ਮੁੰਬਈ — ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ 'ਚ ਜ਼ੋਰਦਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਾਇਮੈਕਸ 'ਤੇ ਕੱਚਾ ਤੇਲ 2.91 ਫੀਸਦੀ ਦੇ ਵਾਧੇ ਨਾਲ 65.86 ਡਾਲਰ 'ਤੇ ਦਿਖ ਰਿਹਾ ਹੈ ਅਤੇ ਬ੍ਰੇਂਟ ਕਰੂਡ 2.89 ਫੀਸਦੀ ਦੇ ਵਾਧੇ ਨਾਲ 74.05 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਸੋਨਾ-ਚਾਂਦੀ 'ਚ ਵੀ ਤੇਜ਼ੀ ਦਿਖ ਰਹੀ ਹੈ। ਕਾਮੈਕਸ 'ਤੇ ਸੋਨਾ 0.35 ਫੀਸਦੀ ਦੇ ਵਾਧੇ ਨਾਲ 1280.50 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ 0.41 ਫੀਸਦੀ ਦੀ ਮਜ਼ਬੂਤੀ ਨਾਲ 15.20 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਰੁਪਿਆ 39 ਪੈਸੇ ਕਮਜ਼ੋਰ ਹੋ ਕੇ 69.75 ਦੇ ਪੱਧਰ 'ਤੇ ਖੁੱਲ੍ਹਿਆ
NEXT STORY