ਨਵੀਂ ਦਿੱਲੀ—ਅੱਜ ਦਸੰਬਰ 2019 ਦੇ ਲਈ ਉਦਯੋਗਿਕ ਉਤਪਾਦਨ (ਆਈ.ਆਈ.ਪੀ.) ਦੇ ਅੰਕੜੇ ਵੀ ਜਾਰੀ ਹੋਏ ਹਨ। ਆਈ.ਆਈ.ਪੀ. ਦੀ ਗਰੋਥ ਦਸੰਬਰ 2019 'ਚ -0.3 ਫੀਸਦੀ ਰਹੀ ਹੈ। ਇਕ ਸਾਲ ਪਹਿਲਾਂ ਇਸ ਮਹੀਨੇ 'ਚ ਆਈ.ਆਈ.ਪੀ. ਦੇ ਗਰੋਥ 2.5 ਫੀਸਦੀ ਸੀ। ਮੈਨਿਊਫੈਕਚਰਿੰਗ ਸੈਕਟਰ ਦੇ ਕਮਜ਼ੋਰ ਪ੍ਰਦਰਸ਼ਨ ਦੇ ਕਾਰਨ ਆਈ.ਆਈ.ਪੀ. 'ਚ ਕਮਜ਼ੋਰੀ ਆਈ ਹੈ। ਦਸੰਬਰ 2018 'ਚ ਆਈ.ਆਈ.ਪੀ. ਦੀ ਗਰੋਥ 2.5 ਫੀਸਦੀ ਸੀ।
ਸੈਂਟਰਲ ਸਟੈਟਿਸਟਿਕਸ ਆਫਿਸ ਨੇ ਬੁੱਧਵਾਰ ਜਾਰੀ ਅੰਕੜਿਆਂ 'ਚ ਦੱਸਿਆ ਕਿ ਮੈਨਿਊਫੈਕਚਰਿੰਗ ਆਊਟਪੁੱਟ 1.2 ਫੀਸਦੀ ਘਟਿਆ ਹੈ। ਜਦੋਂਕਿ ਇਕ ਸਾਲ ਪਹਿਲਾਂ ਦਸੰਬਰ 2018 'ਚ ਮੈਨਿਊਫੈਕਚਰਿੰਗ ਗਰੋਥ 2.9 ਫੀਸਦੀ ਰਹੀ।
ਇਸ ਦੌਰਾਨ ਇਲੈਕਟ੍ਰਸਿਟੀ ਜੈਨਰੇਸ਼ਨ ਦੀ ਗਰੋਥ 0.1 ਫੀਸਦੀ ਘੱਟ ਗਈ। ਜਦੋਂਕਿ ਦਸੰਬਰ 2018 'ਚ ਇਹ 4.5 ਫੀਸਦੀ ਸੀ। ਮਾਈਨਿੰਗ ਸੈਕਟਰ ਦੀ ਆਊਟਪੁੱਟ ਗਰੋਥ 5.4 ਫੀਸਦੀ ਰਹੀ ਇਸ ਤੋਂ ਪਹਿਲਾਂ ਇਸ 'ਚ 1 ਫੀਸਦੀ ਦੀ ਕਮੀ ਆਈ ਸੀ।
ਅਪ੍ਰੈਲ ਤੋਂ ਦਸੰਬਰ 2019 ਦੇ ਵਿਚਕਾਰ ਆਈ.ਆਈ.ਪੀ. ਗਰੋਥ ਘੱਟ ਕੇ 0.5 ਫੀਸਦੀ ਰਹਿ ਗਈ। ਫਿਸਕਲ ਸਾਲ 2018-19 'ਚ ਇਸ ਦੀ ਗਰੋਥ 4.7 ਫੀਸਦੀ ਸੀ। ਇੰਡਸਟਰੀਅਲ ਆਊਟਪੁਟ ਜਾਂ ਫੈਕਟਰੀ ਆਊਟਪੁੱਟ 'ਚ ਇਕੋਨਮੀ ਨਾਲ ਜੁੜੀ ਐਕਟੀਵਿਟੀ ਦਾ ਪਤਾ ਚੱਲਦਾ ਹੈ।
ਰੁਪਿਆ 6 ਪੈਸੇ ਕਮਜ਼ੋਰ ਹੋ ਕੇ 71.39 ਦੇ ਪੱਧਰ 'ਤੇ ਖੁੱਲ੍ਹਿਆ
NEXT STORY