ਨਵੀਂ ਦਿੱਲੀ : ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ । ਸਰਕਾਰੀ ਸੂਤਰਾਂ ਮੁਤਾਬਕ ਵਧਦੇ ਕੱਚੇ ਤੇਲ ਦੀਆਂ ਕੀਮਤਾਂ ਕਾਰਨ ਤੇਲ ਕੰਪਨੀਆਂ ਵਿੱਤੀ ਦਬਾਅ ਲਗਾਤਾਰ ਵਧ ਰਿਹਾ ਹੈ । ਜਿਸ ਨਾਲ ਕੀਮਤਾਂ ਵਧਣ ਦਾ ਵਿਚਾਰ ਕੀਤਾ ਜਾ ਰਿਹਾ ਹੈ ।
ਕੰਪਨੀਆਂ ਨੂੰ ਭਾਰੀ ਘਾਟਾ
ਅਧਿਕਾਰੀਆਂ ਦੇ ਮੁਤਾਬਕ ਸਰਕਾਰੀ ਤੇਲ ਕੰਪਨੀਆਂ ਫਿਲਹਾਲ ਲਾਗਤ ਨਾਲ ਘੱਟ ਕੀਮਤ ਉੱਤੇ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਵੇਚ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ । ਸੂਤਰਾਂ ਦੇ ਮੁਤਾਬਕ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ 2 ਜਾ 4 ਰੁਪਏ ਪ੍ਰਤੀ ਲੀਟਰ ਤਕ ਦਾ ਵਾਧਾ ਹੋ ਸਕਦਾ ਹੈ । ਹਾਲਾਂਕਿ ਇਸ ਉੱਤੇ ਆਖਰੀ ਫੈਸਲਾ ਲੈਣਾ ਬਾਕੀ ਹੈ, ਇਸ ਮੁੱਦੇ ਉੱਤੇ ਕੰਪਨੀਆਂ ਪੈਟਰੋਲੀਅਮ ਮੰਤਰਾਲੇ ਅਤੇ ਵਿੱਤ ਮੰਤਰਾਲੇ ਦੇ ਨਾਲ ਲਗਾਤਾਰ ਚਰਚਾ ਕਰ ਰਹੇ ਹਨ ।
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ
ਮਿਡਲ ਈਸਟ ਵਿੱਚ ਜਾਰੀ ਤਣਾਅ ਦੇ ਚਲਦੇ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਦੇ ਪਾਰ ਹੋਣ ਦੇ ਨੇੜੇ ਹੈ । ਇਸ ਨਾਲ ਭਾਰਤ ਜਿਹੇ ਆਯਾਤ ਦੇਸ਼ਾਂ ਦੀ ਲਾਗਤ ਵਧ ਗਈ ਹੈ ਅਤੇ ਕੰਪਨੀਆਂ ਦੀ ਮਾਰਜਨ ਉੱਤੇ ਅਸਰ ਪਿਆ ਹੈ । ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੂਰੀ ਨੇ ਪਹਿਲਾ ਦੱਸਿਆ ਸੀ ਕਿ ਕੰਪਨੀਆਂ ਨੂੰ ਪੈਟਰੋਲ ਉੱਤੇ ਪ੍ਰਤੀ ਲੀਟਰ ਲਗਭਗ 24ਰੁਪਏ ਅਤੇ ਡੀਜ਼ਲ 30ਰੁਪਏ ਤਕ ਦਾ ਨੁਕਸਾਨ ਹੋ ਰਿਹਾ ਹੈ ।
ਵੱਡੀ ਖਬਰ : ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਸਕਦਾ ਹੈ ਵਾਧਾ, ਜਾਣੋ ਕਿੰਨਾ ਵਧੇਗਾ ਭਾਅ
ਸਰਕਾਰੀ ਤੇਲ ਕੰਪਨੀਆਂ ਨੇ ਪਿਛਲੇ ਚਾਰ ਸਾਲਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਹੈ । ਹਾਲਾਂਕਿ, ਮੌਜ਼ੂਦਾ ਹਾਲਾਤਾਂ ਵਿੱਚ ਕੀਮਤਾਂ ਨੂੰ ਲੰਮੇ ਸਮੇਂ ਤਕ ਸਥਿਰ ਰੱਖਣਾ ਮੁਸ਼ਕਲ ਹੋ ਰਿਹਾ ਹੈ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਬੰਗਾਲ 'ਚ BJP ਦੀ ਹਨੇਰੀ ਨੇ ਉਡਾਏ ਪੱਪੂ ਯਾਦਵ ਦੇ ਹੋਸ਼ ! ਕੀ ਹੁਣ ਪੁਗਾਉਣਗੇ ਕੀਤਾ ਹੋਇਆ 'ਵਾਅਦਾ' ?
NEXT STORY