ਨਵੀਂ ਦਿੱਲੀ (ਇੰਟ.) – ਕ੍ਰੈਡਿਟ ਕਾਰਡ ਨਾਲ ਅਕਸਰ ਅਸੀਂ ਆਪਣੀ ਜ਼ਰੂਰਤ ਦੀ ਖਰੀਦਦਾਰੀ ਕਰਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਕ੍ਰੈਡਿਟ ਕਾਰਡ ਨਾਲ ਨਵੀਂ ਚਮਕਦੀ ਕਾਰ ਵੀ ਖਰੀਦ ਸਕਦੇ ਹੋ। ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਸ ਖਰੀਦਦਾਰੀ ’ਤੇ ਕਾਫੀ ਬਚਤ ਕਰ ਸਕਦੇ ਹੋ। ਅਸਲ ’ਚ ਹਰ ਕ੍ਰੈਡਿਟ ਕਾਰਡ ਕੰਪਨੀ ਆਪਣੇ ਯੂਜ਼ਰਸ ਨੂੰ ਰਿਵਾਰਡ ਪੁਆਇੰਟ ਦਿੰਦੀ ਹੈ। ਇਸ ਰਿਵਾਰਡ ਪੁਆਇੰਟ ਨਾਲ ਤੁਸੀਂ ਹਵਾਈ ਟਿਕਟ ਤੋਂ ਲੈ ਕੇ ਦੂਜੀ ਖਰੀਦਦਾਰੀ ਕਰ ਸਕਦੇ ਹੋ। ਕਿਉਂਕਿ ਕਾਰ ਦੀ ਕੀਮਤ ਜ਼ਿਆਦਾ ਹੁੰਦੀ ਹੈ ਤਾਂ ਤੁਹਾਨੂੰ ਰਿਵਾਰਡ ਪੁਆਇੰਟ ਵੀ ਜ਼ਿਆਦਾ ਮਿਲਦੇ ਹਨ। ਜੇ ਤੁਸੀਂ 7 ਲੱਖ ਰੁਪਏ ਦੀ ਕਾਰ ਖਰੀਦਦੇ ਹੋ ਤਾਂ ਤੁਸੀਂ 50,000 ਰੁਪਏ ਦੀ ਬਚਤ ਕਰ ਸਕਦੇ ਹੋ।
ਇਹ ਵੀ ਪੜ੍ਹੋ : LPG ਰਸੋਈ ਗੈਸ ਦੀਆਂ ਕੀਮਤਾਂ 'ਚ ਭਾਰੀ ਕਟੌਤੀ, PM ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਦਿੱਤਾ
ਕ੍ਰੈਡਿਟ ਕਾਰਡ ਨਾਲ ਕਾਰ ਕਦੋਂ ਖਰੀਦੀਏ
ਬੈਂਕਿੰਗ ਮਾਹਿਰਾਂ ਦਾ ਕਹਿਣਾ ਹੈ ਕਿ ਕਾਰ ਖਰੀਦਣ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਉਦੋਂ ਫਾਇਦੇਮੰਦ ਹੁੰਦੀ ਹੈ, ਜਦ ਖਰੀਦਦਾਰ ਕੋਲ ਬਿਲਿੰਗ ਸਾਈਕਲ ਦੇ ਅੰਦਰ ਬਕਾਇਆ ਚੁਕਾਉਣ ਲਈ ਪੈਸਾ ਹੋਵੇ। ਅਜਿਹਾ ਇਸ ਲਈ ਕਿ ਕ੍ਰੈਡਿਟ ਕਾਰਡ ਲੋਨ ’ਤੇ ਬੈਂਕ 15-25 ਫੀਸਦੀ ਤੱਕ ਵਿਆਜ ਵਸੂਲਦੇ ਹਨ, ਜੋ ਆਟੋ ਲੋਨ ਦੇ ਮੁਕਾਬਲੇ ਕਾਫੀ ਜ਼ਿਆਦਾ ਹੁੰਦਾ ਹੈ। ਉੱਧਰ ਜੇ ਤੁਸੀਂ ਬਿਲਿੰਗ ਸਾਈਕਲ ਦੇ ਅੰਦਰ ਪੈਸੇ ਦਾ ਭੁਗਤਾਨ ਕਰ ਦਿੰਦੇ ਹੋ ਤਾਂ ਤੁਸੀਂ ਵਿਆਜ ਭਰਨ ਤੋਂ ਬਚ ਜਾਂਦੇ ਹੋ। ਉੱਧਰ ਦੂਜੇ ਪਾਸੇ ਰਿਵਾਰਡ ਪੁਆਇੰਟ ਨਾਲ ਤੁਸੀਂ ਬਚਤ ਕਰ ਲੈਂਦੇ ਹੋ।
