨ 22,362 ਕਰੋੜ ਰੁਪਏ ਰਹੀ। ਸ਼ੁੱਧ ਤੌਰ ’ਤੇ ਕੁਲੈਕਸ਼ਨ 3.95 ਫੀਸਦੀ ਘੱਟ ਕੇ ਲੱਗਭਗ 6.64 ਲੱਖ ਕਰੋੜ ਰੁਪਏ ਰਹੀ। ਇਹ ਪਿਛਲੇ ਵਿੱਤੀ ਸਾਲ (2024-25) ਦੀ ਇਸ ਮਿਆਦ ’ਚ 6.91 ਲੱਖ ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : 10,000 ਰੁਪਏ ਮਹਿੰਗਾ ਹੋ ਜਾਵੇਗਾ Gold, ਵੱਡੀ ਵਜ੍ਹਾ ਆਈ ਸਾਹਮਣੇ
ਟੈਕਸ ਰਿਫੰਡ ’ਚ ਦਰਜ ਕੀਤਾ 10 ਫੀਸਦੀ ਦਾ ਭਾਰੀ ਵਾਧਾ
ਚਾਲੂ ਵਿੱਤੀ ਸਾਲ ’ਚ ਅਜੇ ਤੱਕ ਜਾਰੀ ਕੀਤਾ ਗਿਆ ਟੈਕਸ ਰਿਫੰਡ 10 ਫੀਸਦੀ ਵਧ ਕੇ 1.35 ਲੱਖ ਕਰੋੜ ਰੁਪਏ ਰਿਹਾ। ਚਾਲੂ ਵਿੱਤੀ ਸਾਲ ’ਚ 1 ਅਪ੍ਰੈਲ ਤੋਂ ਲੈ ਕੇ 11 ਅਗਸਤ ਵਿਚਾਲੇ ਗ੍ਰਾਸ ਕੁਲੈਕਸ਼ਨ (ਰਿਫੰਡ ਤੋਂ ਪਹਿਲਾਂ) 1.87 ਫੀਸਦੀ ਘੱਟ ਕੇ 7.99 ਲੱਖ ਕਰੋਡ਼ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 8.14 ਲੱਖ ਕਰੋਡ਼ ਰੁਪਏ ਸੀ। ਸਰਕਾਰ ਨੇ ਚਾਲੂ ਵਿੱਤੀ ਸਾਲ (2025-26) ’ਚ ਡਾਇਰੈਕਟ ਟੈਕਸ ਕੁਲੈਕਸ਼ਨ 25.20 ਲੱਖ ਕਰੋਡ਼ ਰੁਪਏ ਰਹਿਣ ਦਾ ਅੰਦਾਜ਼ਾ ਲਾਇਆ ਹੈ, ਜੋ ਸਾਲਾਨਾ ਆਧਾਰ ’ਤੇ 12.7 ਫੀਸਦੀ ਜ਼ਿਆਦਾ ਹੈ। ਸਰਕਾਰ ਦਾ ਟੀਚਾ ਵਿੱਤੀ ਸਾਲ 2025-26 ’ਚ ਸਕਿਓਰਿਟੀ ਟਰਾਂਜ਼ੈਕਸ਼ਨ ਟੈਕਸ ਨਾਲ 78,000 ਕਰੋੜ ਰੁਪਏ ਇਕੱਠੇ ਕਰਨਾ ਹੈ।
ਇਹ ਵੀ ਪੜ੍ਹੋ : 5 ਦਿਨਾਂ ਚ 5,800 ਰੁਪਏ ਮਹਿੰਗਾ ਹੋ ਗਿਆ ਸੋਨਾ, ਜਾਣੋ 10 ਗ੍ਰਾਮ Gold ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਟੀਆਂ ਵਿਆਜ ਦਰਾਂ... ਸਸਤਾ ਹੋਇਆ ਕਰਜ਼ਾ, ਜਾਣੋ ਕਿਹੜਾ ਬੈਂਕ 5 ਲੱਖ ਰੁਪਏ ਦੇ ਕਰਜ਼ੇ 'ਤੇ ਦੇਵੇਗਾ ਸਭ ਤੋਂ ਘੱਟ EMI
NEXT STORY