ਮੈਲਬੌਰਨ (ਮਨਦੀਪ ਸਿੰਘ ਸੈਣੀ )-- ਮੈਲਬੌਰਨ ਨੂੰ 2026 ਲਈ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਐਲਾਨਿਆ ਗਿਆ ਹੈ, ਜੋ ਕਿ ਟਾਈਮ ਆਊਟ ਮੈਗਜੀਨ ਦੀ ਸਾਲਾਨਾ ਗਲੋਬਲ ਰੈਂਕਿੰਗ ਵਿੱਚ ਇੱਕ ਇਤਿਹਾਸਕ ਉਪਲਬਧੀ ਹੈ। ਇਹ ਪਹਿਲੀ ਵਾਰ ਹੈ ਕਿ ਕੋਈ ਆਸਟ੍ਰੇਲੀਆਈ ਸ਼ਹਿਰ ਇਸ ਸੂਚੀ ਦੇ ਸਿਖਰ ‘ਤੇ ਪਹੁੰਚਿਆ ਹੈ। ਰਿਪੋਰਟ 24,000 ਤੋਂ ਵੱਧ ਨਿਵਾਸੀਆਂ ਅਤੇ ਅੰਤਰਰਾਸ਼ਟਰੀ ਸ਼ਹਿਰੀ ਮਾਹਿਰਾਂ ਦੀ ਰਾਏ ‘ਤੇ ਆਧਾਰਿਤ ਹੈ, ਜਿਸ ਵਿੱਚ ਜੀਵਨ ਦੀ ਗੁਣਵੱਤਾ, ਖੁਸ਼ਹਾਲੀ, ਭੋਜਨ-ਸਭਿਆਚਾਰ, ਕਲਾ , ਸੁਰੱਖਿਆ ਅਤੇ ਭਾਈਚਾਰਕ ਸਾਂਝ ਵਰਗੇ ਮਾਪਦੰਡ ਸ਼ਾਮਲ ਹਨ।

ਮੈਲਬੌਰਨ ਨੂੰ ਖ਼ਾਸ ਤੌਰ ‘ਤੇ ਇਸਦੇ ਵਿਸ਼ਵ-ਪੱਧਰੀ ਖੇਡ ਸਮਾਰੋਹਾਂ—ਜਿਵੇਂ ਆਸਟ੍ਰੇਲੀਆਨ ਓਪਨ, ਫਾਰਮੂਲਾ ਵਨ ਗ੍ਰਾਂਡ ਪ੍ਰੀ ਅਤੇ ਫੂਟੀ ਫਾਈਨਲ ਦੇ ਨਾਲ-ਨਾਲ ਰੰਗ-ਬਿਰੰਗੀ ਕਲਾ, ਵਿਰਾਸਤੀ ਇਮਾਰਤਾਂ, ਖੁੱਲੀਆਂ ਸੜਕਾਂ ਅਤੇ ਮਜ਼ਬੂਤ ਪਬਲਿਕ ਟ੍ਰਾਂਸਪੋਰਟ ਸਿਸਟਮ ਲਈ ਉੱਚੀ ਦਰਜਾ ਬੰਦੀ ਮਿਲੀ ਹੈ। ਮੈਟਰੋ ਟਨਲ ਦੇ ਖੁਲ੍ਹਣ ਨਾਲ ਸ਼ਹਿਰ ਦੀ ਯਾਤਰਾ ਸੁਵਿਧਾ ਵਿੱਚ ਵੱਡਾ ਸੁਧਾਰ ਆਇਆ ਹੈ, ਜਦਕਿ ਨੌਜਵਾਨਾਂ ਲਈ ਮੌਕਿਆਂ ਅਤੇ ਜੀਵਨਸ਼ੈਲੀ ਦੇ ਮਾਮਲੇ ਵਿੱਚ ਵੀ ਮੈਲਬੌਰਨ ਨੂੰ ਦੁਨੀਆ ਦੇ ਸਭ ਤੋਂ ਆਕਰਸ਼ਕ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਵਿੱਚ ਸਿਡਨੀ 21ਵੇਂ ਅਤੇ ਐਡਿਲੇਡ 29ਵੇਂ ਸਥਾਨ ‘ਤੇ ਰਹੇ ਹਨ, ਜਿਸ ਨਾਲ ਦੇਸ਼ ਦੀ ਜੀਵਨ ਸ਼ੈਲੀ ਦੀ ਪਛਾਣ ਹੋਰ ਮਜ਼ਬੂਤ ਹੋਈ ਹੈ। ਮਾਹਿਰਾਂ ਦੇ ਅਨੁਸਾਰ, ਇਹ ਸਨਮਾਨ ਮੈਲਬੌਰਨ ਲਈ ਸੈਰ ਸਪਾਟਾ , ਆਰਥਿਕ ਮੌਕਿਆਂ ਅਤੇ ਅੰਤਰਰਾਸ਼ਟਰੀ ਦਿਲਚਸਪੀ ਵਿੱਚ ਵੱਡਾ ਵਾਧਾ ਲਿਆ ਸਕਦਾ ਹੈ, ਜਿਸ ਨਾਲ ਸ਼ਹਿਰ ਦੀ ਗਲੋਬਲ ਪਛਾਣ ਹੋਰ ਮਜ਼ਬੂਤ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਵਿਦਿਆਰਥੀਆਂ ਦੀ ਈਰਾਨ ਤੋਂ ਵਾਪਸੀ ਸ਼ੁਰੂ, ਅਰਮੀਨੀਆ ਸਰਹੱਦ ਵੱਲ ਰਵਾਨਾ ਹੋਵੇਗਾ ਪਹਿਲਾ ਜੱਥਾ
2026 ਦੀ ਪਹਿਲੀ ਦਸ ਸ਼ਹਿਰਾਂ ਦੀ ਰੈਂਕਿੰਗ (1 ਤੋਂ 10 ਤੱਕ)
1. ਮੈਲਬੌਰਨ, ਆਸਟ੍ਰੇਲੀਆ
2. ਸ਼ੰਘਾਈ, ਚੀਨ
3. ਐਡਿਨਬਰਗ, ਇੰਗਲੈਂਡ
4. ਲੰਡਨ, ਇੰਗਲੈਂਡ
5. ਨਿਊਯਾਰਕ, ਅਮਰੀਕਾ
6. ਕੇਪ ਟਾਊਨ, ਦੱਖਣੀ ਅਫ਼ਰੀਕਾ
7. ਮੈਕਸੀਕੋ ਸਿਟੀ, ਮੈਕਸੀਕੋ
8. ਬੈਂਕਾਕ, ਥਾਈਲੈਂਡ
9. ਸੀਓਲ, ਦੱਖਣੀ ਕੋਰੀਆ
10. ਟੋਕਿਓ, ਜਪਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਵਿਦਿਆਰਥੀਆਂ ਦੀ ਈਰਾਨ ਤੋਂ ਵਾਪਸੀ ਸ਼ੁਰੂ, ਅਰਮੀਨੀਆ ਸਰਹੱਦ ਵੱਲ ਰਵਾਨਾ ਹੋਵੇਗਾ ਪਹਿਲਾ ਜੱਥਾ
NEXT STORY