ਨਵੀਂ ਦਿੱਲੀ- ਗੋਲਡ ਐਕਸਚੇਂਝ ਟ੍ਰੇਡਿਡ ਫੰਡ (ਈ. ਟੀ. ਐੱਫ.) ਵਿਚ ਸ਼ੁੱਧ ਨਿਵੇਸ਼ ਮਈ ਵਿਚ ਇਸ ਤੋਂ ਪਿਛਲੇ ਮਹੀਨੇ ਦੀ ਤੁਲਨਾ ਵਿਚ 57 ਫ਼ੀਸਦੀ ਘੱਟ ਕੇ 288 ਕਰੋੜ ਰੁਪਏ ਰਹਿ ਗਿਆ। ਨਿਵੇਸ਼ਕਾਂ ਦਾ ਰੁਖ਼ ਸ਼ੇਅਰ ਬਾਜ਼ਾਰਾਂ ਵੱਲ ਹੋਣ ਨਾਲ ਗੋਲਡ ਈ. ਟੀ. ਐੱਫ. ਵਿਚ ਨਿਵੇਸ਼ ਘਟਿਆ ਹੈ। ਐਸੋਸੀਏਸ਼ਨ ਆਫ਼ ਮਿਊਚੁਅਲ ਫੰਡਸ ਇਨ ਇੰਡੀਆ (ਐਮਫੀ) ਦੇ ਅੰਕੜਿਆਂ ਤੋਂ ਇਹ ਪਤਾ ਲੱਗਾ ਹੈ।
ਮਿਊਚੁਅਲ ਫੰਡਸ ਦੇ ਅੰਕੜਿਆਂ ਅਨੁਸਾਰ, ਗੋਲਡ ਈ. ਟੀ. ਐੱਫ. ਵਿਚ ਨਿਵੇਸ਼ ਘਟਣ ਦੇ ਬਾਵਜੂਦ ਇਸ ਦੇ ਪ੍ਰਬੰਧਨ ਤਹਿਤ ਸੰਪਤੀਆਂ (ਏ. ਯੂ. ਐੱਸ.) ਮਈ ਦੇ ਅੰਤ ਤੱਕ 6 ਫ਼ੀਸਦੀ ਵੱਧ ਕੇ 16,625 ਕਰੋੜ ਰੁਪਏ 'ਤੇ ਪਹੁੰਚ ਗਈਆਂ, ਜੋ ਅਪ੍ਰੈਲ ਦੇ ਅੰਤ ਤੱਕ 15,629 ਕਰੋੜ ਰੁਪਏ ਸਨ। ਅੰਕੜਿਆਂ ਅਨੁਸਾਰ, ਗੋਲਡ ਈ. ਟੀ. ਐੱਫ. ਵਿਚ ਮਈ ਵਿਚ ਸ਼ੁੱਧ ਰੂਪਨਾਲ 288 ਕਰੋੜ ਰੁਪਏ ਦਾ ਨਿਵੇਸ਼ ਹੋਇਆ।
ਅਪ੍ਰੈਲ ਵਿੱਚ ਇਹ ਅੰਕੜਾ 680 ਕਰੋੜ ਰੁਪਏ ਸੀ। ਨਿਵੇਸ਼ਕਾਂ ਨੇ ਮਾਰਚ ਵਿਚ ਗੋਲਡ ਈ. ਟੀ. ਐੱਫ. ਵਿਚ 662 ਕਰੋੜ ਰੁਪਏ ਰੱਖੇ ਸਨ। ਫਰਵਰੀ ਵਿਚ ਨਿਵੇਸ਼ 491 ਕਰੋੜ ਅਤੇ ਜਨਵਰੀ ਵਿਚ 625 ਕਰੋੜ ਰੁਪਏ ਰਿਹਾ ਸੀ। ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ ਪ੍ਰਬੰਧਕ (ਰਿਸਰਚ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, ''ਮਈ ਵਿਚ ਗੋਲਡ ਈ. ਟੀ. ਐੱਫ. ਵਿਚ ਨਿਵੇਸ਼ ਘਟਣ ਦੀ ਵਜ੍ਹਾ ਇਹ ਹੈ ਕਿ ਸ਼ੇਅਰ ਬਾਜ਼ਾਰ ਕਾਫ਼ੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਨਿਵੇਸ਼ਕ ਆਪਣੇ ਨਿਵੇਸ਼ ਦਾ ਇਕ ਵੱਡਾ ਹਿੱਸਾ ਸ਼ੇਅਰਾਂ ਵਿਚ ਲਾ ਰਹੇ ਹਨ।'' ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਪ੍ਰੈਲ ਦੀ ਤੁਲਨਾ ਵਿਚ ਮਈ ਵਿਚ ਗੋਲਡ ਈ. ਟੀ. ਐੱਫ. ਵਿਚੋਂ ਨਿਕਾਸੀ ਵਧੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸੋਨੇ ਦੀਆਂ ਕੀਮਤਾਂ ਵਿਚ ਹਾਲੀਆ ਤੇਜ਼ੀ ਬਾਅਦ ਕੁਝ ਨਿਵੇਸ਼ਕ ਮੁਨਾਫਾ ਕੱਟ ਰਹੇ ਹਨ।
HDFC ਬੈਂਕ ਦੀ ਮੋਬਾਇਲ ਬੈਂਕਿੰਗ ਨੇ ਫਿਰ ਕੀਤਾ ਪ੍ਰੇਸ਼ਾਨ, ਇਕ ਘੰਟਾ ਰਹੀ ਬੰਦ
NEXT STORY