ਨਵੀਂ ਦਿੱਲੀ— ਚੀਨ ਅਤੇ ਅਮਰੀਕਾ ਵਿਚਾਲੇ ਟ੍ਰੇਡ ਵਾਰ ਹੋਰ ਤੇਜ਼ ਹੋ ਗਈਆਂ ਹਨ। ਚੀਨ ਨੇ ਅਮਰੀਕਾ ਖਿਲਾਫ ਜਵਾਬੀ ਕਾਰਵਾਈ ਕਰਦੇ ਹੋਏ ਉੱਥੋਂ ਆਯਾਤ ਦੀਆਂ ਕਈ ਜਰੂਰੀ ਚੀਜ਼ਾਂ 'ਤੇ ਨਵੇਂ ਸ਼ੁਲਕ ਲਗਾਉਣ ਦਾ ਐਲਾਨ ਕੀਤਾ ਜੋ ਸੋਮਵਾਰ ਤੋਂ ਲਾਗੂ ਹੋ ਗਿਆ ਹੈ। ਚੀਨ ਨੇ ਅਮਰੀਕਾ 'ਤੇ ਧਮਕਾਉਣ ਦਾ ਦੋਸ਼ ਵੀ ਲਗਾਇਆ ਹੈ।
60 ਅਰਬ ਡਾਲਰ ਦੇ ਸਾਮਾਨ 'ਤੇ ਲਗਾਇਆ ਸ਼ੁਲਕ

ਚੀਨ ਦੇ ਸੀਮਾ ਸ਼ੁਲਕ ਵਿਭਾਗ ਨੂੰ ਕਿਹਾ ਕਿ ਉਸ ਨੇ 5,207 ਅਮਰੀਕੀ ਵਸਤੂਆਂ 'ਤੇ 5 ਫੀਸਦੀ ਅਤੇ 10 ਫੀਸਦੀ ਦਾ ਹੋਰ ਸ਼ੁਲਕ ਲੈਣਾ ਸ਼ੁਰੂ ਕੀਤਾ ਹੈ। ਇਸ 'ਚ ਸ਼ਹਿਦ ਤੋਂ ਲੈ ਕੇ ਉਦਯੌਗਿਕ ਰਸਾਇਣ ਤੱਕ ਸ਼ਾਮਲ ਹਨ। ਚੀਨ ਅਜਿਹੀ 60 ਅਰਬ ਡਾਲਰ ਦੀਆਂ ਵਸਤੂਆਂ ਸਾਲਾਨਾ ਮੰਗਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ 200 ਅਰਬ ਡਾਲਰ ਦੇ ਆਯਾਤ 'ਤੇ ਸ਼ੁਲਕ ਲਗਾਇਆ ਸੀ। ਟਰੰਪ ਨੇ ਚੀਨ ਤੋਂ ਹੋਣ ਵਾਲੇ ਬਾਕੀ 267 ਅਰਬ ਦੇ ਆਯਾਤ 'ਤੇ ਵੀ ਸ਼ੁਲਕ ਲਗਾਉਣ ਦੀ ਧਮਕੀ ਦਿੱਤੀ ਸੀ।
ਚੀਨ ਨੇ ਲਗਾਇਆ ਦੋਸ਼

ਚੀਨ ਸਰਕਾਰ ਨੇ ਇਕ ਰਿਪੋਰਟ 'ਚ ਟਰੰਪ ਪ੍ਰਸ਼ਾਸਨ 'ਤੇ ਵਪਾਰਕ ਨੂੰ ਲੈ ਕੇ ਧਮਕਾਉਣ ਅਤੇ ਆਰਥਿਕ ਮੋਰਚੇ 'ਤੇ ਆਪਣੇ ਦਬਦਬੇ ਨੂੰ ਮਨਵਾਉਣ ਦਾ ਯਤਨ ਕਰਨ ਦਾ ਦੋਸ਼ ਲਗਾਇਆ। ਚੀਨ ਇਸ ਮਾਮਲੇ 'ਚ ਉੱਚਿਤ ਸਮਾਧਾਨ ਚਾਹੁੰਦਾ ਹੈ, ਪਰ ਉਸ ਨੇ ਕਿਸੇ ਤਰ੍ਹਾਂ ਦੀ ਰਿਆਇਤ ਨਾ ਦੇਣ ਦੇ ਸੰਕੇਤ ਦਿੱਤੇ।
ਚੀਨੀ ਮਿੱਲਾਂ ਦੇ ਸ਼ੇਅਰਾਂ 'ਚ ਕੜਵਾਹਟ
NEXT STORY