ਜਲੰਧਰ - ਵਨ 97 ਦੀ ਮਲਕੀਅਤ ਵਾਲੀ ਵਿੱਤੀ ਤਕਨਾਲੋਜੀ ਕੰਪਨੀ ਪੇਅ. ਟੀ. ਐੱਮ. ਨੂੰ ਨਿਵੇਸ਼ਕਾਂ ਨੇ ਠੰਡਾ ਰਿਸਪੌਂਸ ਦਿੱਤਾ ਹੈ। ਦੋ ਦਿਨ ’ਚ ਪੇਅ. ਟੀ. ਐੱਮ. ਦਾ ਆਈ. ਪੀ. ਓ. 48 ਫੀਸਦੀ ਹੀ ਬੁਕ ਹੋਇਆ ਹੈ ਜਦ ਕਿ ਰਿਟੇਲ ਪੋਰਸ਼ਨ 1.23 ਗੁਣਾ ਸਬਸਕ੍ਰਾਈਬ ਹੋਇਆ ਹੈ। ਪੇਅ. ਟੀ. ਐੱਮ. ਦਾ ਇਹ ਆਈ. ਪੀ. ਓ. 18300 ਕਰੋੜ ਰੁਪਏ ਦਾ ਹੈ ਅਤੇ ਕੰਪਨੀ ਨੇ 4.83 ਕਰੋੜ ਸ਼ੇਅਰ ਆਫਰ ਕੀਤੇ ਹਨ ਅਤੇ ਦੋ ਦਿਨ ’ਚ ਇਨ੍ਹਾਂ ’ਚੋਂ 2.34 ਕਰੋੜ ਸ਼ੇਅਰਾਂ ਲਈ ਅਰਜ਼ੀਆਂ ਆਈਆਂ ਹਨ। ਇਸ ਆਈ. ਪੀ. ਓ. ਰਾਹੀਂ ਐਂਟ ਫਾਇਨਾਂਸ਼ੀਅਲ, ਸਾਫਟ ਬੈਂਕ, ਅਲੀ ਬਾਬਾ ਫਾਇਨਾਂਸ਼ੀਲ ਹਿੱਸੇਦਾਰੀ ਵੇਚੇਗੀ। ਕੰਪਨੀ ਦਾ ਟੀਚਾ ਆਈ. ਪੀ. ਓ. ਰਾਹੀਂ 1.38 ਲੱਖ ਕਰੋੜ ਰੁਪਏ ਦੇ ਮਾਰਕੀਟ ਕੈਪ ਹਾਸਲ ਕਰਨ ਦਾ ਹੈ। ਕੰਪਨੀ ਦੇ ਪੁਰਾਣੇ ਨਿਵੇਸ਼ਕ ਆਫਰ ਫਾਰ ਸੇਲ ਰਾਹੀਂ 10 ਹਜ਼ਾਰ ਕਰੋੜ ਰੁਪਏ ਦੀ ਹਿੱਸੇਦਾਰੀ ਵੇਚ ਰਹੇ ਹਨ ਜਦ ਕਿ 8300 ਕਰੋੜ ਰੁਪਏ ਦੀ ਫਰੈੱਸ਼ ਇਕਵਿਟੀ ਪਾਈ ਜਾਵੇਗੀ। ਪੇਅ. ਟੀ. ਐੱਮ. ਵੈਲਿਊ ਦੇ ਲਿਹਾਜ ਨਾਲ ਤੀਜੀ ਵੱਡੀ ਕੰਪਨੀ ਹੈ। ਪਹਿਲੇ ਨੰਬਰ ’ਤੇ ਫੋਨ ਪੇਅ ਹੈ ਜਦ ਕਿ ਗੂਗਲ ਪੇਅ ਇਸ ਮਾਮਲੇ ’ਚ ਦੂਜੇ ਨੰਬਰ ’ਤੇ ਹੈ। ਕੰਪਨੀ ਨੇ ਸ਼ੇਅਰ ਦਾ ਫੇਸ ਵੈਲਿਊ ਇਕ ਰੁਪਇਆ ਰੱਖਿਆ ਹੈ ਜਦ ਕਿ ਆਮ ਤੌਰ ’ਤੇ ਸ਼ੇਅਰ ਦੀ ਫੇਸ ਵੈਲਿਊ 10 ਰੁਪਏ ਹੁੰਦੀ ਹੈ।
