ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੀ ਪੈਟ੍ਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮ. (ਆਈ. ਓ. ਸੀ.) ਨੇ ਈਂਧਨ ਗਰੇਡ ’ਚ ਇਕ ਤੋਂ ਬਾਅਦ ਇਕ ਨਵੀਨਤਾ ਕੀਤੀ ਹੈ। ਹੁਣ ਜਨਤਕ ਖੇਤਰ ਦੀ ਕੰਪਨੀ ਦੀਆਂ ਨਜ਼ਰਾਂ ਗ੍ਰਾ. ਪ੍ਰੀ. ’ਤੇ ਹਨ ਅਤੇ ਅਗਲੇ 3 ਮਹੀਨਿਆਂ ’ਚ ਇਹ ‘ਐਡ੍ਰੇਨਲਾਈਨ ਪੰਪਿੰਗ’ ਫਾਰਮੂਲਾ-ਵਨ (ਐੱਫ 1) ਮੋਟਰ ਰੇਸਿੰਗ ’ਚ ਵਰਤੇ ਜਾਣ ਵਾਲੇ ਈਂਧਨ ਦਾ ਉਤਪਾਨ ਸ਼ੁਰੂ ਕਰ ਦੇਵੇਗੀ। ਕੰਪਨੀ ਵਿਸ਼ੇਸ਼ ਈਂਧਨ ਦੇ ਖੇਤਰ ’ਚ ਵਿਸਥਾਰ ਦੀ ਰਣਨੀਤੀ ਤਹਿਤ ਇਸ ਦਿਸ਼ਾ ’ਚ ਕਦਮ ਉਠਾ ਰਹੀ ਹੈ।
ਇਹ ਵੀ ਪੜ੍ਹੋ : ਕ੍ਰੈਡਿਟ ਕਾਰਡ ਨਾਲ ਖ਼ਰੀਦੋ ਨਵੀਂ ਚਮਕਦੀ ਕਾਰ, ਇੰਝ ਕਰ ਸਕਦੇ ਹੋ ਹਜ਼ਾਰਾਂ ਦੀ ਬਚਤ
ਆਈ. ਓ. ਸੀ. ਦੇ ਚੇਅਰਮੈਨ ਮਾਧਵ ਵੈਧ ਨੇ ਕਿਹਾ ਕਿ ਕੰਪਨੀ ਦੀ ਪਾਰਾਦੀਪ ਰਿਫਾਇਨਰੀ ’ਚ 3 ਮਹੀਨਿਆਂ ’ਚ ਫਾਰਮੂਲਾ-ਵਨ ਕਾਰ ਰੇਸਿੰਗ ’ਚ ਵਰਤੇ ਜਾਣ ਵਾਲੇ ਪੈਟ੍ਰੋਲ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਦੇਸ਼ ਦੀ ਸਭ ਤੋਂ ਵੱਡੀ ਪੈਟ੍ਰੋਲੀਅਮ ਕੰਪਨੀ ਆਈ. ਓ. ਸੀ. ਦੀ ਭਾਰਤ ਦੇ ਈਂਧਨ ਬਾਜ਼ਾਰ ’ਚ 40 ਫੀਸਦੀ ਹਿੱਸੇਦਾਰੀ ਹੈ। ਇਹ ਫਾਰਮੂਲਾ-ਵਨ ਈਂਧਣ ਦਾ ਉਤਪਾਦਨ ਕਰਨ ਵਾਲੀ ਦੇਸ਼ ਦੀ ਪਹਿਲੀ ਅਤੇ ਵਿਸ਼ਵ ਪੱਧਰ ’ਤੇ ਕੁਝ ਚੋਣਵੀਆਂ ਕੰਪਨੀਆਂ ’ਚ ਸ਼ਾਮਲ ਹੋ ਜਾਵੇਗੀ। ਵੈਧ ਨੇ ਕਿਹਾ ਕਿ ਕੰਪਨੀ ਨੂੰ ਆਸ ਹੈ ਕਿ ਉਸ ਦੇ ਫਾਰਮੂਲਾ-ਵਨ ਈਂਧਨ ਨੂੰ ਤਿੰਨ ਮਹੀਨਿਆਂ ’ਚ ਪ੍ਰਵਾਨਗੀ ਮਿਲ ਜਾਵੇਗੀ। ਇਸ ਤੋਂ ਬਾਅਦ ਉਹ ਇਸ ਈਂਧਨ ਦੀ ਸਪਲਾਈ ਐੱਫ-1 ਟੀਮ ਨੂੰ ਕਰਨ ਲਈ ਸ਼ੈੱਲ ਵਰਗੀਆਂ ਵਿਸ਼ਵ ਪੱਧਰੀ ਕੰਪਨੀਆਂ ਨਾਲ ਮੁਕਾਬਲਾ ਕਰੇਗੀ।
ਇਹ ਵੀ ਪੜ੍ਹੋ : ਦੇਸ਼ ਦੇ ਇਸ ਸੂਬੇ 'ਚ ਅੱਜ ਰਾਤ ਤੋਂ 3 ਦਿਨਾਂ ਲਈ ਬੰਦ ਰਹਿਣਗੇ ਪੈਟਰੋਲ ਪੰਪ, ਅੱਜ ਹੀ ਫੁੱਲ ਕਰਵਾ ਲਓ ਟੈਂਕੀ
ਆਈ. ਓ. ਸੀ. ਕੋਲ ਪਹਿਲਾਂ ਤੋਂ ਹੀ 3 ਬ੍ਰਾਂਡਿਡ ਈਂਧਨ ਹਨ। ਇਸ ’ਚ ਵੱਧ ਵਿਕਣ ਵਾਲਾ ਐਕਸਟ੍ਰਾਗ੍ਰੀਨ ਡੀਜ਼ਲ ਵੀ ਸ਼ਾਮਲ ਹੈ। ‘ਫਾਰਮੂਲਾ ਵਨ’ ਈਂਧਨ ਅਜਿਹਾ ਹੁੰਦਾ ਹੈ, ਜੋ ਕਾਫੀ ਵਰਨਣਯੋਗ ਪ੍ਰਦਰਸ਼ਨ ਦਿੰਦਾ ਹੈ। ਵੈਧ ਨੇ ਕਿਹਾ ਕਿ ਕੰਪਨੀ ‘ਸਟਾਰਮ’ ਪੈਟ੍ਰੋਲ ਪੇਸ਼ ਕਰਨ ਨਾਲ ਰੇਸਿੰਗ ਸੈਸ਼ਨ ’ਚ ਉਤਰ ਗਈ ਹੈ। ‘ਸਟਾਰਮ’ ਦੀ ਵਰਤੋਂ ‘ਮੋਟਰਸਾਈਕਲ ਰੇਸਿੰਗ’ ਖੇਤਰ ’ਚ ਹੁੰਦਾ ਹੈ।
ਇਹ ਵੀ ਪੜ੍ਹੋ : 13 ਦਿਨਾਂ 'ਚ 2950 ਰੁਪਏ ਵਧੀ ਸੋਨੇ ਦੀ ਕੀਮਤ, ਜਾਣੋ ਕਿਉਂ ਵਧ ਰਹੇ ਕੀਮਤੀ ਧਾਤੂ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
FPI ਨੇ ਸ਼ੇਅਰ ਬਾਜ਼ਾਰ ’ਚ 6,139 ਕਰੋੜ ਰੁਪਏ ਦਾ ਨਿਵੇਸ਼ ਕੀਤਾ
NEXT STORY