ਨਵੀਂ ਦਿੱਲੀ – ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਅਸਰ ਹਵਾਈ ਆਵਾਜਾਈ ਦੇ ਖੇਤਰ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਇੰਡੀਗੋ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕਰੀਬ 20 ਫੀਸਦੀ ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਏਅਰਲਾਈਨ ਨੇ ਇਸ ਦੇ ਨਾਲ ਹੀ ਮੁਸਾਫਰਾਂ ਦੀਆਂ ਲੋੜਾਂ ਨੂੰ ਦੇਖਦੇ ਹੋਏ 31 ਮਾਰਚ ਤੱਕ ਮੁਸਾਫਰਾਂ ਵਲੋਂ ਯਾਤਰਾ ਦੀ ਮਿਤੀ ’ਚ ਬਦਲਾਅ ਕਰਨ ’ਤੇ ਕੋਈ ਵੀ ਵਾਧੂ ਚਾਰਜ ਵਸੂਲਣ ਤੋਂ ਛੋਟ ਦਿੱਤੀ ਹੈ। ਪਹਿਲਾਂ ਯਾਤਰਾ ਦੀ ਮਿਤੀ ਬਦਲਣ ’ਤੇ ਮੁਸਾਫਰਾਂ ਨੂੰ ਵਾਧੂ ਚਾਰਜ ਦੇਣਾ ਪੈਂਦਾ ਸੀ। ਇੰਡੀਗੋ ਨੇ ਇਕ ਬਿਆਨ ’ਚ ਕਿਹਾ ਕਿ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਏਅਰਲਾਈਨ ਦੇ ਮੁਸਾਫਰ ਵੱਡੀ ਗਿਣਤੀ ’ਚ ਆਪਣੇ ਯਾਤਰਾ ਪ੍ਰੋਗਰਾਮ ’ਚ ਬਦਲਾਅ ਕਰ ਰਹੇ ਹਨ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਧੜਾਧੜ ਕਰ ਰਹੇ ਨਿਵੇਸ਼, ਹੁਣ ਖ਼ਰੀਦਿਆ ਨਿਊਯਾਰਕ ਦਾ ਆਲੀਸ਼ਾਨ ਹੋਟਲ
ਨਵੀਂ ਬੁਕਿੰਗ ’ਤੇ ਬਦਲਾਅ ਚਾਰਜ
ਇਸੇ ਦੇ ਮੱਦੇਨਜ਼ਰ ਏਅਰਲਾਈਨ ਨੇ 31 ਜਨਵਰੀ ਤੱਕ ਸਾਰੀਆਂ ਮੌਜੂਦਾ ਅਤੇ ਨਵੀਂ ਬੁਕਿੰਗ ’ਤੇ ਬਦਲਾਅ ਚਾਰਜ ਨੂੰ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ। 31 ਮਾਰਚ ਤੱਕ ਦੀ ਯਾਤਰਾ ਲਈ ਬਦਲਾਅ ਚਾਰਜ ਵਸੂਲ ਨਹੀਂ ਕੀਤਾ ਜਾਵੇਗਾ।
ਰਿਆਇਤੀ ਸੇਵਾਵਾਂ ਦੇਣ ਵਾਲੀ ਏਅਰਲਾਈਨ ਨੇ ਕਿਹਾ ਕਿ ਮੰਗ ਘਟਣ ਕਾਰਨ ਉਹ ਕੁੱਝ ਉਡਾਣਾਂ ਨੂੰ ਸੇਵਾਵਾਂ ਤੋਂ ਹਟਾਏਗੀ। ਇੰਡੀਗੋ ਨੇ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਕਰੀਬ 20 ਫੀਸਦੀ ਉਡਾਣਾਂ ਨੂੰ ਰੱਦ ਕੀਤਾ ਜਾਵੇਗਾ।
ਏਅਰਲਾਈਨ ਨੇ ਕਿਹਾ ਕਿ ਜਿੱਥੋਂ ਤੱਕ ਸੰਭਵ ਹੋਵੇ, ਉਡਾਣਾਂ ਨੂੰ ਰਵਾਨਗੀ ਤੋਂ ਘੱਟ ਤੋਂ ਘੱਟ 72 ਘੰਟੇ ਪਹਿਲਾਂ ਰੱਦ ਕੀਤਾ ਜਾਵੇਗਾ ਅਤੇ ਮੁਸਾਫਰਾਂ ਨੂੰ ਅਗਲੀ ਮੁਹੱਈਆ ਉਡਾਣ ’ਚ ਯਾਤਰਾ ਦਾ ਮੌਕਾ ਦਿੱਤਾ ਜਾਵੇ। ਇਸ ਤੋਂ ਇਲਾਵਾ ਯਾਤਰੀ ਸਾਡੀ ਵੈੱਬਸਾਈਡ ਦੇ ਸੇਗਮੈਂਟ ਪਲਾਨ ਬੀ ਦਾ ਇਸਤੇਮਾਲ ਕਰ ਕੇ ਆਪਣੀ ਯਾਤਰਾ ਦੀ ਮਿਤੀ ’ਚ ਬਦਲਾਅ ਕਰ ਸਕਣਗੇ।
ਇਹ ਵੀ ਪੜ੍ਹੋ : ਦੇਸ਼ 'ਚ 11 ਲੱਖ ਗ਼ਰੀਬ ਲੋਕ ਹੋਏ ਧੋਖਾਧੜੀ ਦਾ ਸ਼ਿਕਾਰ, 3000 ਕਰੋੜ ਰੁਪਏ ਤੋਂ ਵੱਧ ਦਾ ਲੱਗਾ ਚੂਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਟੀਲ ਦੀਆਂ ਕੀਮਤਾਂ ’ਚ ਉਛਾਲ, ਹਾਲੇ ਘਟਣ ਦੇ ਕੋਈ ਆਸਾਰ ਨਹੀਂ
NEXT STORY