ਪੇਅ. ਟੀ. ਐੱਮ. ਦੀ ਤਾਕਤ
33.3 ਕਰੋੜ ਗਾਹਕ
2.18 ਕਰੋੜ ਮਰਚੈਂਟ ਰਜਿਸਟਰ
ਬ੍ਰਾਂਡ ਵੈਲਿਊ 6.3 ਬਿਲੀਅਨ ਡਾਲਰ
ਮਾਲੀਆ
2019 -3232 ਕਰੋੜ
2020- 3280 ਕਰੋੜ
2021 -2802 ਕਰੋੜ
ਨੁਕਸਾਨ
2019 -4225 ਕਰੋੜ
2020 -2942 ਕਰੋੜ
2021 -1701 ਕਰੋੜ
ਸ਼ੇਅਰ ਦਾ ਫੇਸ ਵੈਲਿਊ-1 ਰੁਪਇਆ
ਜੋਖਮ ਭਰਿਆ ਹੋ ਸਕਦੈ ਪੇਅ. ਟੀ. ਐੱਮ. ’ਤੇ ਦਾਅ : ਰਾਖੀ ਪ੍ਰਸ਼ਾਦ
ਐਲਡਰ ਕੈਪੀਟਲ ਦੀ ਇਨਵੈਸਟਮੈਂਟ ਮੈਨੇਜਰ ਰਾਖੀ ਪ੍ਰਸ਼ਾਦ ਨੇ ਹਾਲ ਹੀ ’ਚ ਬਲੂਮਬਰਗ ਦੇ ਨਾਲ ਇਕ ਗੱਲਬਾਤ ’ਚ ਕਿਹਾ ਕਿ ਦਰਮਿਆਨੀ ਤੋਂ ਲੰਮੀ ਮਿਆਦ ਲਈ ਇਹ ਬਹੁਤ ਜ਼ਿਆਦਾ ਜੋਖਮ ਵਾਲਾ ਦਾਅ ਹੈ। ਥੋੜੇ ਸਮੇਂ ’ਚ ਅਸਲ ’ਚ ਕੁੱਝ ਵੀ ਨਹੀਂ ਹੋਣ ਵਾਲਾ ਹੈ। ਮੈਂ ਕਹਾਂਗੀ ਕਿ ਇਸ ਦੀ ਮੰਗ ਦੇਖਣ ਨੂੰ ਮਿਲ ਸਕਦੀ ਹੈ, ਪਰ ਇਸ ’ਚ ਕੋਈ ਵੱਡਾ ਲਿਸਟਿੰਗ ਗੇਨ ਨਹੀਂ ਦੇਖਣ ਨੂੰ ਮਿਲੇਗਾ, ਜਿਵੇਂ ਕਿ ਅਸੀਂ ਹਾਲ ਹੀ ’ਚ ਕੁੱਝ ਹੋਰ ਕੰਪਨੀਆਂ ’ਚ ਦੇਖਿਆ ਹੈ। ਪੇਅ. ਟੀ. ਐੱਮ. ਕੋਲ ਜਿੱਥੇ ਨੈੱਟਵਰਕ ਇਫੈਕਟ ਇਕ ਤਾਕਤ ਦੇ ਰੂਪ ’ਚ ਹੈ, ਇਹ ਮਰਚੈਂਟ ਦੇ ਨਜ਼ਰੀਏ ਨਾਲ ਸਭ ਤੋਂ ਵੱਡਾ ਡਿਜੀਟਲ ਪੇਮੈਂਟ ਪਲੇਟਫਾਰਮ ਹੈ। ਕੰਪਨੀ ਕੋਲ ਇਸ ਪੂੰਜੀ ਨੂੰ ਲਗਾਉਣ ਲਈ ਲੰਮਾ ਸਮਾਂ ਹੈ ਅਤੇ ਉਮੀਦ ਹੈ ਕਿ ਭਵਿੱਖ ’ਚ ਇਸ ’ਚ ਕੁੱਝ ਲਾਭ ਪੈਦਾ ਹੋਵੇਗਾ।
