ਨਵੀਂ ਦਿੱਲੀ- ਵਿਦੇਸ਼ੀ ਫੰਡਾਂ ਦੀ ਲਗਾਤਾਰ ਆਮਦ ਅਤੇ ਮਜ਼ਬੂਤ ਕਾਰਪੋਰੇਟ ਨਤੀਜਿਆਂ ਦੇ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਭਾਰਤੀ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਉੱਪਰ ਚੜ੍ਹੇ। IT ਅਤੇ ਬੈਂਕਿੰਗ ਸੈਕਟਰ ਦੇ ਸ਼ੇਅਰਾਂ 'ਚ ਮਜ਼ਬੂਤੀ ਕਾਰਨ ਬਾਜ਼ਾਰ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਸ਼ੁਰੂਆਤੀ ਕਾਰੋਬਾਰ ਦੌਰਾਨ ਬੀ.ਐੱਸ.ਈ. ਸੈਂਸੈਕਸ 577 ਅੰਕ ਉਛਲ ਕੇ 82,189 ਦੇ 'ਤੇ ਪਹੁੰਚ ਗਿਆ। ਉੱਥੇ ਹੀ ਨਿਫਟੀ 142 ਅੰਕ ਦੇ ਵਾਧੇ ਨਾਲ 25,310 'ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ। ਇਸ ਦੌਰਾਨ IT ਸੈਕਟਰ ਦੇ ਸ਼ੇਅਰ ਸਭ ਤੋਂ ਅੱਗੇ ਰਹੇ। ਇਸ ਤੋਂ ਇਲਾਵਾ ਨਿਫਟੀ PSU ਅਤੇ ਪ੍ਰਾਈਵੇਟ ਬੈਂਕਾਂ ਦੇ ਸ਼ੇਅਰ 0.74 ਫ਼ੀਸਦੀ ਤੱਕ ਚੜ੍ਹੇ, ਜਦਕਿ ਮੀਡੀਆ, ਹੈਲਥਕੇਅਰ, ਕੈਮੀਕਲ, ਆਟੋ ਅਤੇ FMCG ਸ਼ੇਅਰ ਵੀ ਹਰੇ ਨਿਸ਼ਾਨ 'ਚ ਟਰੇਡ ਕਰਦੇ ਦਿਖੇ। ਦੂਜੇ ਪਾਸੇ, ਰਿਐਲਟੀ, ਮੈਟਲ ਅਤੇ ਸੀਮਿੰਟ ਦੇ ਸ਼ੇਅਰਾਂ 'ਚ 0.63 ਫ਼ੀਸਦੀ ਤੱਕ ਦੀ ਗਿਰਾਵਟ ਦੇਖੀ ਗਈ।
ਮੈਕਸ ਹਲਥਕੇਅਰ (4.20 ਫ਼ੀਸਦੀ), ਪਿਡੀਲਾਈਟ ਇੰਡਸਟਰੀਜ਼ (2.41 ਫ਼ੀਸਦੀ), ITC (2.63 ਫ਼ੀਸਦੀ) ਤੇ ਭਾਰਤੀ ਏਅਰਟੈਲ ਦੇ ਸ਼ੇਅਰਾਂ 'ਚ ਸਭ ਤੋਂ ਵੱਧ ਤੇਜ਼ੀ ਦੇਖੀ ਗਈ, ਜਦਕਿ ਟਾਟਾ ਮੋਟਰਜ਼ ਪੈਸੇਂਜਰ (7.03 ਫ਼ੀਸਦੀ), ਮੁਥੂਟ ਫਾਈਨਾਂਸ (2.03 ਫ਼ੀਸਦੀ), ਹਿੰਦੁਸਤਾਨ ਜ਼ਿੰਕ (1.96 ਫ਼ੀਸਦੀ) ਤੇ ਵੇਦਾਂਤਾ ਵਰਗੇ ਸ਼ੇਅਰਾਂ 'ਚ ਗਿਰਾਵਟ ਦੇਖੀ ਗਈ।
50 ਗੱਡੀਆਂ ਦੀ ਸ਼ਰਤ ਖ਼ਤਮ, ਹੁਣ ਸਿਰਫ਼ 5 ਕਾਰਾਂ ਨਾਲ ਬਣੋ ਮਾਲਕ! ਵੱਡੇ ਬਦਲਾਅ ਦੀ ਤਿਆਰੀ 'ਚ ਕੇਂਦਰ ਸਰਕਾਰ
NEXT STORY