ਇਹ ਵੀ ਪੜ੍ਹੋ : ਵਾਹਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਮਹਿੰਗੀ, ਇਲੈਕਟ੍ਰਿਕ ਕਾਰਾਂ 'ਤੇ ਲੱਗੇਗਾ ਜੀਵਨ ਭਰ ਲਈ ਟੈਕਸ
ਜੇ ਬਿਹਤਰ ਈ. ਐੱਮ. ਆਈ. ਆਫਰ ਹੋਵੇ
ਕਈ ਵਾਰ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੀਆਂ ਕੰਪਨੀਆਂ ਬਿਹਤਰ ਈ. ਐੱਮ. ਆਈ. ਦਾ ਬਦਲ ਦਿੰਦੀਆਂ ਹਨ। ਇਸ ’ਚ ਵਿਆਜ ਦੀ ਦਰ 9 ਤੋਂ 10 ਫੀਸਦੀ ਦੇ ਲਗਭਗ ਹੁੰਦੀ ਹੈ। ਇਸ ਹਾਲਤ ’ਚ ਕਾਰ ਦੀ ਖਰੀਦਦਾਰੀ ਲਈ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਨਾ ਫਾਇਦੇ ਦਾ ਸੌਦਾ ਹੁੰਦਾ ਹੈ। ਜ਼ਿਆਦਾਤਰ ਕਾਰ ਡੀਲਰ ਕ੍ਰੈਡਿਟ ਕਾਰਡ ਨਾਲ ਕੀਤੇ ਗਏ ਭੁਗਤਾਨ ਨੂੰ ਸਵੀਕਾਰ ਕਰਦੇ ਹਨ ਅਤੇ ਖਰੀਦਦਾਰਾਂ ਨੂੰ ਇਸ ਨਾਲ ਪੂਰਾ ਭੁਗਤਾਨ ਕਰਨ ਦੀ ਵੀ ਇਜਾਜ਼ਤ ਦਿੰਦੇ ਹਨ। ਹਾਲਾਂਕਿ ਇਹ ਪ੍ਰਕਿਰਿਆ ਥੋੜੀ ਜ਼ਿਆਦਾ ਗੁੰਝਲਦਾਰ ਹੈ। ਕਾਰ ਡੀਲਰ ਕ੍ਰੈਡਿਟ ਕਾਰਡ ਨਾਲ ਭੁਗਤਾਨ ਲਈ 1-2 ਫੀਸਦੀ ਚਾਰਜ ਵਸੂਲਦੇ ਹਨ। ਤੁਸੀਂ ਇਸ ਚਾਰਜ ਨੂੰ ਨੀਗੋਸ਼ੀਏਟ ਕਰ ਕੇ ਘੱਟ ਕਰਵਾ ਸਕਦੇ ਹੋ।
ਇਹ ਵੀ ਪੜ੍ਹੋ : ਇਸ ਵੱਡੇ ਸੈਕਟਰ 'ਚ ਨੌਕਰੀਆਂ ਖਾਣ ਲਈ ਤਿਆਰ AI , ਜਾਣੋ ਕਿਵੇਂ ਬਚਾ ਸਕੋਗੇ ਨੌਕਰੀਆਂ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੀਪਫੇਕ, ਗ਼ਲਤ ਸੂਚਨਾ ’ਤੇ ਕਾਨੂੰਨੀ ਵਿਵਸਥਾ ਚੋਣਾਂ ਤੋਂ ਤੁਰੰਤ ਬਾਅਦ : ਵੈਸ਼ਣਵ
NEXT STORY