ਵੱਡਾ ਆਈ. ਪੀ. ਓ., ਵੱਡਾ ਘਾਟਾ
ਪੇਅ. ਟੀ. ਐੱਮ. ਦਾ ਆਈ. ਪੀ. ਓ. ਜੇ ਸਫਲ ਹੁੰਦਾ ਹੈ ਤਾਂ ਇਹ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈ. ਪੀ. ਓ. ਹੋਵੇਗਾ ਪਰ ਦੇਸ਼ ’ਚ ਹੁਣ ਤੱਕ ਦੇ ਵੱਡੇ ਆਈ. ਪੀ. ਓ. ਰਿਟਰਨ ਦੇ ਲਿਹਾਜ ਨਾਲ ਨਿਵੇਸ਼ਕਾਂ ਨੂੰ ਨਿਰਾਸ਼ ਕਰਦੇ ਰਹੇ ਹਨ। ਕਾਲ ਇੰਡੀਆ, ਰਿਲਾਇੰਸ ਪਾਵਰ, ਜੀ. ਆਈ. ਸੀ., ਨਿਊ ਇੰਡੀਆ ਇੰਸ਼ੋਰੈਂਸ ਅਤੇ ਡੀ. ਐੱਲ. ਐੱਫ. ਦੇ ਆਈ. ਪੀ.ਓ. ਵੈਲਿਊਏਸ਼ਨ ਦੇ ਲਿਹਾਜ ਨਾਲ ਵੱਡੇ ਆਈ. ਪੀ. ਓ. ਸਨ ਪਰ ਇਨ੍ਹਾਂ ’ਚ ਲੰਮੀ ਮਿਆਦ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਹਾਲੇ ਤੱਕ ਘਾਟੇ ਤੋਂ ਨਹੀਂ ਉੱਭਰ ਸਕੇ ਹਨ।
ਕੰਪਨੀ - ਆਈ. ਪੀ. ਓ. ਸਾਈਜ਼ -ਮੌਜੂਦਾ ਰਿਟਰਨ
ਕੋਲ ਇੰਡੀਆ -15475 ਕਰੋੜ ਰੁਪਏ -ਨੈਗੇਟਿਵ
ਰਿਲਾਇੰਸ ਪਾਵਰ -11700 ਕਰੋੜ ਰੁਪਏ-ਨੈਗੇਟਿਵ
ਜੀ. ਆਈ. ਸੀ.-11373 ਕਰੋੜ-ਨੈਗੇਟਿਵ
ਨਿਊ ਇੰਡੀਆ ਇੰਸ਼ੋਰੈਂਸ -9600 ਕਰੋੜ -ਨੈਗੇਟਿਵ
ਡੀ. ਐੱਲ. ਐੱਫ. -9188 ਕਰੋੜ -ਨੈਗੇਟਿਵ
ਕੰਪਨੀ ਨੇ ਖੁਦ ਦੱਸੇ ਜੋਖਮ
ਸਟਾਕ ਐਕਸਚੇਂਜ ਨੂੰ ਦਿੱਤੇ ਗਏ ਰੈੱਡ ਹੇਅਰਿੰਗ ਪ੍ਰਾਸਪੈਕਟਿਵ ’ਚ ਪੇਅ. ਟੀ. ਐੱਮ. ਨੇ ਇਸ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਹੋਣ ਵਾਲੇ ਜੋਖਮ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਕੰਪਨੀ ਨੇ 5 ਅਜਿਹੇ ਪੁਆਇੰਟ ਦੱਸੇ ਹਨ, ਜਿਨ੍ਹਾਂ ਕਾਰਨ ਨਿਵੇਸ਼ਕਾਂ ਨੂੰ ਨੁਕਸਾਨ ਹੋ ਸਕਦਾ ਹੈ।
ਪੇਅ. ਟੀ. ਐੱਮ. ਪਿਛਲੇ ਤਿੰਨ ਸਾਲਾਂ ਤੋਂ ਨੁਕਸਾਨ ਝੱਲ ਰਹੀ ਹੈ ਅਤੇ ਹੋ ਸਕਦਾ ਹੈ ਕਿ ਭਵਿੱਖ ’ਚ ਵੀ ਇਹ ਨੁਕਸਾਨ ਝੱਲਦੀ ਰਹੀ ਅਤੇ ਨੇੜਲੇ ਭਵਿੱਖ ’ਚ ਇਸ ਦੇ ਮੁਨਾਫੇ ’ਚ ਆਉਣ ਦੀ ਸੰਭਾਵਨਾ ਨਹੀਂ ਹੈ।
ਅਜਿਹਾ ਸੰਭਵ ਹੈ ਿਕ ਨੇੜਲੇ ਭਵਿੱਖ ’ਚ ਕ੍ਰੈਡਿਟ ਕਾਰਡ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਨੂੰ ਦਿੱਤੀ ਜਾਣ ਵਾਲੀ ਪ੍ਰੋਸੈਸਿੰਗ ਫੀਸ ’ਚ ਵਾਧਾ ਹੋ ਜਾਵੇ ਪਰ ਅਸੀਂ ਇਹ ਆਪਣੇ ਮਰਚੈਂਟ ਅਤੇ ਕੰਜਿਊਮਰ ਲਈ ਇਹ ਵਾਧਾ ਨਹੀਂ ਵਧਾਵਾਂਗੇ। ਲਿਹਾਜਾ ਹੋ ਸਕਦਾ ਹੈ ਕਿ ਅਸੀਂ ਮੁਨਾਫੇ ’ਚ ਨਾ ਆ ਸਕੀਏ।
ਕੋਰੋਨਾ ਮਹਾਮਾਰੀ ਦਾ ਅਸਰ ਵੀ ਕੰਪਨੀ ਦੇ ਮੁਨਾਫੇ ’ਤੇ ਪੈ ਸਕਦਾ ਹੈ ਕਿਉਂਕਿ ਅਜਿਹਾ ਸੰਭਵ ਹੈ ਕਿ ਕੋਰੋਨਾ ਦੀ ਸਥਿਤੀ ਨਾ ਸੁਧਰਨ ਕਾਰਨ ਕੰਪਨੀ ਦੇ ਆਪ੍ਰੇਸ਼ਨਸ ’ਤੇ ਇਸ ਦਾ ਅਸਰ ਪੈ ਸਕਦਾ ਹੈ।
ਪੇਅ. ਟੀ. ਐੱਮ. ਕਈ ਸੇਵਾਵਾਂ ਆਪਣੀ ਗਰੁੱਪ ਕੰਪਨੀ ਪੇਅ. ਟੀ. ਐੱਮ. ਬੈਂਕ ਰਾਹੀਂ ਮੁਹੱਈਆ ਕਰਵਾਉਂਦਾ ਹੈ ਅਤੇ ਜੇ ਪੇਅ. ਟੀ. ਐੱਮ. ਬੈਂਕ ਕਿਸੇ ਕਾਰਨ ਫੇਲ ਹੁੰਦਾ ਹੈ ਤਾਂ ਇਸ ਦਾ ਅਸਰ ਪੇਅ. ਟੀ. ਐੱਮ. ਦੇ ਆਪ੍ਰੇਸ਼ਨਸ ਅਤੇ ਕੰਪਨੀ ਦੀ ਵਿੱਤੀ ਸਥਿਤੀ ’ਤੇ ਪਵੇਗਾ।
