ਨਵੀਂ ਦਿੱਲੀ (ਭਾਸ਼ਾ) - ਇਨਫੋਸਿਸ ਦੇ ਪ੍ਰਮੋਟਰਾਂ ਅਤੇ ਪ੍ਰਮੋਟਰ ਸਮੂਹ ਨੇ ਕੰਪਨੀ ਦੇ 18,000 ਕਰੋੜ ਰੁਪਏ ਦੇ ਸ਼ੇਅਰ ਵਾਪਸ ਖਰੀਦਣ ਦੀ ਪ੍ਰਕਿਰਿਆ ’ਚ ਭਾਗ ਨਾ ਲੈਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ’ਚ ਨੰਦਨ ਐੱਮ. ਨੀਲੇਕਣੀ ਅਤੇ ਸੁਧਾ ਮੂਰਤੀ ਸ਼ਾਮਲ ਹਨ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਆਈ 12 ਸਾਲ ਦੀ ਸਭ ਤੋਂ ਵੱਡੀ ਗਿਰਾਵਟ
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਸ਼ੇਅਰ ਮੁੜ ਖਰੀਦ ਦੀ ਪ੍ਰਕਿਰਿਆ (ਬਾਇਬੈਕ) ਦੇ ਐਲਾਨ ਤੱਕ ਪ੍ਰਮੋਟਰਾਂ ਕੋਲ ਕੰਪਨੀ ’ਚ ਕੁਲ 13.05 ਫੀਸਦੀ ਹਿੱਸੇਦਾਰੀ ਸੀ। ਇਨਫੋਸਿਸ ਨੇ ਕਿਹਾ,‘‘ਕੰਪਨੀ ਦੇ ਪ੍ਰਮੋਟਰਾਂ ਅਤੇ ਪ੍ਰਮੋਟਰ ਸਮੂਹ ਨੇ 14, 16, 17, 18 ਅਤੇ 19 ਸਤੰਬਰ 2025 ਦੇ ਆਪਣੇ ਪੱਤਰਾਂ ਰਾਹੀਂ ਇਸ ’ਚ (ਬਾਇਬੈਕ ’ਚ) ਭਾਗ ਨਾ ਲੈਣ ਦਾ ਇਰਾਦਾ ਪ੍ਰਗਟ ਕੀਤਾ ਹੈ।’’
ਇਹ ਵੀ ਪੜ੍ਹੋ : ਤੁਹਾਡੀ ਇਕ ਛੋਟੀ ਜਿਹੀ ਗਲਤੀ ਨਾਲ ਰੁਕ ਸਕਦੀ ਹੈ ਦੌੜਦੀ ਹੋਈ Train, ਰੇਲਵੇ ਵਿਭਾਗ ਨੇ ਦਿੱਤਾ ਗੰਭੀਰ ਸੰਦੇਸ਼
ਕੰਪਨੀ ਸੂਚਨਾ ਅਨੁਸਾਰ ਪ੍ਰਸਤਾਵਿਤ ਪ੍ਰਕਿਰਿਆ ਨੂੰ ਮਿਲਣ ਵਾਲੀ ਪ੍ਰਤੀਕਿਰਿਆ ਦੇ ਆਧਾਰ ’ਤੇ ਕੰਪਨੀ ’ਚ ਪ੍ਰਮੋਟਰਾਂ ਅਤੇ ਪ੍ਰਮੋਟਰ ਸਮੂਹ ਦੇ ਵੋਟਿੰਗ ਅਧਿਕਾਰ (ਜੋ ਜਨਤਕ ਐਲਾਨ ਦੀ ਤਰੀਕ ਤੱਕ 13.05 ਫੀਸਦੀ ਹਨ) ਬਦਲ ਸਕਦੇ ਹਨ।
ਇਹ ਵੀ ਪੜ੍ਹੋ : ਅਗਲੇ 2 ਦਹਾਕਿਆਂ 'ਚ ਕਿੰਨੇ ਰੁਪਏ ਮਿਲੇਗਾ 10 ਗ੍ਰਾਮ ਸੋਨਾ , ਹੈਰਾਨ ਕਰ ਦੇਵੇਗੀ ਕੀਮਤ
ਇਨਫੋਸਿਸ ਦੇ ਪ੍ਰਮੋਟਰਾਂ ’ਚ ਕੰਪਨੀ ਦੇ ਸਹਿ-ਸੰਸਥਾਪਕ ਐੱਨ. ਆਰ. ਨਾਰਾਇਣ ਮੂਰਤੀ ਦੀ ਪਤਨੀ ਸੁਧਾ ਐੱਨ. ਮੂਰਤੀ, ਧੀ ਅਕਸ਼ਿਤਾ ਮੂਰਤੀ ਅਤੇ ਪੁੱਤਰ ਰੋਹਨ ਮੂਰਤੀ ਸ਼ਾਮਲ ਹਨ। ਇਸ ’ਚ ਕੰਪਨੀ ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ, ਉਨ੍ਹਾਂ ਦੀ ਪਤਨੀ ਰੋਹਿਣੀ ਨੀਲੇਕਣੀ ਅਤੇ ਬੱਚੇ ਨਿਹਾਰ ਅਤੇ ਜਾਨ੍ਹਵੀ ਨੀਲੇਕਣੀ ਵੀ ਸ਼ਾਮਲ ਹਨ। ਹੋਰ ਸਹਿ-ਸੰਸਥਾਪਕ ਅਤੇ ਉਨ੍ਹਾਂ ਦੇ ਪਰਿਵਾਰ ਵੀ ਕੰਪਨੀ ਦੇ ਪ੍ਰਮੋਟਰ ਹਨ।
ਇਹ ਵੀ ਪੜ੍ਹੋ : ਦੀਵਾਲੀ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ 24K-22K Gold ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਚਿਕਨ ਨਾਲੋਂ ਮਹਿੰਗਾ ਹੋਇਆ ਟਮਾਟਰ, 700 ਰੁਪਏ ਤੱਕ ਪਹੁੰਚੀ ਇੱਕ ਕਿਲੋ ਦੀ ਕੀਮਤ
NEXT STORY