ਨਵੀਂ ਦਿੱਲੀ — ਵਿੱਤ ਮੰਤਰੀ ਅਰੁਣ ਜੇਤਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਇਸ ਵਿੱਤੀ ਸਾਲ 'ਚ 3 ਫੀਸਦੀ ਜੀ.ਡੀ.ਪੀ. ਦੇ ਵਿੱਤੀ ਘਾਟੇ ਦਾ ਟੀਚਾ ਪ੍ਰਾਪਤ ਕਰੇਗੀ ਅਤੇ ਇਸ ਲਈ ਪੂੰਜੀ ਖਰਚ ਵਿਚ ਕੋਈ ਕਟੌਤੀ ਨਹੀਂ ਕਰੇਗੀ। ਸਰਕਾਰ ਦੇ ਇਸ ਬਿਆਨ ਨੂੰ ਵਿਸ਼ਲੇਸ਼ਕ ਅਤੇ ਮਾਹਰ ਚੁਣੌਤੀ ਵਾਲਾ ਕਦਮ ਦੱਸ ਰਹੇ ਹਨ, ਖਾਸ ਤੌਰ 'ਤੇ ਅਜਿਹੇ ਮੌਕੇ 'ਤੇ ਜਦੋਂ ਮਾਲੀਆ ਅਤੇ ਖਰਚਿਆਂ ਦੇ ਮੋਰਚੇ 'ਤੇ ਢੇਰ ਸਾਰੀਆਂ ਚੁਣੋਤੀਆਂ ਹਨ।
ਜੇਤਲੀ ਨੇ ਇਹ ਦਾਅਵਾ ਵਸਤੂ ਅਤੇ ਸੇਵਾ ਕਰ ਨੂੰ ਲੈ ਕੇ ਨਹੀਂ ਕੀਤਾ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਜੀ.ਐੱਸ.ਟੀ. ਇਕੱਠਾ ਕਰਨ 'ਚ ਕੋਈ ਕਮੀ ਆਉਂਦੀ ਹੈ ਤਾਂ ਇਸ ਘਾਟੇ ਨੂੰ ਹੋਰ ਸਰੋਤਾਂ ਦੁਆਰਾ ਪੂਰਾ ਕਰ ਲਿਆ ਜਾਵੇਗਾ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਇਸ ਸਾਲ ਦੇ ਅੰਤ ਤੱਕ ਨਿਰਯਾਤ 800 ਕਰੋੜ ਦੇ ਟੀਚੇ ਤੋਂ ਜ਼ਿਆਦਾ ਹੋ ਜਾਵੇ। 31 ਅਗਸਤ ਨੂੰ ਅਪ੍ਰੈਲ-ਜੁਲਾਈ ਦੇ ਅੰਕੜੇ ਜਾਰੀ ਹੋਣ ਤੋਂ ਬਾਅਦ ਕੁਝ ਵਿਸ਼ਲੇਸ਼ਕਾਂ ਨੇ ਸੰਕੇਤ ਦਿੱਤੇ ਸਨ ਕਿ ਸਰਕਾਰ ਨੂੰ ਪੂੰਜੀ ਖਰਚਿਆਂ ਵਿਚ ਕਟੌਤੀ ਕਰਨੀ ਪੈ ਸਕਦੀ ਹੈ ਤਾਂ ਜੋ ਵਿੱਤੀ ਘਾਟੇ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਬਾਅਦ ਜੇਤਲੀ ਦੇ ਬਿਆਨ ਤੋਂ ਬਾਅਦ ਇਹ ਮੁਲਾਂਕਣ ਰੱਦ ਕਰ ਦਿੱਤਾ ਗਿਆ। ਹੁਣ ਅਰਥਸ਼ਾਸਤਰੀ ਕਹਿ ਰਹੇ ਹਨ ਕਿ ਦਸੰਬਰ ਦੇ ਆਸਪਾਸ ਹੀ ਕੇਂਦਰ ਦੇ ਵਿੱਤੀ ਘਾਟੇ ਸਥਿਤੀ ਸਾਹਮਣੇ ਆ ਸਕਦੀ ਹੈ। ਹਾਲਾਂਕਿ ਮਾਹਰਾਂ ਨੇ ਕੁਝ ਦਬਾਅ ਵੱਲ ਇਸ਼ਾਰਾ ਵੀ ਕੀਤਾ ਹੈ।
ਕੇਂਦਰੀ ਜੀਐਸਟੀ, ਰਾਜ ਦੇ ਜੀ.ਐੱਸ.ਟੀ. ਅਤੇ ਸਰਕਾਰ ਦੇ ਸੰਗਠਿਤ ਜੀ.ਐੱਸ.ਟੀ. ਸੰਗ੍ਰਹਿ ਦਾ ਮਹੀਨਾਵਾਰ ਟੀਚਾ 1 ਲੱਖ ਕਰੋੜ ਰੁਪਏ ਹੈ। ਅਗਸਤ ਵਿਚ ਇਸ ਮਾਲੀ ਸਾਲ ਵਿਚ ਮਹੀਨਾਵਾਰ ਟੈਕਸ ਸੰਗ੍ਰਹਿ ਸਭ ਤੋਂ ਘੱਟ ਰਿਹਾ ਹੈ ਅਤੇ 4 ਮਹੀਨੇ ਲਈ ਇਕ ਲੱਖ ਕਰੋੜ ਰੁਪਏ ਦੇ ਟੀਚੇ ਦੇ ਮੁਕਾਬਲੇ ਇਹ ਲਗਾਤਾਰ ਘੱਟ ਰਹੀ ਹੈ। ਸਤੰਬਰ ਵਿਚ ਕਰ ਸੰਗ੍ਰਹਿ ਵਿਚ ਹੋਰ ਕਟੌਤੀ ਦੀ ਸੰਭਾਵਨਾ ਹੈ ਅਤੇ ਵਿੱਤੀ ਘਾਟੇ ਦਾ ਟੀਚਾ ਹਾਸਲ ਕਰਨ ਲਈ ਦੂਜੇ ਅੱਧ ਵਿਚ ਟੈਕਸ ਇਕੱਠਾ ਕਰਨਾ ਮਹੱਤਵਪੂਰਨ ਹੈ। ਵਿਨਿਵੇਸ਼ ਤੋਂ ਬਾਅਦ ਸਿਰਫ 92 ਬਿਲੀਅਨ ਡਾਲਰ ਹੀ ਹਾਸਲ ਕੀਤੇ ਜਾ ਸਕੇ ਹਨ। ਆਉਣ ਵਾਲੇ ਮਹੀਨਿਆਂ ਵਿਚ ਵੀ ਵਿਨਿਵੇਸ਼ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਹੈ।
ਆਲੂ ਦੀਆਂ ਵਧਦੀਆਂ ਕੀਮਤਾਂ ਨੇ ਵਿਗਾੜਿਆ ਰਸੋਈ ਦਾ ਬਜਟ, ਪਹੁੰਚਿਆ 34 ਰੁਪਏ ਦੇ ਪਾਰ
NEXT STORY