ਗੈਜੇਟ ਡੈਸਕ- ਦਿੱਗਜ ਟੈੱਕ ਕੰਪਨੀ ਸ਼ਾਓਮੀ ਨੇ ਸਮਾਰਟ ਹੋਮ ਗੈਜੇਟਸ ਦੀ ਦੁਨੀਆ ਵਿੱਚ ਇੱਕ ਹੋਰ ਵੱਡਾ ਕਦਮ ਪੁੱਟਦੇ ਹੋਏ ਆਪਣਾ ਨਵਾਂ Mijia Refrigerator Pro Premium 508L ਲਾਂਚ ਕਰ ਦਿੱਤਾ ਹੈ। ਇਹ ਲਗਜ਼ਰੀ ਫਰਿੱਜ ਨਾ ਸਿਰਫ ਦੇਖਣ ਵਿੱਚ ਸ਼ਾਨਦਾਰ ਹੈ, ਸਗੋਂ ਇਹ ਅਤਿ-ਆਧੁਨਿਕ ਤਕਨੀਕ ਨਾਲ ਵੀ ਲੈਸ ਹੈ।
55 ਮਿੰਟਾਂ 'ਚ ਜੰਮੇਗੀ ਬਰਫ
ਇਸ ਫਰਿੱਜ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਸਮਾਰਟ ਆਟੋਮੈਟਿਕ ਆਈਸ-ਮੇਕਿੰਗ ਮੋਡਿਊਲ ਹੈ, ਜੋ ਸਿਰਫ 55 ਮਿੰਟਾਂ ਵਿੱਚ ਬਰਫ ਤਿਆਰ ਕਰ ਸਕਦਾ ਹੈ। ਗਰਮੀਆਂ ਦੇ ਮੌਸਮ ਵਿੱਚ ਇਹ ਫੀਚਰ ਉਪਭੋਗਤਾਵਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।
ਇਹ ਵੀ ਪੜ੍ਹੋ- ਵੱਡਾ ਝਟਕਾ! 4 ਮਹੀਨਿਆਂ 'ਚ ਦੂਜੀ ਵਾਰ ਮਹਿੰਗੀ ਹੋਈ ਧਾਕੜ SUV
ਮੋਬਾਈਲ ਰਾਹੀਂ ਹੋਵੇਗਾ ਕੰਟਰੋਲ
ਇਹ ਇੱਕ ਪੂਰੀ ਤਰ੍ਹਾਂ ਸਮਾਰਟ ਰੈਫ੍ਰਿਜਰੇਟਰ ਹੈ ਜੋ ਸ਼ਾਓਮੀ ਦੇ HyperOS Connect ਨੂੰ ਸਪੋਰਟ ਕਰਦਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਆਪਣੇ ਸਮਾਰਟਫੋਨ ਰਾਹੀਂ ਕਿਤੇ ਵੀ ਬੈਠ ਕੇ ਫਰਿੱਜ ਦਾ ਤਾਪਮਾਨ ਕੰਟਰੋਲ ਕਰ ਸਕਦੇ ਹਨ। ਇਸ ਦੇ ਦਰਵਾਜ਼ੇ 'ਤੇ ਇੱਕ ਸ਼ਾਨਦਾਰ ਡਿਸਪਲੇਅ ਵੀ ਦਿੱਤੀ ਗਈ ਹੈ ਜੋ ਰੀਅਲ-ਟਾਈਮ ਸੈਟਿੰਗਜ਼ ਦਿਖਾਉਂਦੀ ਹੈ।
ਬੈਕਟੀਰੀਆ ਅਤੇ ਬਦਬੂ ਦਾ ਖਾਤਮਾ
ਹਾਈਜੀਨ ਦਾ ਖਾਸ ਖਿਆਲ ਰੱਖਦੇ ਹੋਏ ਕੰਪਨੀ ਨੇ ਇਸ ਵਿੱਚ 'ਫੁੱਲ-ਏਰੀਆ ਆਇਨ ਪਿਊਰੀਫਿਕੇਸ਼ਨ 4.0' ਤਕਨੀਕ ਦੀ ਵਰਤੋਂ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫਰਿੱਜ ਸਿਰਫ 3 ਮਿੰਟਾਂ ਵਿੱਚ ਬਦਬੂ ਨੂੰ ਖਤਮ ਕਰ ਸਕਦਾ ਹੈ ਅਤੇ 2 ਮਿੰਟਾਂ ਵਿੱਚ 99.9999% ਬੈਕਟੀਰੀਆ, ਫੰਗਸ ਅਤੇ ਵਾਇਰਸ ਦਾ ਸਫਾਇਆ ਕਰ ਦਿੰਦਾ ਹੈ।
ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਹੋਵੇਗਾ ਸਸਤਾ!
ਕੀਮਤ ਅਤੇ ਹੋਰ ਖੂਬੀਆਂ
ਕੀਮਤ: ਇਸ ਫਰਿੱਜ ਦੀ ਕੀਮਤ 9,999 ਯੂਆਨ (ਲਗਭਗ 1.36 ਲੱਖ ਰੁਪਏ) ਰੱਖੀ ਗਈ ਹੈ ਅਤੇ ਫਿਲਹਾਲ ਇਸ ਨੂੰ ਚੀਨ ਵਿੱਚ ਪ੍ਰੀ-ਆਰਡਰ ਲਈ ਉਪਲਬਧ ਕਰਵਾਇਆ ਗਿਆ ਹੈ।
ਇਸ ਦੀ ਕੁੱਲ ਸਮਰੱਥਾ 508 ਲੀਟਰ ਹੈ, ਜਿਸ ਵਿੱਚ 297 ਲੀਟਰ ਫਰਿੱਜ ਏਰੀਆ, 176 ਲੀਟਰ ਫਰੀਜ਼ਰ ਅਤੇ 35 ਲੀਟਰ ਦਾ ਵੈਰੀਏਬਲ ਟੈਂਪਰੇਚਰ ਜ਼ੋਨ ਸ਼ਾਮਲ ਹੈ। ਇਹ 'ਆਈਸ ਕ੍ਰਿਸਟਲ ਵ੍ਹਾਈਟ', 'ਸਟਾਰ ਸਿਲਵਰ' ਅਤੇ 'ਐਪਰੀਕੋਟ ਗਲਾਸ' ਵਰਗੇ ਆਕਰਸ਼ਕ ਰੰਗਾਂ ਵਿੱਚ ਪੇਸ਼ ਕੀਤਾ ਗਿਆ ਹੈ। ਇੰਨਾ ਪਾਵਰਫੁੱਲ ਹੋਣ ਦੇ ਬਾਵਜੂਦ ਇਹ ਕੰਮ ਕਰਦੇ ਸਮੇਂ ਸਿਰਫ 31dB ਦਾ ਸ਼ੋਰ ਪੈਦਾ ਕਰਦਾ ਹੈ, ਜੋ ਕਿ ਬਹੁਤ ਹੀ ਘੱਟ ਹੈ।
ਇਹ ਵੀ ਪੜ੍ਹੋ- ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ!
YouTube ਯੂਜ਼ਰਸ ਦੀ ਮੌਜ ! ਬਦਲ ਜਾਵੇਗਾ ਵੀਡੀਓ ਸ਼ੇਅਰ ਕਰਨ ਦਾ ਅੰਦਾਜ਼, ਆ ਰਿਹੈ ਇਹ ਜਾਦੂਈ ਫੀਚਰ
NEXT STORY