ਨਵੀਂ ਦਿੱਲੀ - ਰਾਜਸਥਾਨ ਦੇ ਪੈਟਰੋਲ ਪੰਪ ਆਪਰੇਟਰਾਂ ਨੇ ਭਜਨ ਲਾਲ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਸੰਚਾਲਕਾਂ ਨੇ ਅੱਜ ਰਾਤ 12 ਵਜੇ ਤੋਂ 12 ਮਾਰਚ ਤੱਕ ਸੂਬੇ ਭਰ ਦੇ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਵੈਟ ਘਟਾਉਣ ਦੀ ਮੰਗ ਕੀਤੀ ਹੈ, ਜਿਸ ਸਬੰਧੀ ਸਰਕਾਰ ਨੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਆਪਰੇਟਰ ਲੰਬੇ ਸਮੇਂ ਤੋਂ ਡੀਲਰਾਂ ਦੇ ਕਮਿਸ਼ਨ ਵਿਚ ਵਾਧੇ ਦੀ ਮੰਗ ਕਰ ਰਹੇ ਹਨ ਅਤੇ ਅਜਿਹੇ ਵਿਚ ਸੂਬੇ ਭਰ ਦੇ ਪੈਟਰੋਲ ਅਤੇ ਡੀਜ਼ਲ ਪੰਪ ਸੰਚਾਲਕਾਂ ਨੇ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : LPG ਰਸੋਈ ਗੈਸ ਦੀਆਂ ਕੀਮਤਾਂ 'ਚ ਭਾਰੀ ਕਟੌਤੀ, PM ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਦਿੱਤਾ
11 ਮਾਰਚ ਨੂੰ ਸਕੱਤਰੇਤ ਦਾ ਕੀਤਾ ਜਾਵੇਗਾ ਘੇਰਾਓ
ਰਾਜਸਥਾਨ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਕਿਹਾ- ਰਾਜਸਥਾਨ 'ਚ ਵੈਟ ਵਧਣ ਕਾਰਨ ਪੈਟਰੋਲ ਪੰਪ ਚਾਲਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਸੀਂ ਲੰਬੇ ਸਮੇਂ ਤੋਂ ਸਰਕਾਰ ਤੋਂ ਵੈਟ ਘਟਾਉਣ ਦੀ ਮੰਗ ਕਰ ਰਹੇ ਹਾਂ, ਪਰ ਸਾਡੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਰਾਜਸਥਾਨ ਦੇ ਮੁਕਾਬਲੇ ਗੁਆਂਢੀ ਸੂਬਿਆਂ ਵਿੱਚ ਪੈਟਰੋਲ ਬਹੁਤ ਸਸਤਾ ਵਿਕਣ ਕਾਰਨ ਸਾਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਕਮਿਸ਼ਨ ਵਧਾਉਣ ਦੀ ਮੰਗ
7 ਸਾਲਾਂ ਤੋਂ ਡੀਲਰਾਂ ਦਾ ਕਮਿਸ਼ਨ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਕਾਰਨ ਜ਼ਿਆਦਾਤਰ ਪੈਟਰੋਲ ਪੰਪ ਬੰਦ ਹੋਣ ਦੀ ਕਗਾਰ 'ਤੇ ਹਨ। 10 ਮਾਰਚ ਤੋਂ 12 ਮਾਰਚ ਤੱਕ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ 11 ਮਾਰਚ ਨੂੰ ਜੈਪੁਰ ਵਿੱਚ ਸਕੱਤਰੇਤ ਦਾ ਘਿਰਾਓ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵਾਹਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਮਹਿੰਗੀ, ਇਲੈਕਟ੍ਰਿਕ ਕਾਰਾਂ 'ਤੇ ਲੱਗੇਗਾ ਜੀਵਨ ਭਰ ਲਈ ਟੈਕਸ
ਵੈਟ ਘਟਾਉਣ ਦੀ ਮੰਗ
ਭਾਜਪਾ ਸਰਕਾਰ ਦੇ ਆਗੂ ਚੋਣਾਂ ਤੋਂ ਪਹਿਲਾਂ ਵਧੇ ਹੋਏ ਵੈਟ ਨੂੰ ਘਟਾਉਣ ਦੀ ਗੱਲ ਕਰਦੇ ਸਨ ਅਤੇ ਸਰਕਾਰ ਬਣਨ ਤੋਂ ਬਾਅਦ ਇਸ ਸਬੰਧੀ ਕੋਈ ਜਵਾਬ ਨਹੀਂ ਦੇ ਰਹੇ। ਸੱਤਾ ਵਿੱਚ ਆਉਣ ਤੋਂ ਬਾਅਦ ਲੀਡਰ ਵੈਟ ਘਟਾਉਣ ਦੀ ਗੱਲ ਭੁੱਲ ਗਏ ਹਨ। ਪੈਟਰੋਲ ਪੰਪ ਸੰਚਾਲਕ ਹੀ ਨਹੀਂ ਸਗੋਂ ਆਮ ਲੋਕਾਂ ਦਾ ਵੀ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਰਾਜਸਥਾਨ 'ਚ ਸਭ ਤੋਂ ਮਹਿੰਗਾ ਪੈਟਰੋਲ ਅਤੇ ਡੀਜ਼ਲ
ਭਾਰਤ 'ਚ ਸਭ ਤੋਂ ਮਹਿੰਗਾ ਈਂਧਨ ਰਾਜਸਥਾਨ 'ਚ ਵਿਕ ਰਿਹਾ ਹੈ। ਇੱਕ ਲੀਟਰ ਪੈਟਰੋਲ ਦੀ ਕੀਮਤ 114 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 99 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਭਾਜਪਾ ਚੋਣਾਂ 'ਚ ਇਸ ਲਈ ਕਾਂਗਰਸ 'ਤੇ ਦੋਸ਼ ਲਾਉਂਦੀ ਸੀ ਪਰ ਹੁਣ ਜਦੋਂ ਉਹ ਸੱਤਾ 'ਚ ਆ ਗਈ ਹੈ ਤਾਂ ਉਹ ਕੁਝ ਨਹੀਂ ਕਹਿ ਰਹੀ।
ਇਹ ਵੀ ਪੜ੍ਹੋ : ਇਸ ਵੱਡੇ ਸੈਕਟਰ 'ਚ ਨੌਕਰੀਆਂ ਖਾਣ ਲਈ ਤਿਆਰ AI , ਜਾਣੋ ਕਿਵੇਂ ਬਚਾ ਸਕੋਗੇ ਨੌਕਰੀਆਂ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ ਐੱਨ. ਸੀ. ਬੀ. ਅਧਿਕਾਰੀ ਸਮੀਰ ਵਾਨਖੇੜੇ ਦੀ ਪਤਨੀ ਨੂੰ ਜਾਨੋਂ ਮਾਰਨ ਦੀ ਧਮਕੀ
NEXT STORY