ਤੇਹਰਾਨ— ਈਰਾਨ ਬਹੁਤ ਮੁਸ਼ਕਲ ਹਾਲਾਤ 'ਚ ਹੈ। ਇਸ ਦੀ ਕਰੰਸੀ ਰਿਆਲ ਅਮਰੀਕੀ ਡਾਲਰ ਸਾਹਮਣੇ ਆਖਰੀ ਸਾਹਾਂ 'ਤੇ ਝੂਲ ਰਹੀ ਹੈ। ਲੋਕਾਂ ਨੂੰ ਇਕ ਡਾਲਰ ਲਈ ਹਜ਼ਾਰਾਂ ਰਿਆਲ ਖਰਚ ਕਰਨੇ ਪੈ ਰਹੇ ਹਨ। ਸ਼ਨੀਵਾਰ ਨੂੰ ਈਰਾਨ ਦੀ ਕਰੰਸੀ ਡਾਲਰ ਦੇ ਮੁਕਾਬਲੇ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਆ ਗਈ। ਜੂਨ ਤੋਂ ਬਾਅਦ ਇਸ ਦੇ ਮੁੱਲ 'ਚ 30 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਵਿਦੇਸ਼ੀ ਕਰੰਸੀ ਬਾਜ਼ਾਰ 'ਚ ਸ਼ਨੀਵਾਰ ਨੂੰ ਇਕ ਡਾਲਰ ਦੀ ਕੀਮਤ ਕਾਰੋਬਾਰ ਦੌਰਾਨ 2,62,000 ਰਿਆਲ ਤੱਕ ਪਹੁੰਚ ਗਈ ਸੀ। ਇਸ ਪੱਧਰ 'ਤੇ ਬਾਜ਼ਾਰ 'ਚ ਇਸ ਦੀ ਖਰੀਦ-ਫਰੋਖ਼ਤ ਬੰਦ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਕ ਡਾਲਰ 2,56,00 ਰਿਆਲ ਦਾ ਸੀ। ਸ਼ੁੱਕਰਵਾਰ ਨੂੰ ਇੱਥੇ ਬਾਜ਼ਾਰ ਬੰਦ ਰਹਿੰਦਾ ਹੈ। ਜੂਨ ਦੇ ਅੰਤ 'ਚ ਇਕ ਡਾਲਰ 2,00,000 ਰਿਆਲ ਦੇ ਆਸਪਾਸ ਰਹੀ ਸੀ। 2015 'ਚ ਪ੍ਰਮਾਣੂ ਸਮਝੌਤੇ ਸਮੇਂ ਈਰਾਨ ਦੀ ਕਰੰਸੀ ਡਾਲਰ ਦੇ ਮੁਕਾਬਲੇ 32,000 ਦੇ ਪੱਧਰ 'ਤੇ ਸੀ। ਡੋਨਾਲਡ ਟਰੰਪ ਨੇ ਦੋ ਸਾਲ ਪਹਿਲਾਂ ਇਸ ਸਮਝੌਤੇ ਤੋਂ ਆਪਣੇ ਦੇਸ਼ ਨੂੰ ਵੱਖ ਕਰਨ ਅਤੇ ਈਰਾਨ 'ਤੇ ਸਖ਼ਤ ਵਪਾਰਕ ਪਾਬੰਦੀਆਂ ਲਾਉਣ ਦੀ ਘੋਸ਼ਣਾ ਕੀਤੀ ਸੀ, ਜਿਸ ਕਾਰਨ ਈਰਾਨ ਦੀ ਤੇਲ ਬਰਾਮਦ ਬਹੁਤ ਘੱਟ ਗਈ। ਤੇਲ ਉਸ ਦੀ ਆਮਦਨ ਦਾ ਪ੍ਰਮੁੱਖ ਸਾਧਨ ਹੈ।
ਈਰਾਨ ਦੇ ਕੇਂਦਰੀ ਬੈਂਕ ਦੇ ਮੁਖੀ ਅਬਦੁਲ ਨਾਸਿਰ ਹਿੰਮਤੀ ਨੇ ਸ਼ੁੱਕਰਵਰ ਨੂੰ ਬਿਆਨ ਦਿੱਤਾ ਸੀ ਕਿ ਸਰਕਾਰ ਵਿਦੇਸ਼ੀ ਕਰੰਸੀ ਬਾਜ਼ਾਰ 'ਚ ਹਾਲਾਤ ਕਾਬੂ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀ ਬਰਾਮਦਕਾਰਾਂ ਨੂੰ ਦੋ ਮਹੀਨੇ ਤੋਂ ਚਿਤਾਵਨੀ ਦੇ ਰਹੇ ਹਨ ਕਿ ਉਹ ਵਿਦੇਸ਼ੀ ਕਰੰਸੀ 'ਚ ਕਮਾਈ ਆਪਣੀ ਆਮਦਨ ਨੂੰ ਵਿਦੇਸ਼ਾਂ ਨਾ ਰੱਖਣ ਉਸ ਨੂੰ ਦੇਸ਼ 'ਚ ਲਿਆਉਣ। ਅਜਿਹਾ ਨਾ ਕਰਨ 'ਤੇ ਉਨ੍ਹਾਂ ਦਾ ਲਾਇਸੈਂਸ ਰੱਦ ਕੀਤੇ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਨਾਂ ਛਾਪੇ ਜਾਣਗੇ। ਬੈਂਕ ਦੀ ਜੂਨ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਈਰਾਨ ਦੇ ਬਰਾਮਦਕਾਰ ਤੇਲ ਨੂੰ ਛੱਡ ਕੇ ਦੂਜੇ ਪ੍ਰਕਾਰ ਦੇ 40 ਅਰਬ ਡਾਲਰ ਦੇ ਮਾਲ ਦੀ ਬਰਾਮਦ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਾਮਦਕਾਰਾਂ ਨੇ ਇਸ ਕਮਾਈ ਦਾ ਅੱਧਾ ਵਿਦੇਸ਼ਾਂ 'ਚ ਜਮ੍ਹਾ ਕਰਕੇ ਰੱਖਿਆ ਹੈ।
ਇਕੁਇਟੀ ਤੋਂ ਮੂੰਹ ਮੋੜ ਬਾਂਡ ਬਾਜ਼ਾਰ 'ਚ ਪੈਸਾ ਲਾ ਰਹੇ ਵਿਦੇਸ਼ੀ ਨਿਵੇਸ਼ਕ
NEXT STORY