ਜੇ ਅਸੀਂ ਆਪਣੇ ਈਕੋ ਸਿਸਟਮ ’ਚ ਵਧੇਰੇ ਮਰਚੈਂਟਸ ਨੂੰ ਨਹੀਂ ਜੋੜ ਸਕਦੇ ਹਾਂ ਤਾਂ ਫਿਰ ਪੁਰਾਣੇ ਮਰਚੈਂਟਸ ਨੂੰ ਆਪਣੇ ਨਾਲ ਜੋੜੇ ਰੱਖਣ ’ਚ ਸਫਲ ਨਹੀਂ ਹੋ ਪਾਉਂਦੇ ਹਾਂ ਤਾਂ ਇਸ ਸਥਿਤੀ ’ਚ ਸਾਡੇ ਆਪ੍ਰੇਸ਼ਨਸ ਅਤੇ ਵਿੱਤੀ ਸਥਿਤੀ ’ਤੇ ਇਸ ਦਾ ਅਸਰ ਪੈ ਸਕਦਾ ਹੈ।
ਮਾਲੀਆ 2802 ਕਰੋੜ, ਵਿਵਾਦ 3733 ਕਰੋੜ ਰੁਪਏ ਦੇ
ਕੰਪਨੀ ਦਾ ਮਾਲੀਆ 2802 ਕਰੋੜ ਰੁਪਏ ਹੈ ਜਦ ਕਿ ਕੰਪਨੀ ਦੇ ਡਾਇਰੈਕਟ ਟੈਕਸ ਅਤੇ ਇਨਡਾਇਰੈਕਟ ਟੈਕਸ ਦੇ 3735 ਕਰੋੜ ਰੁਪਏ ਦੇ ਵਿਵਾਦ ਚੱਲ ਰਹੇ ਹਨ। ਇਨ੍ਹਾਂ ’ਚੋਂ ਡਾਇਰੈਕਟ ਟੈਕਸ ਨਾਲ ਸਬੰਧਤ ਕੁੱਲ 13 ਵਿਵਾਦ ਹਨ, ਜਿਨ੍ਹਾਂ ’ਚੋਂ ਕੁੱਲ ਕਰੀਬ 2 ਕਰੋੜ ਰੁਪਏ ਦੇ ਵਿਵਾਦ ਹਨ ਜਦ ਕਿ 6 ਵਿਵਾਦ ਇਨਡਾਇਰੈਕਟ ਟੈਕਸ ਨਾਲ ਜੁੜੇ ਹਨ ਅਤੇ ਇਨ੍ਹਾਂ ’ਚ 3733 ਕਰੋੜ ਰੁਪਏ ਦੇ ਵਿਵਾਦ ਹਨ। ਹਾਲਾਂਕਿ ਇਹ ਵਿਵਾਦ ਕਾਨੂੰਨੀ ਤੌਰ ’ਤੇ ਕਿੰਨੇ ਗੁੰਝਲਦਾ ਹਨ, ਇਹ ਸਪੱਸ਼ਟ ਨਹੀਂ ਹੈ ਪਰ ਮਾਲੀਏ ਦੇ ਮੁਕਾਬਲੇ ਵਿਵਾਦ ਦੀ ਰਾਸ਼ੀ ਵੱਡੀ ਹੋਣ ਕਾਰਨ ਨਿਵੇਸ਼ਕ ਇਸ ਆਈ. ਪੀ. ਓ ਨੂੰ ਠੰਡਾ ਰਿਸਪੌਂਸ ਦੇ ਰਹੇ ਹਨ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 11 ਪੈਸੇ ਡਿੱਗ ਕੇ 74.16 'ਤੇ ਖੁੱਲ੍ਹਿਆ
NEXT STORY