ਬੇਂਗਲੁਰੂ — ਯਾਤਰੀਆਂ ਦੀ ਸੰਖਿਆ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਨੇ ਬੈਂਗਲੁਰੂ ਹਵਾਈ ਅੱਡੇ ਦੇ ਰੱਖ-ਰਖਾਓ, ਮੁਰੰਮਤ ਅਤੇ ਓਵਰਹਾਲ(ਐਮ.ਆਰ.ਓ.) ਇਕਾਈ ਲਗਾਉਣ ਲਈ ਇਕ ਸਮਝੌਤਾ ਕੀਤਾ ਹੈ। ਕੰਪਨੀ ਨੇ ਅੱਜ ਦੱਸਿਆ ਕਿ ਉਸਨੇ ਬੈਂਗਲੁਰੂ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ(ਬਾਇਲ) ਦੇ ਨਾਲ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੰਜ ਏਕੜ ਜ਼ਮੀਨ ਕਿਰਾਏ 'ਤੇ ਲੈਣ ਦਾ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਹਵਾਈ ਅੱਡਾ ਸੰਚਾਲਕ 20 ਸਾਲ ਲਈ ਜ਼ਮੀਨ ਸਬ-ਲੀਜ਼ 'ਤੇ ਦੇਣਗੇ। MRO ਇਕਾਈ ਵਿਚ 13,000 ਵਰਗ ਮੀਟਰ ਦਾ ਇਕ ਹੈਂਗਰ ਵੀ ਬਣਾਇਆ ਜਾਵੇਗਾ। ਇਸ ਵਿਚ ਦੋ ਨੈਰੋ ਬਾਡੀ ਜਹਾਜ਼ਾਂ ਨੂੰ ਰੱਖਣ ਅਤੇ ਉਨ੍ਹਾਂ ਦੀ ਮੁਰੰਮਤ ਲਈ ਲੋੜੀਂਦੀ ਥਾਂ ਹੋਵੇਗੀ। ਇਸ ਵਿਚ ਮੁਰੰਮਤ ਅਤੇ ਰਖ-ਰਖਾਓ ਦੇ ਲਈ ਇਕ ਇੰਜਣ ਕਿਯੂ.ਈ.ਸੀ. ਸ਼ਾਪ ਵੇਅਰ ਹਾਊਸ ਅਤੇ ਇੰਜੀਨੀਅਰਿੰਗ ਦਫਤਰ ਵੀ ਬਣਾਇਆ ਜਾਵੇਗਾ। ਇੰਡੀਗੋ ਦੇ ਮੁੱਖੀ ਓਪਰੇਟਿੰਗ ਅਧਿਕਾਰੀ ਵੁਲਫਗੈਂਗ ਪ੍ਰਾਕ-ਸ਼ਾਰ ਨੇ ਕਿਹਾ ਕਿ ਆਪਣੀ ਰਣਨੀਤਕ ਸਥਿਤੀ ਦੇ ਕਾਰਨ ਬੇਂਗਲੁਰੂ ਹਵਾਈ ਅੱਡਾ ਆਉਣ ਵਾਲੇ ਸਮੇਂ 'ਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਇਸ ਲਈ ਇੰਡੀਗੋ ਨੇ ਦੱਖਣੀ ਭਾਰਤ 'ਚ ਇਕ ਹੈਂਗਰ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਇਕਾਈ 2020 ਤੱਕ ਸ਼ੁਰੂ ਹੋ ਜਾਵੇਗੀ।
ਭਾਰਤ ਦੇ ਇਤਿਹਾਸ 'ਚ 3 ਅਜਿਹੇ ਮੌਕੇ ਆਏ ਜਦੋਂ ਵਿੱਤ ਮੰਤਰੀ ਨਹੀਂ PM ਨੇ ਖੁਦ ਪੇਸ਼ ਕੀਤਾ ਬਜਟ
NEXT STORY