ਨਵੀਂ ਦਿੱਲੀ (ਇੰਟ.)– ਟਾਟਾ ਗਰੁੱਪ ਛੇਤੀ ਹੀ ਇਲੈਕਟ੍ਰਾਨਿਕ ਅਤੇ ਸੈਮੀਕੰਡਕਟਰ ਦੀ ਮਾਰਕੀਟ ’ਚ ਐਂਟਰੀ ਕਰ ਕੇ ਆਪਣਾ ਜਲਵਾ ਦਿਖਾਉਣ ਦੀ ਤਿਆਰੀ ਵਿੱਚ ਹੈ। ਇਸ ਦੇ ਲਈ ਕੰਪਨੀ ਨੇ ਪੂਰਾ ਪਲਾਨ ਵੀ ਬਣਾ ਲਿਆ ਹੈ। ਕੰਪਨੀ ਇਸ ਸੈਕਟਰ ’ਚ ਐਂਟਰੀ ਕਰਨ ਲਈ ਓ. ਐੱਸ. ਏ. ਟੀ. ਯਾਨੀ ਆਊਟਸੋਰਸ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਦੇ ਵਿਕ੍ਰੇਤਾਵਾਂ ਨਾਲ ਗੱਲਬਾਤ ਵੀ ਕਰ ਰਹੀ ਹੈ। ਉੱਥੇ ਹੀ ਕੰਪਨੀ ਤਾਮਿਲਨਾਡੂ ’ਚ ਆਪਣੇ ਨਵੇਂ ਪ੍ਰਾਜੈਕਟ ਲਈ ਇਲੈਕਟ੍ਰਾਨਿਕ ਪਲਾਂਟ ਦੇ ਕੋਲ ਹੀ ਜ਼ਮੀਨ ਵੀ ਦੇਖ ਰਹੀ ਹੈ। ਦੱਸ ਦੱਈਏ ਕਿ ਟਾਟਾ ਇਲੈਕਟ੍ਰਾਨਿਕਸ ਕੋਲ ਤਾਮਿਲਨਾਡੂ ਦੇ ਕ੍ਰਿਸ਼ਣਾਗਿਰੀ ਡਿਸਟ੍ਰਿਕਟ ’ਚ ਪਹਿਲਾਂ ਤੋਂ ਹੀ ਇਕ ਇਲੈਕਟ੍ਰਾਨਿਕ ਪਲਾਂਟ ਹੈ। ਟਾਟਾ ਗਰੁੱਪ ਦੇ ਵੱਡੇ ਕਦਮ ਨਾਲ ਭਾਰਤ ਨੂੰ ਗਲੋਬਲ ਪੱਧਰ ’ਤੇ ਚਿੱਪ ਸਪਲਾਈ ਕਰਨ ਦਾ ਮੌਕਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਟਾਟਾ ਗਰੁੱਪ ਨੇ ਵੱਡੇ ਉਦਯੋਗਿਕ ਘਰਾਣਿਆਂ 'ਚੋਂ ਹਾਸਲ ਕੀਤਾ ਮੁਕਾਮ, ਇਸ ਮਾਮਲੇ 'ਚ ਦਿੱਗਜ਼ ਕੰਪਨੀਆਂ ਨੂੰ ਪਛਾੜਿਆ
ਸਾਈਨ ਕੀਤਾ ਮੈਮੋਰੰਡਮ
ਟਾਟਾ ਸਮੂਹ ਦੀ ਸਹਾਇਕ ਕੰਪਨੀ ਟਾਟਾ ਇਲੈਕਟ੍ਰਾਨਿਕਸ ਨੇ 2021 ’ਚ ਤਾਮਿਲਨਾਡੂ ਸਰਕਾਰ ਨਾਲ 4,684 ਕਰੋੜ ਰੁਪਏ ਦੇ ਨਿਵੇਸ਼ ਨਾਲ ਫੋਨ ਦੇ ਪਾਰਟਸ ਬਣਾਉਣ ਦੀ ਯੂਨਿਟ ਲਈ ਇਕ ਮੈਮੋਰੰਡਮ ਸਾਈਨ ਕੀਤਾ ਹੈ। ਟਾਟਾ ਦੇ ਇਸ ਅਹਿਮ ਕਦਮ ਨਾਲ 18,000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਵੀ ਉਮੀਦ ਹੈ। ਦੱਸ ਦੱਈਏ ਕਿ ਜੇ ਟਾਟਾ ਦਾ ਇਹ ਪਲਾਨ ਸਫ਼ਲ ਹੋ ਜਾਂਦਾ ਹੈ ਤਾਂ ਇਹ ਤਾਮਿਲਨਾਡੂ ਵਿਚ ਇਕ ਤੀਜੀ ਸਭ ਤੋਂ ਵੱਡੀ ਮੋਬਾਇਲ ਦੇ ਪਾਰਟਸ ਬਣਾਉਣ ਵਾਲੀ ਕੰਪਨੀ ਹੋ ਜਾਏਗੀ। ਫਿਲਹਾਲ ਤਾਮਿਲਨਾਡੂ ਦੀ ਫਾਕਸਕਾਨ ਅਤੇ ਪੈਗਾਟ੍ਰਾਨ ਦੀਆਂ ਸਹੂਲਤਾਂ ਵੀ ਲੋਕਾਂ ਨੂੰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ : 2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ
ਵਿੱਤ ਮੰਤਰਾਲਾ ਠੇਕੇਦਾਰਾਂ ਦੀਆਂ ਬੈਂਕ ਗਾਰੰਟੀਆਂ ਨੂੰ ਜ਼ਮਾਨਤੀ ਬਾਂਡ 'ਚ ਬਦਲਣ 'ਤੇ ਸਹਿਮਤ: ਗਡਕਰੀ
NEXT STORY