ਨਵੀਂ ਦਿੱਲੀ- ਇੰਡੀਗੋ ਪੜਾਅਵਾਰ ਤਰੀਕੇ ਨਾਲ 150 ਤੋਂ ਵੱਧ ਮਾਰਗਾਂ ’ਤੇ ਅਗਲੇ ਮਹੀਨੇ ਤੋਂ ਸ਼ਡਿਊਲਡ ਅੰਤਰਰਾਸ਼ਟਰੀ ਉਡਾਣਾਂ ਫਿਰ ਸ਼ੁਰੂ ਕਰੇਗੀ। ਏਅਰਲਾਈਨ ਨੇ ਐਤਵਾਰ ਨੂੰ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਭਾਰਤ ’ਚ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਐਤਵਾਰ ਤੋਂ ਫਿਰ ਸ਼ੁਰੂ ਹੋ ਗਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅੰਤਰਰਾਸ਼ਟਰੀ ਉਡਾਣਾਂ ਤਕਰੀਬਨ 2 ਸਾਲ ਤੋਂ ਮੁਲਤਵੀ ਸਨ। ਇਨ੍ਹਾਂ 2 ਸਾਲ ਦੀ ਮਿਆਦ ਦੌਰਾਨ ਵੱਖ-ਵੱਖ ਦੇਸ਼ਾਂ ਨਾਲ ਏਅਰ ਬਬਲ ਵਿਵਸਥਾ ਤਹਿਤ ਸੀਮਿਤ ਗਿਣਤੀ ’ਚ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਹੋ ਰਿਹਾ ਸੀ।
ਇਹ ਵੀ ਪੜ੍ਹੋ : ਇਟਲੀ ਦੀਆਂ ਸਿੱਖ ਸੰਗਤਾਂ ਪੋਲੈਂਡ-ਯੂਕ੍ਰੇਨ ਬਾਰਡਰ ’ਤੇ ਮਨੁੱਖਤਾ ਦੀ ਸੇਵਾ ਲਈ ਪਹੁੰਚੀਆਂ
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਕਿਹਾ ਕਿ ਥਾਈਲੈਂਡ ਦੇ ਸਥਾਨਾਂ ਲਈ ਸ਼ਡਿਊਲਡ ਸੰਚਾਲਨ 27 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਏਅਰਲਾਈਨ ਦੀਆਂ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਦਿੱਲੀ, ਅਹਿਮਦਾਬਾਦ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ, ਲਖਨਊ, ਹੈਦਰਾਬਾਦ, ਅੰਮ੍ਰਿਤਸਰ, ਕੋਝੀਕੋਡ, ਕੋਚੀ, ਚੰਡੀਗੜ੍ਹ, ਤਿਰੁਚਿਰਾਪੱਲੀ, ਤਿਰੁਵਨੰਤਪੁਰਮ ਤੇ ਮੈਂਗਲੁਰੁ ਤੋਂ ਹੋਵੇਗਾ। ਇੰਡੀਗੋ ਦੇ ਅੰਤਰਰਾਸ਼ਟਰੀ ਸਥਾਨ ਦੰਮਮ, ਕੁਵੈਤ, ਆਬੂਧਾਬੀ, ਸ਼ਾਰਜਾਹ, ਜੇਦਾ, ਰਿਆਦ , ਦੋਹਾ, ਬੈਂਕਾਕ, ਫੁਕੇਟ, ਸਿੰਗਾਪੁਰ, ਕੋਲੰਬੋ, ਦੁਬਈ, ਕਾਠਮੰਡੂ, ਮਾਲਦੀਵ ਤੇ ਢਾਕਾ ਹਨ।
ਇਹ ਵੀ ਪੜ੍ਹੋ : ਰੂਸ ਨੇ ਜਰਮਨੀ ਦੇ ਅਖ਼ਬਾਰ 'ਬਿਲਡ' ਦੀ ਵੈੱਬਸਾਈਟ ਕੀਤੀ ਬੰਦ
ਏਅਰਲਾਈਨ ਨੇ ਕਿਹਾ ਕਿ 150 ਤੋਂ ਜ਼ਿਆਦਾ ਮਾਰਗਾਂ ’ਤੇ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਅਪ੍ਰੈਲ ’ਚ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਇੰਡੀਗੋ ਨੇ ਮਸਕਟ ਤੇ ਕੁਆਲਾਲੰਪੁਰ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਸਥਾਨਾਂ ਲਈ ਸੰਚਾਲਨ ਮਈ ’ਚ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਇਸਤਾਨਬੁਲ ਲਈ ਵੀ ਬੁਕਿੰਗ ਸ਼ੁਰੂ ਕੀਤੀ ਗਈ ਹੈ, ਜਿੱਥੇ ਲਈ ਸੰਚਾਲਨ ਜੂਨ ’ਚ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ : ਪਾਕਿ ਨੇ ਬੰਗਲਾਦੇਸ਼ ਨੂੰ ਸੁਤੰਤਰਤਾ ਦਿਵਸ ਦੀ ਦਿੱਤੀ ਵਧਾਈ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
SBI ਮਿਊਚੁਅਲ ਫੰਡ ਦੇ ਨਵੇਂ SIP ’ਚ 39 ਫ਼ੀਸਦੀ ਦਾ ਵਾਧਾ
NEXT STORY