ਨਵੀਂ ਦਿੱਲੀ- ਇੰਡੀਗੋ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਲੇਹ, ਦਰਭੰਗਾ, ਆਗਰਾ, ਕੁਰਨੂਲ, ਬਰੇਲੀ, ਦੁਰਗਾਪੁਰ ਅਤੇ ਰਾਜਕੋਟ ਲਈ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਏਅਰਲਾਈਨ ਨੇ ਕਿਹਾ ਉਸ ਦੀ ਯੋਜਨਾ ਇਹ ਉਡਾਣਾਂ ਫਰਵਰੀ ਤੋਂ ਸ਼ੁਰੂ ਕਰਨ ਦੀ ਹੈ।
ਇੰਡੀਗੋ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਏਅਰਲਾਈਨ ਨੇ ਫਰਵਰੀ ਵਿਚ ਲੇਹ ਅਤੇ ਦਰਭੰਗਾ ਨੂੰ ਜੋੜਨ ਵਾਲੀਆਂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।
ਇਸ ਤੋਂ ਬਾਅਦ ਮਾਰਚ ਵਿਚ ਕੁਰਨੂਲ ਅਤੇ ਆਗਰਾ, ਅਪ੍ਰੈਲ ਵਿਚ ਬਰੇਲੀ ਤੇ ਦੁਰਗਾਪੁਰ ਅਤੇ ਮਈ 2021 ਵਿਚ ਰਾਜਕੋਟ ਲਈ ਉਡਾਣਾਂ ਨੂੰ ਸ਼ੁਰੂ ਕੀਤੀਆਂ ਜਾਣਗੀਆਂ। ਮੌਜੂਦਾ ਸਮੇਂ ਇੰਡੀਗੋ ਦੇਸ਼ ਵਿਚ 61 ਸਥਾਨਾਂ ਲਈ ਉਡਾਣਾਂ ਚਲਾ ਰਹੀ ਹੈ। ਹੁਣ 7 ਹੋਰ ਸ਼ਹਿਰਾਂ ਨੂੰ ਜੋੜਨ ਜਾ ਰਹੀ ਹੈ, ਜਿਸ ਨਾਲ ਦੇਸ਼ ਵਿਚ ਉਸ ਵੱਲੋਂ ਹਵਾਈ ਸੰਪਰਕ ਨਾਲ ਜੋੜੇ ਗਏ ਸ਼ਹਿਰਾਂ ਦੀ ਗਿਣਤੀ 68 ਹੋ ਜਾਵੇਗੀ।
ਇੰਡੀਗੋ ਨੇ ਕਿਹਾ ਕਿ ਨਵੀਆਂ ਉਡਾਣਾਂ ਦੀ ਸਮਾਂ ਸਾਰਣੀ ਬਾਰੇ ਜਲਦੀ ਹੀ ਘੋਸ਼ਣਾ ਕੀਤੀ ਜਾਵੇਗੀ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਲਾਕਡਾਊਨ ਤੋਂ ਬਾਅਦ 25 ਮਈ 2020 ਤੋਂ ਘਰੇਲੂ ਉਡਾਣਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ, ਜਦੋਂ ਕਿ ਕੌਮਾਂਤਰੀ ਮਾਰਗਾਂ ਲਈ ਸ਼ਡਿਊਲ ਉਡਾਣਾਂ ਹੁਣ ਵੀ ਬੰਦ ਹਨ। ਹਾਲਾਂਕਿ, ਵਿਸ਼ੇਸ਼ ਕਰਾਰ ਅਤੇ ਵੰਦੇ ਭਾਰਤ ਮਿਸ਼ਨ ਤਹਿਤ ਸੀਮਤ ਕੌਮਾਂਤਰੀ ਉਡਾਣਾਂ ਚੱਲ ਰਹੀਆਂ ਹਨ।
ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਚਾਰ ਪੈਸੇ ਕਮਜ਼ੋਰ ਹੋਇਆ
NEXT STORY